ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਸ਼ਾਹਰੁਖ ਦਾ ‘ਕਰੀਅਰ ਅਚੀਵਮੈਂਟ’ ਐਵਾਰਡ ਨਾਲ ਸਨਮਾਨ

08:24 AM Aug 12, 2024 IST

ਨਵੀਂ ਦਿੱਲੀ: ਬੌਲੀਵੁੱਡ ਅਦਾਕਾਰ ਸ਼ਾਹਰੁਖ ਖਾਨ ਦਾ ਸਵਿਟਜ਼ਰਲੈਂਡ ਵਿੱਚ 77ਵੇਂ ਲੋਕਾਰਨੋ ਫਿਲਮ ਫੈਸਟੀਵਲ ਵਿੱਚ ‘ਪਾਰਦੋ ਅੱਲਾ ਕੈਰੀਏਰਾ ਐਵਾਰਡ-ਲੋਕਾਰਨੋ ਟੂਰਿਜ਼ਮ’ ਜਾਂ ‘ਕਰੀਅਰ ਅਚੀਵਮੈਂਟ’ ਐਵਾਰਡ ਨਾਲ ਸਨਮਾਨ ਕੀਤਾ ਗਿਆ। ਸਿਨੇਮਾ ਵਿੱਚ ਉਸ ਵੱਲੋਂ ਪਾਏ ਗਏ ਅਹਿਮ ਯੋਗਦਾਨ ਬਦਲੇ ਉਸ ਨੂੰ ਇਸ ਵੱਕਾਰੀ ਪੁਰਸਕਾਰ ਨਾਲ ਸਨਮਾਨਿਆ ਗਿਆ ਹੈ। ਸ਼ਾਹਰੁਖ (58) ਇਹ ਪੁਰਸਕਾਰ ਹਾਸਲ ਕਰਨ ਵਾਲਾ ਪਹਿਲਾ ਭਾਰਤੀ ਅਦਾਕਾਰ ਹੈ। ਉਸ ਨੂੰ ਬੀਤੀ ਸ਼ਾਮ ਪਿਆਜ਼ਾ ਗਰੈਂਡ ਸਕੁਏਅਰ ਵਿੱਚ ਕਰਵਾਏ ਗਏ ਸਮਾਗਮ ਦੌਰਾਨ ਇਹ ਪੁਰਸਕਾਰ ਦਿੱਤਾ ਗਿਆ। ਪੁਰਸਕਾਰ ਹਾਸਲ ਕਰਨ ਵੇਲੇ ਸ਼ਾਹਰੁਖ ਨੇ ਦਰਸ਼ਕਾਂ ਅਤੇ ਲੋਕਾਰਨੋ ਫਿਲਮ ਮੇਲੇ ਦੇ ਆਰਟਿਸਟਿਕ ਡਾਇਰੈਕਟਰ ਜੀਓਨਾ ਏ ਨਜ਼ਾਰੋ ਦਾ ਧੰਨਵਾਦ ਕੀਤਾ। ਉਸ ਨੇ ਕਿਹਾ, “ਇਸ ਖੂਬਸੂਰਤ, ਸੱਭਿਆਚਾਰਕ ਅਤੇ ਕਲਾਤਮਕ ਸ਼ਹਿਰ ਲੋਕਾਰਨੋ ਵਿੱਚ ਮੇਰਾ ਸਵਾਗਤ ਕਰਨ ਲਈ ਸਾਰਿਆਂ ਦਾ ਧੰਨਵਾਦ। ਇੰਨੀ ਗਰਮੀ ਵਿੱਚ ਵੱਡੀ ਗਿਣਤੀ ਲੋਕ ਇਕੱਠੇ ਹੋਏ ਹਨ। ਅਜਿਹਾ ਲੱਗ ਰਿਹਾ ਹੈ ਜਿਵੇਂ ਮੈਂ ਭਾਰਤ ਵਿੱਚ ਹੀ ਹਾਂ। ਮੈਨੂੰ ਇੱਥੇ ਸੱਦਣ ਲਈ ਸਾਰਿਆਂ ਦਾ ਧੰਨਵਾਦ। ਬੀਤੀਆਂ ਦੋ ਸ਼ਾਮਾਂ ਬਹੁਤ ਸ਼ਾਨਦਾਰ ਰਹੀਆਂ।’’ਉਸ ਨੇ ਕਿਹਾ, ‘‘ਸਭ ਕੁਝ ਸ਼ਾਨਦਾਰ ਰਿਹਾ। ਖਾਣਾ ਬਹੁਤ ਵਧੀਆ ਹੈ। ਮੇਰੀ ਇਤਾਲਵੀ ਭਾਸ਼ਾ ਵਿੱਚ ਸੁਧਾਰ ਹੋ ਰਿਹਾ ਹੈ। ਮੈਂ ਪਾਸਤਾ ਅਤੇ ਪੀਜ਼ਾ ਬਣਾ ਸਕਦਾ ਹਾਂ। ਮੈਂ ਇੱਥੇ ਲੋਕਾਰਨੋ ਵਿੱਚ ਇਤਾਲਵੀ ਵੀ ਸਿੱਖ ਰਿਹਾ ਹਾਂ।’’ ਉਸ ਨੇ ਕਿਹਾ, ‘‘ਮੈਂ ਆਮ ਤੌਰ ’ਤੇ ਅਜਿਹੇ ਮੌਕਿਆਂ ’ਤੇ ਨਹੀਂ ਜਾਂਦਾ। ਮੈਨੂੰ ਨਹੀਂ ਪਤਾ ਕਿ ਲੋਕਾਂ ਨਾਲ ਸੰਪਰਕ ਕਿਵੇਂ ਕੀਤਾ ਜਾਂਦਾ ਹੈ ਅਤੇ ਕਿਸ ਤਰ੍ਹਾਂ ਉਨ੍ਹਾਂ ਨਾਲ ਗੱਲਬਾਤ ਕੀਤੀ ਜਾਂਦੀ ਹੈ। ਮੈਨੂੰ ਬਸ ਥੋੜ੍ਹੀ-ਬਹੁਤ ਅਦਾਕਾਰੀ ਆਉਂਦੀ ਹੈ ਪਰ ਮੈਂ ਅੱਜ ਇੱਥੇ ਹਾਂ। ਮੈਂ ਸਾਰਿਆਂ ਨੂੰ ਸ਼ੁਭਕਾਮਨਾਵਾਂ ਦਿੰਦਾ ਹਾਂ।’’ ਇਸ ਦੌਰਾਨ 2002 ਵਿੱਚ ਰਿਲੀਜ਼ ਹੋਈ ਉਸ ਦੀ ਫਿਲਮ ‘ਦੇਵਦਾਸ’ ਵੀ ਦਿਖਾਈ ਗਈ। -ਪੀਟੀਆਈ

Advertisement

Advertisement