ਸ਼ਾਹ ਵੱਲੋਂ ਫ਼ਿਲਮ ‘ਦਿ ਸਾਬਰਮਤੀ ਰਿਪੋਰਟ’ ਦੇ ਕਲਾਕਾਰਾਂ ਨਾਲ ਮੁਲਾਕਾਤ
08:08 AM Nov 24, 2024 IST
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦਿੱਲੀ ’ਚ ਡਾਇਰੈਕਟਰ ਏਕਤਾ ਕਪੂਰ ਤੇ ਹੋਰ ਕਲਾਕਾਰਾਂ ਨਾਲ ਗੱਲਬਾਤ ਕਰਦੇ ਹੋਏ। -ਫੋਟੋ: ਏਐੱਨਆਈ
Advertisement
ਨਵੀਂ ਦਿੱਲੀ: ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਫ਼ਿਲਮ ‘ਦਿ ਸਾਬਰਮਤੀ ਰਿਪੋਰਟ’ ਜੋ ਗੁਜਰਾਤ ਵਿੱਚ 27 ਫਰਵਰੀ 2002 ਨੂੰ ਗੋਧਰਾ ਰੇਲਵੇ ਸਟੇਸ਼ਨ ’ਤੇ ਸਾਬਰਮਤੀ ਐਕਸਪ੍ਰੈੱਸ ਦੇ ਡੱਬੇ ਐੱਸ-6 ਨੂੰ ਸਾੜਨ ਦੀ ਘਟਨਾ ’ਤੇ ਅਧਾਰਿਤ ਹੈ, ਦੇ ਕਲਾਕਾਰਾਂ ਨਾਲ ਮੁਲਾਕਾਤ ਕੀਤੀ ਤੇ ਫ਼ਿਲਮ ਰਾਹੀਂ ਸੱਚ ਸਾਹਮਣੇ ਲਿਆਉਣ ਲਈ ਉਨ੍ਹਾਂ ਦੇ ਹੌਸਲੇ ਦੀ ਸ਼ਲਾਘਾ ਕੀਤੀ। ਕੇਂਦਰੀ ਮੰਤਰੀ ਸ਼ਾਹ ਨੇ ‘ਐਕਸ’ ਉੱਤੇ ਪੋਸਟ ’ਚ ਕਿਹਾ, ‘‘ਫ਼ਿਲਮ ‘ਦਿ ਸਾਬਰਮਤੀ ਰਿਪੋਰਟ’ ਦੇ ਕਲਾਕਾਰਾਂ ਨੂੰ ਮਿਲਿਆ ਅਤੇ ਸੱਚ ਬਿਆਨ ਕਰਨ ਲਈ ਉਨ੍ਹਾਂ ਦੇ ਹੌਸਲੇ ਦੀ ਸ਼ਲਾਘਾ ਕੀਤੀ। ਫ਼ਿਲਮ ਨੇ ਝੂਠ ਤੇ ਗੁਮਰਾਹਕੁੰਨ ਤੱਥਾਂ ਨੂੰ ਨਸ਼ਰ ਕਰਕੇ ਲੰਬੇ ਸਮੇਂ ਤੋਂ ਦਬਾਏ ਹੋਏ ਸੱਚ ਨੂੰ ਸਾਹਮਣੇ ਲਿਆਂਦਾ ਹੈ।’’ ਸ਼ਾਹ ਨੇ ਐਕਸ ’ਤੇ ਕੁਝ ਤਸਵੀਰਾਂ ਵੀ ਪੋਸਟ ਕੀਤੀਆਂ ਹਨ, ਜਿਸ ਵਿੱਚ ਉਹ ਏਕਤਾ ਆਰ. ਕਪੂੁਰ, ਵਿਕਰਾਂਤ ਮੈਸੀ ਤੇ ਹੋਰ ਕਲਾਕਾਰਾਂ ਨਾਲ ਨਜ਼ਰ ਆ ਰਹੇ ਹਨ। -ਪੀਟੀਆਈ
Advertisement
Advertisement