For the best experience, open
https://m.punjabitribuneonline.com
on your mobile browser.
Advertisement

ਸ਼ਾਹਿਦ ਕਪੂਰ ਨੇ ਸਾਂਝੀ ਕੀਤੀ ਫ਼ਿਲਮ ‘ਦੇਵਾ’ ਦੇ ਸੈੱਟ ਦੀ ਝਲਕ

08:39 AM Mar 23, 2024 IST
ਸ਼ਾਹਿਦ ਕਪੂਰ ਨੇ ਸਾਂਝੀ ਕੀਤੀ ਫ਼ਿਲਮ ‘ਦੇਵਾ’ ਦੇ ਸੈੱਟ ਦੀ ਝਲਕ
Advertisement

ਮੁੰਬਈ: ਬੌਲੀਵੁੱਡ ਅਦਾਕਾਰ ਸ਼ਾਹਿਦ ਕਪੂਰ ਇਸ ਵੇਲੇ ਆਪਣੀ ਆਉਣ ਵਾਲੀ ਫਿਲਮ ‘ਦੇਵਾ’ ਦੀ ਸ਼ੂਟਿੰਗ ਵਿਚ ਮਸਰੂਫ਼ ਹੈ। ਉਸ ਨੇ ਮੁੰਬਈ ਵਿੱਚ ਨਿਰਦੇਸ਼ਕ ਰੌਸ਼ਨ ਐਂਡਰਿਊਜ਼ ਨਾਲ ਫ਼ਿਲਮ ਦੇ ਸੈੱਟ ਦੀ ਇਕ ਝਲਕ ਸਾਂਝੀ ਕੀਤੀ ਹੈ। ਰੋਮਾਂਟਿਕ ਕਾਮੇਡੀ ਫਿਲਮ ‘ਤੇਰੀ ਬਾਤੋਂ ਮੇਂ ਐਸਾ ਉਲਝਾ ਜੀਆ’ ਵਿੱਚ ਆਖਰੀ ਵਾਰ ਨਜ਼ਰ ਆਏ ਸ਼ਾਹਿਦ ਕਪੂਰ ਦੇ ਇੰਸਟਾਗ੍ਰਾਮ ’ਤੇ 4.63 ਕਰੋੜ ਚਾਹੁਣ ਵਾਲੇ ਹਨ। ਉਸ ਨੇ ਫਿਲਮ ਦੇ ਸੈੱਟ ਦੀਆਂ ਦੋ ਤਸਵੀਰਾਂ ਸੋਸ਼ਲ ਮੀਡੀਆ ’ਤੇ ਜਾਰੀ ਕੀਤੀਆਂ ਹਨ ਜਿਸ ਵਿੱਚ ਉਸ ਨੂੰ ਕਾਲੇ ਰੰਗ ਦੀ ਟੀ-ਸ਼ਰਟ, ਨੀਲੇ ਰੰਗ ਦੀ ਡੈਨਿਮ ਪੈਂਟ ਪਾਈ ਹੋਈ ਹੈ ਜਿਸ ਵਿਚ ਫਿਲਮ ਦੇ ਨਿਰਦੇਸ਼ਕ ਸ਼ਾਹਿਦ ਕਪੂਰ ਨੂੰ ਕੁਝ ਸਮਝਾਉਂਦੇ ਹੋਏ ਦਿਖਾਈ ਦੇ ਰਹੇ ਹਨ ਜਦਕਿ ਸ਼ਾਹਿਦ ਉਨ੍ਹਾਂ ਦੀ ਗੱਲ ਧਿਆਨ ਨਾਲ ਸੁਣਦਾ ਨਜ਼ਰ ਆ ਰਿਹਾ ਹੈ। ਤਸਵੀਰ ਦੀ ਕੈਪਸ਼ਨ ਵਿਚ ਸ਼ਾਹਿਦ ਨੇ ਆਖਿਆ, ‘ਉਹ ਕਰੋ ਜੋ ਤੁਹਾਨੂੰ ਪਸੰਦ ਹੈ ਅਤੇ ਤੁਹਾਨੂੰ ਆਪਣੀ ਜ਼ਿੰਦਗੀ ਵਿੱਚ ਇੱਕ ਹੋਰ ਦਿਨ ਕੰਮ ਕਰਨ ਦੀ ਜ਼ਰੂਰਤ ਨਹੀਂ ਹੈ! ਫਿਲਮਾਂ ਬਣਾਉਣਾ ਜਾਦੂ ਹੈ... ਦੇਵਾ ਦੇ ਸੈੱਟ ’ਤੇ..!’। -ਆਈਏਐੱਨਐੱਸ

Advertisement

Advertisement
Author Image

sukhwinder singh

View all posts

Advertisement
Advertisement
×