ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਸ਼ਾਹਰੁਖ ਤੇ ਸਲਮਾਨ ਨੂੰ ‘ਟਾਈਗਰ ਬਨਾਮ ਪਠਾਨ’ ਦੀ ਕਹਾਣੀ ਪਸੰਦ ਆਈ

08:16 AM Sep 17, 2023 IST
featuredImage featuredImage

ਮੁੰਬਈ: ਬੌਲੀਵੁੱਡ ਸੁਪਰਸਟਾਰ ਸ਼ਾਹਰੁਖ ਖਾਨ ਅਤੇ ਸਲਮਾਨ ਖਾਨ ਨੇ ‘ਟਾਈਗਰ ਬਨਾਮ ਪਠਾਨ’ ਦੀ ਕਹਾਣੀ ਨੂੰ ਰਜ਼ਾਮੰਦੀ ਦੇ ਦਿੱਤੀ ਹੈ। ਇਹ ਖ਼ਬਰ ਉਨ੍ਹਾਂ ਮੀਡੀਆ ਰਿਪੋਰਟਾਂ ਦੇ ਉਲਟ ਹੈ ਜਿਸ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਫਿਲਮ ਦੇ ਨਿਰਦੇਸ਼ਕ ਆਦਿੱਤਿਆ ਚੋਪੜਾ ਸਲਮਾਨ ਖਾਨ ਅਤੇ ਸ਼ਾਹਰੁਖ ਖਾਨ ਨੂੰ ਫਿਲਮ ਦੀ ਪਟਕਥਾ ਸੁਣਾਉਣਗੇ ਪਰ ਇਨ੍ਹਾਂ ਦੋਵਾਂ ਅਦਾਕਾਰਾਂ ਨੇ ਇਸ ਫਿਲਮ ਵਿਚ ਕੰਮ ਕਰਨ ਲਈ ਪਹਿਲਾਂ ਹੀ ਹਾਂ ਕਰ ਦਿੱਤੀ ਹੈ। ਇਹ ਪਤਾ ਲੱਗਿਆ ਹੈ ਕਿ ਫਿਲਮ ਦੀ ਸ਼ੂਟਿੰਗ ਅਗਲੇ ਸਾਲ ਮਾਰਚ ਵਿਚ ਸ਼ੁਰੂ ਹੋਵੇਗੀ ਜਿਸ ਲਈ ਤਿਆਰੀਆਂ ਇਸ ਸਾਲ ਨਵੰਬਰ ਵਿੱਚ ਸ਼ੁਰੂ ਕਰ ਦਿੱਤੀਆਂ ਜਾਣਗੀਆਂ।
ਹੁਣ ਇਹ ਜਾਣਕਾਰੀ ਮਿਲੀ ਹੈ ਕਿ ‘ਟਾਈਗਰ ਬਨਾਮ ਪਠਾਨ’ ਦੀ ਸਕ੍ਰਿਪਟ ਨੂੰ ਦੋਵੇਂ ਅਦਾਕਾਰਾਂ ਨੇ ਮਹੀਨਾ ਪਹਿਲਾਂ ਹੀ ਸਹਿਮਤੀ ਦੇ ਦਿੱਤੀ ਸੀ। ਇਸ ਫਿਲਮ ਨੂੰ ਲੈ ਕੇ ਆਦਿੱਤਿਆ ਚੋਪੜਾ ਨੇ ਸ਼ਾਹਰੁਖ ਤੇ ਸਲਮਾਨ ਨਾਲ ਵੱਖੋ ਵੱਖਰੀਆਂ ਮੀਟਿੰਗਾਂ ਕੀਤੀਆਂ। ਇਹ ਫਿਲਮ ਵਾਈਆਰਐਫ ਸਪਾਈ ਯੂਨੀਵਰਸ ਦਾ ਹਿੱਸਾ ਹੈ ਜਿਸ ਨੇ ‘ਟਾਈਗਰ’ ਦੇ ਨਾਂ ’ਤੇ ਫਿਲਮਾਂ ਬਣਾਈਆਂ ਹਨ ਜਿਸ ’ਚ ਸਲਮਾਨ ਖਾਨ ਤੇ ਕੈਟਰੀਨਾ ਕੈਫ ਨੇ ਮੁੱਖ ਭੂਮਿਕਾਵਾਂ ਨਿਭਾਈਆਂ ਹਨ। -ਆਈਏਐੱਨਐੱਸ

Advertisement

Advertisement