ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਸ਼ਾਹਰੁਖ ਨੇ ‘ਡੰਕੀ’ ਦੇ ਅਰਥ ਦੱਸਦਿਆਂ ‘ਓ ਮਾਹੀ’ ਗੀਤ ਦਾ ਟੀਜ਼ਰ ਰਿਲੀਜ਼ ਕੀਤਾ

07:20 AM Dec 12, 2023 IST

ਮੁੰਬਈ: ਬੌਲੀਵੁੱਡ ਸੁਪਰਸਟਾਰ ਸ਼ਾਹਰੁਖ ਖਾਨ ਨੇ ਅੱਜ ਆਪਣੀ ਫਿਲਮ ‘ਡੰਕੀ’ ਦੇ ਆਉਣ ਵਾਲੇ ਟਰੈਕ ‘ਓ ਮਾਹੀ’ ਦਾ ਟੀਜ਼ਰ ਰਿਲੀਜ਼ ਕੀਤਾ। ਉਸ ਨੇ ਪ੍ਰਸ਼ੰਸਕਾਂ ਨੂੰ ਆਪਣੀ ਫਿਲਮ ‘ਡੰਕੀ’ ਦੇ ਅਰਥ ਵੀ ਸਮਝਾਏ ਹਨ। ਸ਼ਾਹਰੁਖ ਨੇ ਐਕਸ ’ਤੇ ਗੀਤ ਦਾ ਟੀਜ਼ਰ ਸਾਂਝਾ ਕਰਦਿਆਂ ਕੈਪਸ਼ਨ ਲਿਖੀ ‘‘ਸਬ ਪੂਛਤੇ ਹੈਂ, ਇਸ ਲੀਏ ਬਤਾ ਰਹਾਂ ਹੂ, ਡੰਕੀ ਕਾ ਮਤਲਬ ਹੋਤਾ ਹੈ ਅਪਨੋਂ ਸੇ ਦੂਰ ਰਹਿਨਾ... ਔਰ ਜਬ ਅਪਨੇ ਪਾਸ ਹੋਂ ਤੋ ਬਸ ਲਗਤਾ ਹੈ ਕਿਆਮਤ ਤਕ ਉਨ ਕੇ ਸਾਥ ਹੀ ਰਹੇਂ। ਓ ਮਾਹੀ ਓ ਮਾਹੀ ਅੱਜ ਸੂਰਜ ਦੇ ਡੁੱਬਣ ਤੋਂ ਪਹਿਲਾਂ ਪਿਆਰ ਦਾ ਅਹਿਸਾਸ ਕਰੋ! #ਡੰਕੀ ਡਰੋਪ 5 - #ਓ ਮਾਹੀ ਪ੍ਰਚਾਰ ਵੀਡੀਓ ਜਲਦੀ ਹੀ ਆ ਰਿਹਾ ਹੈ! #ਡੰਕੀ 21 ਦਸੰਬਰ ਨੂੰ ਰਿਲੀਜ਼ ਹੋ ਰਹੀ ਹੈ।’’ ਇਸ ਗੀਤ ਦੇ 13 ਸਕਿੰਟ ਦੇ ਟੀਜ਼ਰ ਵਿੱਚ ਸ਼ਾਹਰੁਖ ਖਾਨ ਮਾਰੂਥਲ ਵਿੱਚ ਖੜ੍ਹਾ ਹੈ ਤੇ ਉਸ ਨੇ ਕਾਲੇ ਰੰਗ ਦੇ ਕੱਪੜੇ ਪਹਿਨੇ ਹੋਏ ਹਨ। ਇਸ ਗੀਤ ਨੂੰ ਅਰਿਜੀਤ ਸਿੰਘ ਨੇ ਗਾਇਆ ਹੈ ਜਿਸ ਦੀ ਅਧਿਕਾਰਤ ਰਿਲੀਜ਼ ਦੀ ਤਰੀਕ ਹਾਲੇ ਐਲਾਨੀ ਨਹੀਂ ਗਈ ਹੈ। ਹਾਲ ਹੀ ਵਿੱਚ ਫਿਲਮ ਦੇ ਨਿਰਮਾਤਾਵਾਂ ਨੇ ਫਿਲਮ ਦੇ ਦੋ ਟਰੈਕ ‘ਲੁਟ ਪੁਟ ਗਿਆ’ ਅਤੇ ‘ਨਿਕਲੇ ਥੇ ਕਭੀ ਹਮ ਘਰ ਸੇ’ ਰਿਲੀਜ਼ ਕੀਤੇ ਗਏ ਸਨ, ਜਿਨ੍ਹਾਂ ਨੂੰ ਪ੍ਰਸ਼ੰਸਕਾਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ ਹੈ। ਫਿਲਮ ‘ਡੰਕੀ’ ਵਿੱਚ ਬੋਮਨ ਇਰਾਨੀ, ਤਾਪਸੀ ਪੰਨੂ, ਵਿੱਕੀ ਕੌਸ਼ਲ, ਵਿਕਰਮ ਕੋਛੜ, ਅਨਿਲ ਗਰੋਵਰ ਸਹਿ ਅਦਾਕਾਰ ਹਨ। ਇਹ ਫਿਲਮ ਜੀਓ ਸਟੂਡੀਓ, ਰੈੱਡ ਚਿਲੀਜ਼ ਐਂਟਰਟੇਨਮੈਂਟ ਅਤੇ ਰਾਜਕੁਮਾਰ ਹਿਰਾਨੀ ਫਿਲਮਜ਼ ਦੀ ਪੇਸ਼ਕਾਰੀ ਹੈ, ਜਿਸ ਦਾ ਨਿਰਮਾਣ ਰਾਜਕੁਮਾਰ ਹਿਰਾਨੀ ਅਤੇ ਗੌਰੀ ਖਾਨ ਵੱਲੋਂ ਕੀਤਾ ਗਿਆ ਹੈ।
ਇਸ ਫਿਲਮ ਦੀ ਕਹਾਣੀ ਅਭਿਜਾਤ ਜੋਸ਼ੀ, ਰਾਜਕੁਮਾਰ ਹਿਰਾਨੀ ਅਤੇ ਕਨਿਕਾ ਢਿੱਲੋਂ ਵੱਲੋਂ ਲਿਖੀ ਗਈ ਹੈ। ਇਹ ਫਿਲਮ ਚਾਰ ਦੋਸਤਾਂ ਦੀ ਕਹਾਣੀ ਹੈ ਜੋ ਕਿ ਵਿਦੇਸ਼ ਦੇ ਸਮੁੰਦਰੀ ਕਿਨਾਰਿਆਂ ਤੱਕ ਪਹੁੰਚਣ ਲਈ ਬੇਤਾਬ ਹਨ। ਉਹ ਆਪਣੇ ਸੁਫ਼ਨੇ ਸਾਕਾਰ ਕਰਨ ਲਈ ਔਖਾ ਪੈਂਡਾ ਤੈਅ ਕਰਦੇ ਹਨ। -ਏਐੱਨਆਈ

Advertisement

Advertisement