ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਸ਼ਾਹਕੋਟ: ਲੁੱਟ-ਖੋਹ ਅਤੇ ਚੋਰੀ ਦੀਆਂ ਘਟਨਾਵਾਂ ਵਧਣ ਕਾਰਨ ਲੋਕ ਔਖੇ

10:44 AM Aug 11, 2024 IST

ਪੱਤਰ ਪ੍ਰੇਰਕ
ਸ਼ਾਹਕੋਟ, 10 ਅਗਸਤ
ਇਲਾਕੇ ਵਿੱਚ ਇੱਕੋ ਸਮੇਂ ਲੁਟੇਰਿਆਂ ਨੇ ਇੱਕ ਨੌਜਵਾਨ ਅਤੇ 2 ਔਰਤਾਂ ਨੂੰ ਦਿਨ ਦਿਹਾੜੇ ਲੁੱਟ ਲਿਆ ਅਤੇ ਚਾਰ ਦੁਕਾਨਾਂ ਦੇ ਸ਼ਟਰਾਂ ਦੇ ਜਿੰਦੇ ਭੰਨ ਕੇ ਦੁਕਾਨਾਂ ਵਿੱਚੋਂ ਸਾਮਾਨ ਤੇ ਨਕਦੀ ਚੋਰੀ ਕਰ ਲਈ। ਪ੍ਰਾਪਤ ਜਾਣਕਾਰੀ ਮੁਤਾਬਕ ਸ਼ਾਹਕੋਟ-ਮੋਗਾ ਕੌਮੀ ਸ਼ਾਹਰਾਹ ’ਤੇ 4 ਲੁਟੇਰਿਆਂ ਨੇ ਭੂਸ਼ਨ ਕੁਮਾਰ ਪੁੱਤਰ ਚਰਨਜੀਤ ਵਾਸੀ ਮੁਹੱਲਾ ਬਾਗ ਵਾਲਾ ਸ਼ਾਹਕੋਟ ਦੇ ਕੰਨਾਂ ਵਿੱਚ ਪਾਈਆਂ ਸੋਨੇ ਦੀਆਂ ਨੱਤੀਆਂ, ਚਾਂਦੀ ਦਾ ਕੜਾ ਅਤੇ 3800 ਰੁਪਏ ਲੁੱਟ ਲਏ। ਇਸੇ ਤਰ੍ਹਾਂ ਨਰਿੰਦਰ ਕੌਰ ਵਾਸੀ ਰਹੀਮਪੁਰ ਅਤੇ ਉਸਦੀ ਨੂੰਹ ਜਦੋਂ ਰਸੂਲਪੁਰ ਕਲਾਂ ਤੋਂ ਉੱਗੀ ਵੱਲ ਆ ਰਹੀਆਂ ਸਨ ਤਾਂ ਦੋ ਲੁਟੇਰਿਆਂ ਨੇ ਉਨ੍ਹਾਂ ਦੇ ਕੰਨਾਂ ਵਿੱਚ ਪਾਈਆਂ ਦੋ ਤੋਲੇ ਦੀਆਂ ਸੋਨੇ ਦੀਆਂ ਵਾਲੀਆਂ ਲੁੱਟ ਲਈਆਂ। ਤੀਜੀ ਘਟਨਾ ਵਿੱਚ ਪਿੰਡ ਬਿੱਲੀ ਚਾਹਰਮੀ ਦੇ ਬੱਸ ਅੱਡੇ ’ਤੇ ਚੋਰ ਜੌਹਨ ਪੁੱਤਰ ਗੁਰਦਾਸ ਵਾਸੀ ਭੋਡੀਪੁਰ ਦੀ ਦੁਕਾਨ ਦਾ ਸ਼ਟਰ ਦਾ ਜਿੰਦਾ ਤੋੜ ਕੇ 4 ਜੈੱਕ, 2 ਸਿਲੰਡਰ, 15 ਟਿਊਬਾਂ, ਹਰਵਿੰਦਰ ਸਿੰਘ ਪੁੱਤਰ ਬਲਦੇਵ ਸਿੰਘ ਵਾਸੀ ਬਿੱਲੀ ਚਾਹਰਮੀ ਦੀ ਦੁਕਾਨ ’ਚੋਂ ਸਟੈਂਡ ਵਾਲਾ ਪੱਖਾ, 9 ਟਿਊਬਾਂ ਅਤੇ 1800 ਰੁਪਏ ਨਕਦ ਚੋਰੀ ਕਰ ਕੇ ਲੈ ਗਏ। ਚੋਰਾਂ ਨੇ ਕੇ.ਐੱਸ.ਆਟੋ ਰਿਪੇਅਰ ਅਤੇ ਹਨੀ ਆਟੋ ਰਿਪੇਅਰ ਦੀਆਂ ਦੁਕਾਨਾਂ ’ਚ ਚੋਰੀ ਕਰਨ ਦੀ ਕੋਸ਼ਿਸ਼ ਕੀਤੀ। ਪੀੜਤਾਂ ਨੇ ਪੁਲੀਸ ਨੂੰ ਇਨ੍ਹਾਂ ਘਟਨਾਵਾਂ ਸਬੰਧੀ ਸੂਚਿਤ ਕਰ ਦਿੱਤਾ ਹੈ।

Advertisement

Advertisement