ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਸ਼ਹੀਦ ਊਧਮ ਸਿੰਘ ਦਾ ਸ਼ਹੀਦੀ ਦਿਹਾੜਾ ਮਨਾਇਆ

07:03 AM Aug 01, 2024 IST
ਸ਼ਹੀਦ ਊਧਮ ਸਿੰਘ ਦਾ ਸ਼ਹੀਦੀ ਦਿਹਾੜਾ ਮਨਾਉਂਦੇ ਹੋਏ ਕੰਬੋਜ ਸਭਾ ਦੇ ਮੈਂਬਰ।-ਫੋਟੋ: ਬੇਦੀ

ਪੱਤਰ ਪ੍ਰੇਰਕ
ਜੰਡਿਆਲਾ ਗੁਰੂ, 31 ਜੁਲਾਈ
ਕੰਬੋਜ ਸਮਾਜ ਅੰਮ੍ਰਿਤਸਰ ਦੇ ਪ੍ਰਧਾਨ ਕਿਰਪਾਲ ਸਿੰਘ ਰਾਮਦਿਵਾਲੀ ਅਤੇ ਸਕੱਤਰ ਡਾ. ਮੰਗਲ ਸਿੰਘ ਕਿਸ਼ਨਪੁਰੀ ਅਤੇ ਕੰਬੋਜ ਸਮਾਜ ਅੰਮ੍ਰਿਤਸਰ ਦੇ ਅਹੁਦੇਦਾਰ ਅਤੇ ਮੈਂਬਰਾਂ ਨੇ ਜਲ੍ਹਿਆਂਵਾਲੇ ਬਾਗ਼ ਵਿੱਚ ਸ਼ਹੀਦ ਊਧਮ ਸਿੰਘ ਨੂੰ ਉਨ੍ਹਾਂ ਦੇ ਸ਼ਹੀਦੀ ਦਿਹਾੜੇ ’ਤੇ ਸ਼ਰਧਾਂਜਲੀ ਭੇਟ ਕੀਤੀ। ਇਸ ਮੌਕੇ ਅਹੁਦੇਦਾਰਾਂ ਨੇ ਦੱਸਿਆ ਕਿ ਸ਼ਹੀਦ ਊਧਮ ਸਿੰਘ ਨੇ ਜਲ੍ਹਿਆਂਵਾਲੇ ਬਾਗ਼ ਦੇ ਕਤਲੇਆਮ ਦਾ ਬਦਲਾ ਲੈਣ ਲਈ ਇੰਗਲੈਂਡ ਵਿੱਚ ਜਨਰਲ ਡਾਇਰ ਨੂੰ ਮਾਰ ਦਿੱਤਾ ਸੀ। ਜਲ੍ਹਿਆਂਵਾਲੇ ਬਾਗ਼ ਵਿੱਚ ਹਰਦੀਪ ਸਿੰਘ, ਮਲਕੀਅਤ ਸਿੰਘ, ਪ੍ਰਹਲਾਦ ਸਿੰਘ, ਨਰਿੰਦਰ ਸਿੰਘ ਤੇ ਅੰਮ੍ਰਿਤਪਾਲ ਸਿੰਘ ਤੋਂ ਇਲਾਵਾ ਹੋਰ ਮੋਹਤਬਰਾਂ ਨੇ ਸ਼ਹੀਦ ਦੇ ਬੁੱਤ ’ਤੇ ਹਾਰ ਪਾ ਕੇ ਸ਼ਰਧਾਂਜਲੀ ਭੇਟ ਕੀਤੀ।
ਫਗਵਾੜਾ (ਪੱਤਰ ਪ੍ਰੇਰਕ): ਰਾਮਗੜ੍ਹੀਆ ਕਾਲਜ ਵਿੱਚ ਰਾਜਨੀਤੀ ਸ਼ਾਸਤਰ ਵਿਭਾਗ ਵੱਲੋਂ ਸ਼ਹੀਦ ਊਧਮ ਸਿੰਘ ਦਾ ਸ਼ਹੀਦੀ ਦਿਹਾੜਾ ਮਨਾਇਆ ਗਿਆ। ਇਸ ਮੌਕੇ ਪੋਸਟਰ ਮੇਕਿੰਗ ’ਚ ਅਮਨ, ਸਵੀਨਾ ਵਿਰਦੀ, ਜਸਪ੍ਰੀਤ, ਗੁਰਪ੍ਰੀਤ ਤੇ ਮਨਪ੍ਰੀਤ ਨੇ ਹਿੱਸਾ ਲਿਆ। ਭਾਸ਼ਣ ਤੇ ਕਵਿਤਾ ਮੁਕਾਬਲਿਆਂ ’ਚ ਨਵਨੀਤ, ਜਸਲੀਨ, ਪ੍ਰਿਯੰਕਾ, ਨੇਹਾ, ਰਮਨਦੀਪ, ਚੇਤਨਵੀਰ ਸਿੰਘ ਤੇ ਪਾਇਲ ਨੇ ਹਿੱਸਾ ਲਿਆ। ਇਸ ਮੌਕੇ ਪ੍ਰੋ. ਰਾਜ ਕੁਮਾਰ ਨੇ ਸ਼ਹੀਦ ਊਧਮ ਸਿੰਘ ਦੀ ਸ਼ਖ਼ਸੀਅਤ ’ਤੇ ਇਤਿਹਾਸਕ ਪੱਖ ਤੋਂ ਚਾਨਣਾ ਪਾਇਆ। ਡਾ. ਜਸਕਰਨ ਸਿੰਘ ਨੇ ਸ਼ਹੀਦ ਉਧਮ ਸਿੰਘ ਦੇ ਜੀਵਨ ਸਬੰਧੀ ਗੱਲਬਾਤ ਕੀਤੀ। ਡਾ. ਹਰਮੀਤ ਕੌਰ ਨੇ ਸ਼ਹੀਦ ਤੇ ਯੋਧਾ ਵਿਚਲੇ ਫ਼ਰਕ ਨੂੰ ਦਰਸਾਉਂਦਿਆਂ ਸ਼ਹੀਦ ਊਧਮ ਸਿੰਘ ਦੀ ਸ਼ਹਾਦਤ ਬਾਰੇ ਜਾਣਕਾਰੀ ਦਿੱਤੀ। ਪ੍ਰਿੰਸੀਪਲ ਡਾ. ਮਨਜੀਤ ਸਿੰਘ ਨੇ ਵਿਦਿਆਰਥੀਆਂ ਨੂੰ ਇਸ ਦਿਹਾੜੇ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਕੁਲਵੀਪ ਕੌਰ, ਵਾਈਸ ਪ੍ਰਿੰਸੀਪਲ ਪ੍ਰੋ. ਰਾਜਵਿੰਦਰ ਕੌਰ, ਰਾਜਵਿੰਦਰ ਕੌਰ ਮਿਨਹਾਸ ਤੇ ਮਨਪ੍ਰੀਤ ਕੌਰ ਹਾਜ਼ਰ ਸਨ।
ਪਠਾਨਕੋਟ (ਪੱਤਰ ਪ੍ਰੇਰਕ): ਦੇਸ਼ ਭਗਤ ਸਮਿਤੀ ਵੱਲੋਂ ਪ੍ਰਧਾਨ ਕੇਵਲ ਕ੍ਰਿਸ਼ਨ ਮਹਾਜਨ ਅਤੇ ਚੇਅਰਮੈਨ ਵਿਜੇ ਪਾਸੀ ਦੀ ਅਗਵਾਈ ਵਿੱਚ ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਵਸ ਮੌਕੇ ਸ਼ਰਧਾਂਜਲੀ ਸਮਾਗਮ ਕੀਤਾ ਗਿਆ। ਇਸ ਮੌਕੇ ਜਨਰਲ ਸਕੱਤਰ ਅਵਤਾਰ ਅਬਰੋਲ, ਵਿਪਨ ਅਰੋੜਾ, ਹਰੀਸ਼ ਗੁਪਤਾ, ਤ੍ਰਿਲੋਕ ਨੰਦਾ, ਗੁਰਚਰਨ ਪਲਾਇਆ ਤੇ ਆਰ ਕੇ ਖੰਨਾ ਆਦਿ ਹਾਜ਼ਰ ਸਨ। ਚੇਅਰਮੈਨ ਵਿਜੇ ਪਾਸੀ ਅਤੇ ਪ੍ਰਧਾਨ ਕੇਵਲ ਕ੍ਰਿਸ਼ਨ ਨੇ ਕਿਹਾ ਕਿ ਸ਼ਹੀਦ ਊਧਮ ਸਿੰਘ ਦੀ ਸ਼ਹਾਦਤ ਨੇ ਭਾਰਤੀ ਸੁਤੰਤਰਤਾ ਸੰਗਰਾਮ ਨੂੰ ਨਵੀਂ ਦਿਸ਼ਾ ਦਿੱਤੀ।

