ਸ਼ਾਹੀ ਇਮਾਮ ਨੇ ਤਪਾ ’ਚ ਮਸਜਿਦ ਦਾ ਨੀਂਹ ਪੱਥਰ ਰੱਖਿਆ
08:01 AM Jan 07, 2025 IST
ਪੱਤਰ ਪ੍ਰੇਰਕ
ਤਪਾ ਮੰਡੀ, 6 ਜਨਵਰੀ
ਸ਼ਾਹੀ ਇਮਾਮ ਮੌਲਾਨਾ ਮੁਹੰਮਦ ਉਸਮਾਨ ਰਹਿਮਾਨ ਲੁਧਿਆਣਾ ਨੇ ਕਿਹਾ ਕਿ ਇਸਲਾਮ ਹਰ ਧਰਮ ਦਾ ਸਤਿਕਾਰ ਕਰਦਾ ਹੈ ਤੇ ਕਿਸੇ ਨਾਲ ਵੈਰ ਵਿਰੋੋਧ ਕਰਨ ਦੀ ਇਜਾਜ਼ਤ ਨਹੀਂ ਦਿੰਦਾ। ਉਨ੍ਹਾਂ ਤਪਾ ਵਿਚ ਜਾਮਾ ਮਸਜਿਦ ਇੰਤਜ਼ਾਮੀਆ ਕਮੇਟੀ ਆਵਾ ਬਸਤੀ ਵੱਲੋਂ ਉਸਾਰੀ ਜਾਣ ਵਾਲੀ ਨਵੀਂ ਮਸਜਿਦ ਦਾ ਨੀਂਹ ਪੱਥਰ ਰੱਖਦਿਆਂ ਕਿਹਾ ਕਿ ਮੁਸਲਿਮ ਭਾਈਚਾਰੇ ਨੂੰ ਸੱਚ ਤੇ ਇਮਾਨਦਾਰੀ ਨਾਲ ਮਸਜਿਦ ’ਚ ਜਾ ਕੇ ਹੀ ਇਬਾਦਤ ਕਰਨੀ ਚਾਹੀਦੀ ਹੈ।
ਉਨ੍ਹਾਂ ਕਿਹਾ ਕਿ ਮੁਸਲਿਮ ਭਾਈਚਾਰੇ ਨੂੰ ਸਾਰੇ ਧਰਮਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ ਤੇ ਸਮਾਜ ਦੇ ਸਾਰੇ ਵਰਗਾਂ ਅਤੇ ਸਿੱਖਾਂ, ਹਿੰਦੂਆਂ, ਇਸਾਈਆਂ ਤੇ ਜੈਨੀਆਂ ਨਾਲ ਭਾਈਚਾਰਾ ਬਣਾ ਕੇ ਰੱਖਣ ਦੀ ਲੋੜ ਹੈ। ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਤੇ ਕੌਂਸਲਰ ਤਰਲੋਚਨ ਬਾਂਸਲ ਨੇ ਸ਼ਾਹੀ ਇਮਾਮ ਦਾ ਤਪਾ ਪੁੱਜਣ ’ਤੇ ਸਵਾਗਤ ਕੀਤਾ। ਇਸ ਮੌਕੇ ਮੁਫਤੀ ਅਬਦੁਲ ਮਲਿਕ, ਮੌਲਾਨਾ ਮੁਫਤੀ ਖਲੀਲ ਅਤੇ ਮਸਜਿਦ ਦੇ ਮੁੱਖ ਪ੍ਰਬੰਧਕ ਹਾਫਿਜ਼ ਰਿਆਜ਼ ਉੱਲ ਹੱਕ ਨੇ ਵੀ ਆਪਣੇ ਵਿਚਾਰ ਰੱਖੇ।
Advertisement
Advertisement