ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਸ਼ਾਹਿਦ ਤੇ ਕ੍ਰਿਤੀ ਦੀ ‘ਤੇਰੀ ਬਾਤੋਂ ਮੇਂ ਐਸਾ ਉਲਝਾ ਜੀਆ’ 9 ਫਰਵਰੀ ਨੂੰ ਹੋਵੇਗੀ ਰਿਲੀਜ਼

06:21 AM Jan 11, 2024 IST

ਮੁੰਬਈ: ਅਦਾਕਾਰ ਸ਼ਾਹਿਦ ਕਪੂਰ ਤੇ ਕ੍ਰਿਤੀ ਸੈਨਨ ਦੀ ਆਉਣ ਵਾਲੀ ਫਿਲਮ ‘ਤੇਰੀ ਬਾਤੋਂ ਮੇਂ ਐਸਾ ਉਲਝਾ ਜੀਆ’ ਫਰਵਰੀ ਮਹੀਨੇ ਦੀ 9 ਤਰੀਕ ਨੂੰ ਰਿਲੀਜ਼ ਹੋਵੇਗੀ। ਇਹ ਜਾਣਕਾਰੀ ਫਿਲਮ ਦੇ ਦੋਵੇਂ ਮੁੱਖ ਕਲਾਕਾਰਾਂ ਨੇ ਅੱਜ ਫਿਲਮ ਦਾ ਪੋਸਟਰ ਸਾਂਝਾ ਕਰਦਿਆਂ ਦਿੱਤੀ। ਇਸ ਮੌਕੇ ਇੰਸਟਾਗ੍ਰਾਮ ’ਤੇ ਫਿਲਮ ਦਾ ਪੋਸਟਰ ਸਾਂਝਾ ਕਰਦਿਆਂ ਕ੍ਰਿਤੀ ਨੇ ਕਿਹਾ, ‘ਇਸ ਵੈਲੇਨਟਾਈਨ ਡੇਅ ’ਤੇ ਇੱਕ ਅਣਹੋਣੀ ਪ੍ਰੇਮ ਕਹਾਣੀ ਦਾ ਆਨੰਦ ਮਾਣੋ।’ ਸ਼ਾਹਿਦ ਨੇ ਵੀ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਫਿਲਮ ਦਾ ਪੋਸਟਰ ਸਾਂਝਾ ਕੀਤਾ ਹੈ। ਫਿਲਮ ਦਾ ਨਾਂ ਗਾਇਕ ਰਾਘਵ ਦੇ ਇਨ੍ਹਾਂ ਬੋਲਾਂ ਵਾਲੇ ਗੀਤ ਦੇ ਆਧਾਰ ’ਤੇ ਹੀ ਰੱਖਿਆ ਲੱਗਦਾ ਹੈ। ਇਸ ਫਿਲਮ ਨੂੰ ਇੱਕ ਅਣਹੋਣੀ ਪ੍ਰੇਮ ਕਹਾਣੀ ਵਜੋਂ ਪੇਸ਼ ਕੀਤਾ ਜਾ ਰਿਹਾ ਹੈ। ਇਸ ਫਿਲਮ ਵਿੱਚ ਉੱਘੇ ਅਦਾਕਾਰ ਧਰਮਿੰਦਰ ਦੀ ਅਦਾਕਾਰੀ ਵੀ ਮੁੜ ਵੇਖਣ ਨੂੰ ਮਿਲੇਗੀ। ਦਿਨੇਸ਼ ਵਿਜੈ, ਜਯੋਤੀ ਦੇਸ਼ਪਾਂਡੇ ਤੇ ਲਕਸ਼ਮਨ ਉਤੇਕਰ ਵੱਲੋਂ ਬਣਾਈ ਜਾ ਰਹੀ ਇਸ ਫਿਲਮ ਦਾ ਨਿਰਦੇਸ਼ਨ ਅਮਿਤ ਜੋਸ਼ੀ ਤੇ ਅਰਾਧਨਾ ਸ਼ਾਹ ਵੱਲੋਂ ਕੀਤਾ ਗਿਆ ਹੈ। -ਆਈਏਐੱਨਐੱਸ

Advertisement

Advertisement
Advertisement