ਸ਼ਹਨਿਾਜ਼ ਗਿੱਲ ਹਸਪਤਾਲ ਵਿੱਚ ਦਾਖ਼ਲ
08:42 AM Oct 11, 2023 IST
ਮੁੰਬਈ: ਅਦਾਕਾਰਾ ਸ਼ਹਨਿਾਜ਼ ਗਿੱਲ ਭੋਜਨ ਖਾਣ ਮਗਰੋਂ ਬਿਮਾਰ ਹੋ ਗਈ, ਜਿਸ ਕਾਰਨ ਉਸ ਹਸਪਤਾਲ ਵਿੱਚ ਦਾਖ਼ਲ ਹੈ। ਪ੍ਰੋਡਿਊਸਰ ਰੀਆ ਕਪੂਰ ਨੇ ਬੀਤੀ ਰਾਤ ਹਸਪਤਾਲ ਜਾ ਕੇ ਉਸ ਦਾ ਹਾਲ-ਚਾਲ ਪੁੱਛਿਆ। ਸ਼ਹਨਿਾਜ਼ ਆਪਣੀ ਫ਼ਿਲਮ ਦੇ ਰਿਲੀਜ਼ ਦੇ ਪ੍ਰੋਗਰਾਮ ਮੌਕੇ ਬਿਮਾਰ ਹੋ ਗਈ ਅਤੇ ਉਸ ਨੂੰ ਮੁੰਬਈ ਦੇ ਕੋਕਿਲਾਬੇਨ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਫੋਟੋਗ੍ਰਾਫ਼ਰ ਵਾਇਰਲ ਭਯਾਨੀ ਨੇ ਇੰਸਟਾਗ੍ਰਾਮ ’ਤੇ ਹਸਪਤਾਲ ’ਤੇ ਇੱਕ ਵੀਡੀਓ ਸਾਂਝੀ ਕੀਤੀ ਹੈ। -ਆਈਏਐੱਨਐੱਸ
Advertisement
Advertisement