ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਸ਼ਾਹਰੁਖ ਖਾਨ ਨੇ ‘ਹੇ ਰਾਮ’ ਲਈ ਨਹੀਂ ਲਿਆ ਸੀ ਕੋਈ ਪੈਸਾ: ਕਮਲ ਹਾਸਨ

07:28 AM Jun 27, 2024 IST

ਮੁੰਬਈ:

Advertisement

ਸੁਪਰਸਟਾਰ ਸ਼ਾਹਰੁਖ ਖਾਨ ਦੇ ਬਹੁਪੱਖੀ ਹੁਨਰ ਨੇ ਦੁਨੀਆ ਭਰ ਦੇ ਲੱਖਾਂ ਲੋਕਾਂ ਨੂੰ ਪ੍ਰਭਾਵਿਤ ਕੀਤਾ ਹੈ। ਆਪਣੇ 32 ਸਾਲ ਦੇ ਫਿਲਮ ਸਫ਼ਰ ’ਚ ਉਸ ਨੇ ਆਪਣੇ ਵੱਖਰੇ ਕਿਰਦਾਰਾਂ ਅਤੇ ਸ਼ਾਨਦਾਰ ਪ੍ਰਦਰਸ਼ਨ ਨਾਲ ਦਰਸ਼ਕਾਂ ਦਾ ਦਿਲ ਜਿੱਤਿਆ ਹੈ। ਅਜਿਹੀ ਹੀ ਇੱਕ ਫਿਲਮ ਹੈ ‘ਹੇ ਰਾਮ’, ਜਿਸ ਦਾ ਕਮਲ ਹਾਸਨ ਨੇ ਨਿਰਦੇਸ਼ਨ ਕੀਤਾ ਸੀ ਅਤੇ ਇਸ ਵਿੱਚ ਸ਼ਾਹਰੁਖ ਖਾਨ ਨੇ ਅਹਿਮ ਭੂਮਿਕਾ ਨਿਭਾਈ ਸੀ। ਅਦਾਕਾਰ ਤੋਂ ਸਿਆਸਤਦਾਨ ਬਣੇ ਕਮਲ ਹਾਸਨ ਨੇ ‘ਇੰਡੀਅਨ 2’ ਦਾ ਟਰੇਲਰ ਜਾਰੀ ਕਰਨ ਮੌਕੇ ਸ਼ਾਹਰੁਖ ਖਾਨ ਨਾਲ ਕੀਤੇ ਕੰਮ ਨੂੰ ਯਾਦ ਕੀਤਾ ਹੈ। ਉਨ੍ਹਾਂ ਕਿਹਾ ਕਿ ਉਸ ਦੇ ਨਿਰਦੇਸ਼ਨ ਹੇਠ 2000 ਵਿੱਚ ਬਣੀ ਫਿਲਮ ‘ਹੇ ਰਾਮ’ ਲਈ ਸ਼ਾਹਰੁਖ ਖਾਨ ਨੇ ਕੋਈ ਵੀ ਪੈਸੇ ਨਹੀਂ ਲਿਆ ਸੀ। ਹਾਸਨ ਨੇ ਕਿਹਾ,‘‘ਅਸਲ ਵਿੱਚ ਸ਼ਾਹਰੁਖ ਖਾਨ ਸਾਹਿਬ ਨੇ ਉਹ ਫਿਲਮ ਪੈਸਿਆਂ ਤੋਂ ਬਗੈਰ ਕੀਤੀ ਸੀ। ਹੋਰ ਤੁਹਾਨੂੰ ਕੀ ਚਾਹੀਦਾ ?’’ ਹਾਸਨ ਨੇ ਅੱਗੇ ਕਿਹਾ, ‘‘ਕੋਈ ਵੀ ਸੁਪਰਸਟਾਰ ਇਹ ਨਹੀਂ ਕਰੇਗਾ। ਇਹ ਸਿਰਫ ਸਿਨੇਮਾ ਦਾ ਇੱਕ ਸੱਚਾ ਪ੍ਰਸ਼ੰਸਕ, ਕਲਾ ਦਾ ਜਾਣਕਾਰ ਅਤੇ ਇੱਕ ਚੰਗਾ ਅਦਾਕਾਰ ਹੀ ਕਰ ਸਕਦਾ ਹੈ। ਮੈਂ ਉਸ ਲਈ ਹਮੇਸ਼ਾ ਸ਼ੁਕਰਗੁਜ਼ਾਰ ਰਹਾਂਗਾ।’’ ਸੁਪਰਸਟਾਰ ਦੇ ਖਿਤਾਬ ’ਤੇ ਉਨ੍ਹਾਂ ਕਿਹਾ,‘‘ਸਾਨੂੰ ਇਸ ਸਭ ਬਾਰੇ ਨਹੀਂ ਪਤਾ, ਮੈਨੂੰ ਕੋਈ ਸੁਪਰਸਟਾਰ ਨਹੀਂ ਦਿਖਦਾ, ਉਸ ਨੂੰ ਕੋਈ ਸੁਪਰ ਡਾਇਰੈਕਟਰ ਨਹੀਂ ਦਿਖਦਾ, ਅਸੀਂ ਦੋਸਤ ਹਾਂ।’’ -ਏਐੱਨਆਈ

Advertisement
Advertisement
Advertisement