Advertisement

ਮੋਟਰਸਾਈਕਲ ਮਾਰਚ ਕੱਢ ਕੇ ਸ਼ਰਧਾਂਜਲੀਆਂ ਭੇਟ

ਮੋਟਰਸਾਈਕਲ ਮਾਰਚ ਵਿੱਚ ਸ਼ਾਮਲ ਨੌਜਵਾਨ। -ਫੋਟੋ: ਖੋਸਲਾ

ਸ਼ਾਹਕੋਟ: ਨੌਜਵਾਨ ਭਾਰਤ ਸਭਾ ਦੀ ਇਲਾਕਾ ਕਮੇਟੀ ਲੋਹੀਆਂ ਖਾਸ ਨੇ ਇਲਾਕੇ ਵਿੱਚ ਮੋਟਰਸਾਈਕਲ ਮਾਰਚ ਕੱਢ ਕੇ ਸ਼ਹੀਦ ਊਧਮ ਸਿੰਘ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ। ਸਭਾ ਦੇ ਇਲਾਕਾ ਕਨਵੀਨਰ ਸੋਨੂੰ ਅਰੋੜਾ ਨੇ ਦੱਸਿਆ ਕਿ ਦਰਜਨਾਂ ਵਰਕਰ ਪਿੰਡ ਸਿੱਧਪੁਰ ਵਿੱਚ ਇਕੱਠੇ ਹੋਣ ਉਪਰੰਤ ਪਿੰਡਾਂ ਵਿੱਚ ਮੋਟਰਸਾਈਕਲ ਮਾਰਚ ਕੱਢਦੇ ਹੋਏ ਸਬ ਤਹਿਸੀਲ ਦਫ਼ਤਰ ਲੋਹੀਆਂ ਖਾਸ ਪੁੱਜੇ। ਤਹਿਸੀਲ ਵਿਚ ਨਾਇਬ ਤਹਿਸੀਲਦਾਰ ਦੇ ਮੌਜੂਦ ਨਾ ਹੋਣ ਕਾਰਨ ਉਨ੍ਹਾਂ ਇੱਕ ਘੰਟਾ ਤਹਿਸੀਲ ਦਾ ਘਿਰਾਓ ਕੀਤਾ। ਨਾਇਬ ਤਹਿਸੀਲਦਾਰ ਦੇ ਰੀਡਰ ਵੱਲੋਂ ਮੰਗ ਪੱਤਰ ਲੈਣ ਤੋਂ ਬਾਅਦ ਘਿਰਾਓ ਖਤਮ ਕੀਤਾ ਗਿਆ। ਮੰਗ ਪੱਤਰ ਵਿੱਚ ਕੌਮੀ ਮੁਕਤੀ ਲਹਿਰ ਦੇ ਸ਼ਹੀਦਾਂ ਦੀਆਂ ਯਾਦਗਾਰਾਂ ਨੂੰ ਲਾਇਬ੍ਰੇਰੀਆਂ ਵਿੱਚ ਤਬਦੀਲ ਕਰਨ, ਨੌਜਵਾਨਾਂ ਦੇ ਪੱਕੇ ਰੁਜ਼ਗਾਰ ਦਾ ਪ੍ਰਬੰਧ ਕਰਨ, ਨਸ਼ਿਆਂ ਦਾ ਖਾਤਮਾ ਕਰਨ, ਪਿੰਡਾਂ ਵਿੱਚ ਜਿਮ ਅਤੇ ਖੇਡ ਕੋਚਾਂ ਦਾ ਪ੍ਰਬੰਧ ਕਰਨ ਦੀ ਮੰਗ ਕੀਤੀ ਗਈ। ਇਸ ਮੌਕੇ ਸੁਖਦੇਵ ਮਡਿਆਲਾ, ਹੰਸ ਲੋਹੀਆਂ, ਤੀਰਥ ਸਿੱਧੂਪੁਰ, ਕਰਨ ਨਿਹਾਲੂਵਾਲ, ਅਜੇ ਲੋਹੀਆਂ, ਸੁਖਚੈਨ ਧੱਕਾ ਬਸਤੀ, ਕਸ਼ਮੀਰ ਮਡਿਆਲਾ, ਵਿਜੇ ਬਾਠ ਤੇ ਜੱਗੀ ਅਲ੍ਹੀਵਾਲ ਹਾਜ਼ਰ ਸਨ। -ਪੱਤਰ ਪ੍ਰੇਰਕ

Advertisement
Advertisement
Advertisement