For the best experience, open
https://m.punjabitribuneonline.com
on your mobile browser.
Advertisement

ਗ਼ਜ਼ਲ ਸੰਗ੍ਰਹਿ ‘ਮਿਰਗਾਵਲੀ’ ਦਾ ਸ਼ਾਹਮੁਖੀ ਐਡੀਸ਼ਨ ਰਿਲੀਜ਼

10:35 AM Apr 30, 2024 IST
ਗ਼ਜ਼ਲ ਸੰਗ੍ਰਹਿ ‘ਮਿਰਗਾਵਲੀ’ ਦਾ ਸ਼ਾਹਮੁਖੀ ਐਡੀਸ਼ਨ ਰਿਲੀਜ਼
ਗ਼ਜ਼ਲ ਸੰਗ੍ਰਹਿ ‘ਮਿਰਗਾਵਲੀ’ ਦਾ ਸ਼ਾਹਮੁਖੀ ਐਡੀਸ਼ਨ ਲੋਕ ਅਰਪਣ ਕਰਦੇ ਹੋਏ ਰਣਜੋਧ ਸਿੰਘ ਤੇ ਹੋਰ। -ਫੋਟੋ: ਬਸਰਾ
Advertisement

ਖੇਤਰੀ ਪ੍ਰਤੀਨਿਧ
ਲੁਧਿਆਣਾ, 29 ਅਪਰੈਲ
ਪੰਜਾਬੀ ਲੋਕ ਵਿਰਾਸਤ ਅਕਾਦਮੀ ਲੁਧਿਆਣਾ ਦੇ ਚੇਅਰਮੈਨ ਤੇ ਉੱਘੇ ਪੰਜਾਬੀ ਕਵੀ ਗੁਰਭਜਨ ਗਿੱਲ ਦੇ ਗ਼ਜ਼ਲ ਸੰਗ੍ਰਹਿ ‘ਮਿਰਗਾਵਲੀ’ ਦਾ ਸ਼ਾਹਮੁਖੀ ਐਡੀਸ਼ਨ ਰਾਮਗੜ੍ਹੀਆ ਵਿਦਿਅਕ ਅਦਾਰਿਆਂ ਦੇ ਮੁਖੀ ਤੇ ਉੱਘੇ ਖੋਜੀ ਲੇਖਕ ਰਣਜੋਧ ਸਿੰਘ, ਸਾਬਕਾ ਕਮਿਸ਼ਨਰ ਪੁਲੀਸ ਅਤੇ ਪੰਜਾਬੀ ਲੇਖਕ ਗੁਰਪ੍ਰੀਤ ਸਿੰਘ ਤੂਰ, ਸਿੱਖ ਚਿੰਤਕ ਅਨੁਰਾਗ ਸਿੰਘ ਤੇ ਉੱਘੇ ਫੋਟੋ ਕਲਾਕਾਰ ਤੇ ਲੇਖਕ ਤੇਜਪਰਤਾਪ ਸਿੰਘ ਸੰਧੂ ਨੇ ਲੋਕ ਅਰਪਣ ਕੀਤਾ। ਰਾਮਗੜ੍ਹੀਆ ਗਰਲਜ਼ ਕਾਲਜ ਵਿੱਚ ਗੈਰ ਰਸਮੀ ਮੀਟਿੰਗ ਦੌਰਾਨ ਪੁਸਤਕ ਲੋਕ ਅਰਪਣ ਬਾਰੇ ਲੇਖਕ ਪ੍ਰੋ. ਗਿੱਲ ਨੇ ਦੱਸਿਆ ਕਿ ਇਹ ਕਿਤਾਬ ਪੰਜਾਬੀ ਵਿੱਚ 2016 ਤੇ 2017 ਵਿੱਚ ਦੋ ਵਾਰ ਛਪ ਚੁੱਕੀ ਹੈ। ਹੁਣ ਇਸ ਨੂੰ ਸ਼ੇਖੂਪੁਰਾ (ਪਾਕਿਸਤਾਨ) ਵੱਸਦੇ ਪੰਜਾਬੀ ਲੇਖਕ ਮੁਹੰਮਦ ਆਸਿਫ਼ ਰਜ਼ਾ ਨੇ ਸ਼ਾਹਮੁਖੀ ਵਿੱਚ ਪਾਕਿਸਤਾਨ ਵੱਸਦੇ ਪਾਠਕਾਂ ਲਈ ਪੇਸ਼ ਕੀਤਾ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਉਨ੍ਹਾਂ ਦੀਆਂ ਚਾਰ ਕਾਵਿ ਪੁਸਤਕਾਂ ‘ਰਾਵੀ’ ‘ਖ਼ੈਰ ਪੰਜਾਂ ਪਾਣੀਆਂ ਦੀ’, ‘ਸੁਰਤਾਲ’ ਤੇ ‘ਗੁਲਨਾਰ’ ਵੀ ਸ਼ਾਹਮੁਖੀ ਵਿੱਚ ਤਬਦੀਲ ਕਰ ਕੇ ਛਾਪੀਆਂ ਜਾ ਚੁੱਕੀਆਂ ਹਨ। ਅਨੁਰਾਗ ਸਿੰਘ ਨੇ ਕਿਹਾ ਕਿ ਸ਼ਾਹਮੁਖੀ ਤੋਂ ਗੁਰਮੁਖੀ ਅਤੇ ਗੁਰਮੁਖੀ ਤੋਂ ਸ਼ਾਹਮੁਖੀ ਵਿੱਚ ਕਿਤਾਬਾਂ ਦਾ ਆਦਾਨ ਪ੍ਰਦਾਨ ਬਹੁਤ ਜ਼ਰੂਰੀ ਹੈ ਕਿਉਂਕਿ ਲਗਪਗ ਦਸ ਕਰੋੜ ਪੰਜਾਬੀ ਪਾਕਿਸਤਾਨ ਵਿੱਚ ਵੱਸਦੇ ਹਨ। ਰਣਜੋਧ ਸਿੰਘ ਨੇ ਕਿਹਾ,‘‘ ਸਾਲ 2006 ਵਿੱਚ ਜਦ ਉਨ੍ਹਾਂ ਨੇ ਪਹਿਲੀ ਵਾਰ ਨਨਕਾਣਾ ਸਾਹਿਬ ਲਈ ਚੱਲੀ ਬੱਸ ਤੇ ਪਹਿਲੇ ਦਿਨ ਭਾਰਤੀ ਡੈਲੀਗੇਸ਼ਨ ਵਿੱਚ ਸ਼ਾਮਲ ਹੋ ਕੇ ਭਾਜੀ ਗਿੱਲ ਨਾਲ ਪਾਕਿਸਤਾਨ ਗਿਆ ਸੀ ਤਾਂ ਇੱਕ ਹਫ਼ਤੇ ਦੀ ਠਹਿਰ ਦੌਰਾਨ ਹੀ ਮਹਿਸੂਸ ਕਰ ਲਿਆ ਸੀ ਕਿ ਸਾਨੂੰ ਸਿਰਫ਼ ਵਾਹਘੇ ਦੀ ਲਕੀਰ ਹੀ ਨਹੀਂ ਵੰਡਦੀ ਸਗੋਂ ਲਿਪੀ ਦਾ ਫਰਕ ਵੀ ਵੱਡੀ ਸਰਹੱਦ ਹੈ। ਉਸ ਸਰਹੱਦ ਤੋਂ ਪਾਰ ਜਾਣ ਲਈ ਪੰਜਾਬੀ ਕਿਤਾਬਾਂ ਦਾ ਸ਼ਾਹਮੁਖੀ ਵਿੱਚ ਛਪਣਾ ਜ਼ਰੂਰੀ ਹੈ।’’ ਇਸ ਮੌਕੇ ਸਰਬਜੀਤ ਕੌਰ, ਰਾਜਿੰਦਰ ਕੌਰ, ਹਰਕੀਰਤ ਸਿੰਘ ਤੇ ਕਾਲਜ ਪ੍ਰਿੰਸੀਪਲ ਡਾ. ਜਸਪਾਲ ਕੌਰ ਨੇ ਵੀ ਪੁਸਤਕ ਦੇ ਸ਼ਾਹਮੁਖੀ ਪ੍ਰਕਾਸ਼ਨ ਲਈ ਗੁਰਭਜਨ ਗਿੱਲ ਨੂੰ ਮੁਬਾਰਕਬਾਦ ਦਿੱਤੀ।

Advertisement

Advertisement
Author Image

Advertisement
Advertisement
×