ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਸ਼ਾਹਬਾਦ ਵਾਸੀ ਮੁੱਢਲੀਆਂ ਸਹੂਲਤਾਂ ਤੋਂ ਵਾਂਝੇ: ਕਵਾਤਰਾ

10:11 AM Aug 09, 2023 IST
ਸ਼ਾਹਬਾਦ ਸ਼ਹਿਰ ਵਿੱਚ ਲੱਗੇ ਗੰਦਗੀ ਦੇ ਢੇਰ।

ਸਤਨਾਮ ਸਿੰਘ
ਸ਼ਾਹਬਾਦ ਮਾਰਕੰਡਾ, 8 ਅਗਸਤ
ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਹਰੀਸ਼ ਕਵਾਤਰਾ ਨੇ ਸ਼ਹਿਰ ਵਿੱਚ ਹੋ ਰਹੇ ਨਾਜਾਇਜ਼ ਕੰਮਾਂ ਬਾਰੇ ਸਵਾਲ ਉਠਾਏ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਸ਼ਹਿਰ ਦੇ ਚੁਣੇ ਹੋਏ ਕੌਂਸਲਰਾਂ ਦਾ ਫਰਜ਼ ਬਣਦਾ ਹੈ ਕਿ ਉਹ ਸ਼ਹਿਰ ਵਿੱਚ ਹੋ ਰਹੇ ਨਾਜਾਇਜ਼ ਕੰਮਾਂ ਬਾਰੇ ਆਪਣੀ ਆਵਾਜ਼ ਬੁਲੰਦ ਕਰਨ। ਸ੍ਰੀ ਕਵਾਤਰਾ ਨੇ ਅੱਜ ਇੱਥੇ ਗਲਬਾਤ ਕਰਦਿਆਂ ਕਿਹਾ ਕਿ ਸ਼ਾਹਬਾਦ ਸ਼ਹਿਰ ਦੀ ਅਬਾਦੀ ਪਹਿਲਾਂ ਨਾਲੋਂ ਕਈ ਗੁਣਾ ਵੱਧ ਗਈ ਹੈ ਪਰ ਸ਼ਹਿਰ ਵਾਸੀਆਂ ਨੂੰ ਮੁੱਢਲੀਆਂ ਸਹੂਲਤਾਂ ਨਹੀਂ ਮਿਲ ਰਹੀਆਂ। ਉਨ੍ਹਾਂ ਕਿਹਾ ਕਿ ਅਜਿਹਾ ਲੱਗ ਰਿਹਾ ਹੈ ਕਿ ਸ਼ਾਹਬਾਦ ਦਾ ਕੋਈ ਵਾਲੀ ਵਾਰਸ ਨਹੀਂ ਰਿਹਾ। ਜੋ ਸ਼ਹਿਰ ਦੇ ਮੁੱਦਿਆਂ ਨੂੰ ਸਰਕਾਰ ਦੇ ਕੰਨਾਂ ਤੱਕ ਪਹੁੰਚਾ ਸਕੇ। ਸ਼ਹਿਰ ਦੇ ਹਰ ਗਲੀ-ਮੁਹੱਲੇ ਤੇ ਕਲੋਨੀਆਂ ਵਿੱਚ ਗੰਦਗੀ ਦੇ ਅੰਬਾਰ ਲਗੇ ਹੋਏ ਹਨ ਹਾਲਾਂ ਕਿ ਪਾਲਿਕਾ ਪ੍ਰਸ਼ਾਸਨ ਘਰਾਂ ’ਚ ਗੰਦਗੀ ਚੁੱਕਣ ਦੇ ਪੈੈਸੇ ਵਸੂਲਦੀ ਹੈ ਪਰ ਕਈ ਕਈ ਦਿਨ ਗੰਦਗੀ ਦੇ ਢੇਰ ਚੌਕਾਂ- ਚੌਰਾਹਿਆਂ ’ਤੇ ਲੱਗੇ ਰਹਿੰਦੇ ਹਨ ਤੇ ਹਰ ਪਾਸੇ ਗੰਦਗੀ ਦਾ ਆਲਮ ਹੈ। ਉਨ੍ਹਾਂ ਕਿਹਾ ਕਿ ਸੀਵਰੇਜ ਤੇ ਵਾਟਰ ਸਪਲਾਈ ਦੀਆਂ ਲਾਈਨਾਂ ਸ਼ਹਿਰ ਦੀ ਅਬਾਦੀ ਮੁਤਾਬਕ ਨਹੀਂ ਪਈਆਂ। ਉਨ੍ਹਾਂ ਕਿਹਾ ਕਿ ਨਗਰ ਕੌਂਸਲ ਨਕਸ਼ੇ ਤਾਂ ਧੜਾ ਧੜ ਪਾਸ ਕਰ ਰਹੀ ਹੈ ਤੇ ਸ਼ਹਿਰ ਦੇ ਚਾਰੇ ਪਾਸੇ ਨਾਜਾਇਜ਼ ਕਲੋਨੀਆਂ ਦਾ ਕਾਰੋਬਾਰ ਪੂਰੀ ਤਰਾਂ ਫੈਲਿਆ ਹੋਇਆ ਹੈ। ਪਰ ਸ਼ਹਿਰ ਦੀਆਂ ਸਮੱਸਿਆਵਾਂ ਜਿਵੇਂ ਸੀਵਰੇਜ, ਪੀਣ ਵਾਲਾ ਪਾਣੀ, ਸੜਕਾਂ, ਕੂੜੇ ਵਾਲਾ ਡਪਿੰਗ ਵਲ ਕੋਈ ਵਿਸ਼ੇਸ਼ ਧਿਆਨ ਨਹੀਂ ਦਿੱਤਾ ਜਾ ਰਿਹਾ। ਸ਼ਹਿਰ ਵਿੱਚ ਹਾਲਤ ਇਹ ਬਣ ਗਏ ਹਨ ਕਿ ਮਿਲੀ ਭੁਗਤ ਕਰ ਕੇ ਨਾਜਾਇਜ਼ ਕਲੋਨੀਆਂ ਦੇ ਪਾਣੀ ਤੇ ਸੀਵਰੇਜ ਕੁਨੈਕਸ਼ਨ ਕਥਿਤ ਤੌਰ ’ਤੇ ਜੋੜੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਸ਼ਹਿਰ ਵਿੱਚ ਪੀਣ ਵਾਲੇ ਪਾਣੀ ਦੀ ਸਮੱਸਿਆ ਬਰਕਰਾਰ ਹੈ। ਬਿਨਾਂ ਮੋਟਰ ਤੋਂ ਪਾਣੀ ਟੈਂਕੀ ਤਕ ਨਹੀਂ ਪਹੁੰਚਦਾ। ਸ਼ਹਿਰ ਵਿੱਚ ਜੋ ਪੀਣ ਵਾਲੇ ਪਾਣੀ ਦੇ ਟਿਊਬਵੈੱਲ ਚਲਦੇ ਹਨ ਉਨ੍ਹਾਂ ’ਤੇ ਇਕ ਵੀ ਕਲੋਰੀਨੇਸ਼ਨ ਕੰਮ ਕਰਦਾ ਦਿਖਾਈ ਨਹੀਂ ਦਿੰਦਾ। ਸ਼ਹਿਰ ਦੇ ਜੋ ਕੌਂਸਲਰ ਚੁਣੇ ਗਏ ਹਨ ਉਹ ਸ਼ਹਿਰ ਦੀ ਭਲਾਈ ਤੇ ਬੇਹਤਰੀ ਲਈ ਪਾਲਿਕਾ ਵਿੱਚ ਜਾਂਦੇ ਹਨ ਪਰ ਅੱਜ ਕੋਈ ਵੀ ਸ਼ਹਿਰ ਵਿਚ ਉਪਰੋਕਤ ਕੰਮਾ ਬਾਰੇ ਨਹੀਂ ਬੋਲਦਾ। ਉਨ੍ਹਾਂ ਕਿਹਾ ਕਿ ਜਦ ਤੋਂ ਜਜਪਾ ਸਮਰਥਕ ਪ੍ਰਧਾਨ ਸ਼ਹਿਰ ਵਿੱਚ ਬਣਿਆ ਹੈ ਵਿਕਾਸ ਦੇ ਨਾਂ ਤੇ ਸ਼ਹਿਰ ਵਿਚ ਇਕ ਇੱਟ ਵੀ ਨਹੀਂ ਲਗੀ। ਸਿਰਫ ਸ਼ਹਿਰ ਵਿਚ ਸੜਕਾਂ ਨੂੰ ਕਿਧਰੋਂ ਕਿਧਰੋਂ ਉਖਾੜ ਕੇ ਫਿਰ ਬਣਾਇਆ ਜਾ ਰਿਹਾ ਹੈ। ਉਨ੍ਹਾਂ ਇਹਾ ਵੀ ਮੰਗ ਕੀਤੀ ਕਿ ਬਜਟ ਦਾ ਪੈਸਾ ਖੁਰਦ ਬੁਰਦ ਕੀਤੇ ਜਾਣ ਦੀ ਵਿਜੀਲੈਂਸ ਤੋਂ ਜਾਂਚ ਕਰਵਾਈ ਜਾਏ।

Advertisement

Advertisement