ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਸ਼ਾਹਰੁਖ਼ ਖ਼ਾਨ ਤੇ ਕਰਨ ਜੌਹਰ ਕਰਨਗੇ ਆਈਫਾ ਐਵਾਰਡਜ਼ ਦੀ ਮੇਜ਼ਬਾਨੀ

07:44 AM Aug 24, 2024 IST

ਮੁੰਬਈ: ਬੌਲੀਵੁੱਡ ਅਦਾਕਾਰ ਸ਼ਾਹਰੁਖ਼ ਖ਼ਾਨ ਅਤੇ ਉੱਘੇ ਫ਼ਿਲਮ ਨਿਰਦੇਸ਼ਕ ਕਰਨ ਜੌਹਰ ਇੰਟਰਨੈਸ਼ਨਲ ਇੰਡੀਅਨ ਫ਼ਿਲਮ ਅਕੈਡਮੀ (ਆਈਫਾ) ਐਵਾਰਡਜ਼ 2024 ਦੇ 24ਵੇਂ ਐਡੀਸ਼ਨ ਦੀ ਮੇਜ਼ਬਾਨੀ ਕਰਨਗੇ। ਇਸ ਸਮਾਗਮ ਵਿੱਚ ਸਿਨੇ ਜਗਤ ਦੀਆਂ ਉੱਘੀਆਂ ਹਸਤੀਆਂ ਸ਼ਾਮਲ ਹੋਣਗੀਆਂ। ਸ਼ਾਹਿਦ ਕਪੂਰ ਸਟੇਜ ’ਤੇ ਆਪਣੀ ਪੇਸ਼ਕਾਰੀ ਦੇਵੇਗਾ। ਐਵਾਰਡ ਸਮਾਰੋਹ ਆਗਾਮੀ 27 ਤੋਂ 29 ਸਤੰਬਰ ਤੱਕ ਆਬੂ ਧਾਬੀ ਦੇ ਯਾਸ ਆਈਲੈਂਡ (ਟਾਪੂ) ’ਤੇ ਕਰਵਾਇਆ ਜਾ ਰਿਹਾ ਹੈ ਜਿਸ ਦੇ ਆਗ਼ਾਜ਼ ਮੌਕੇ 27 ਸਤੰਬਰ ਨੂੰ ਚਾਰ ਦੱਖਣੀ ਭਾਰਤੀ ਫ਼ਿਲਮਾਂ ਦਿਖਾਈਆਂ ਜਾਣਗੀਆਂ। 28 ਸਤੰਬਰ ਨੂੰ ਵੱਕਾਰੀ ਆਈਫਾ ਐਵਾਰਡ ਦਿੱਤੇ ਜਾਣਗੇ ਅਤੇ 29 ਸਤੰਬਰ ਨੂੰ ਸਮਾਪਤ ਹੋਵੇਗੀ। ਸ਼ਾਹਰੁਖ਼ ਨੇ ਆਈਫਾ ਐਵਾਰਡਜ਼ ਸਮਾਗਮ ਦੀ ਮੇਜ਼ਬਾਨੀ ਬਾਰੇ ਗੱਲਬਾਤ ਕਰਦਿਆਂ ਕਿਹਾ, ‘ਆਈਫਾ ਭਾਰਤੀ ਸਿਨੇਮਾ ਦਾ ਇੱਕ ਜਸ਼ਨ ਹੈ ਜਿਸ ’ਤੇ ਦੁਨੀਆ ਭਰ ਦੀਆਂ ਨਜ਼ਰਾਂ ਟਿਕੀਆਂ ਰਹਿੰਦੀਆਂ ਹਨ ਅਤੇ ਮੈਂ ਸਾਲਾਂ ਤੋਂ ਇਸ ਸਫ਼ਰ ਦਾ ਹਿੱਸਾ ਰਿਹਾ ਹਾਂ। ਮੈਂ ਆਈਫਾ ਦੀ ਸੋਭਾ ਵਧਾਉਣ ਲਈ ਤਿਆਰ ਹਾਂ।’ ਕਰਨ ਜੌਹਰ ਨੇ ਆਈਫਾ ਨਾਲ ਆਪਣੇ ਡੂੰਘੇ ਨਿੱਜੀ ਸਬੰਧਾਂ ਹਵਾਲਾ ਕਰਦਿਆਂ ਕਿਹਾ, ‘ਆਈਫਾ ਦੋ ਦਹਾਕਿਆਂ ਤੋਂ ਵੱਧ ਸਮੇਂ ਤੋਂ ਮੇਰੇ ਸਫ਼ਰ ਦਾ ਹਿੱਸਾ ਰਿਹਾ ਹੈ। ਮੇਰੇ ਪਿਤਾ ਆਈਫਾ ਦੇ ਸਲਾਹਕਾਰ ਬੋਰਡ ਦੇ ਮੈਂਬਰ ਹੁੰਦੇ ਸਨ। ਆਈਫਾ ਨਾਲ ਜੁੜਨਾ ਬਹੁਤ ਮਾਣ ਵਾਲੀ ਗੱਲ ਹੈ। ਆਪਣੇ ਪਿਆਰੇ ਦੋਸਤ ਸ਼ਾਹਰੁਖ਼ ਖ਼ਾਨ ਨਾਲ ਆਈਫਾ ਸਟੇਜ ’ਤੇ ਮੇਜ਼ਬਾਨੀ ਕਰਨਾ ਮੇਰੇ ਲਈ ਬਹੁਤ ਸਨਮਾਨ ਵਾਲੀ ਗੱਲ ਹੋਵੇਗੀ।’ -ਏਐੱਨਆਈ

Advertisement

Advertisement