For the best experience, open
https://m.punjabitribuneonline.com
on your mobile browser.
Advertisement

ਖੇਤਾਂ ’ਚ ਬਣੀਆਂ ਝੁੱਗੀਆਂ ਨੂੰ ਅੱਗ ਲੱਗੀ; ਸਾਮਾਨ ਸੜਿਆ

08:54 AM Apr 11, 2024 IST
ਖੇਤਾਂ ’ਚ ਬਣੀਆਂ ਝੁੱਗੀਆਂ ਨੂੰ ਅੱਗ ਲੱਗੀ  ਸਾਮਾਨ ਸੜਿਆ
ਭਾਗੋਮਾਜਰਾ ਵਿੱਚ ਅੱਗ ਲੱਗਣ ਕਾਰਨ ਸੜਿਆ ਸਾਮਾਨ ਦੇਖਦੇ ਹੋਏ ਮਜ਼ਦੂਰ। -ਫੋਟੋ: ਟ੍ਰਿਬਿਊਨ
Advertisement

ਦਰਸ਼ਨ ਸਿੰਘ ਸੋਢੀ
ਐੱਸਏਐੱਸ ਨਗਰ (ਮੁਹਾਲੀ), 10 ਅਪਰੈਲ
ਮੁਹਾਲੀ ਨੇੜਲੇ ਪਿੰਡ ਭਾਗੋਮਾਜਰਾ ਦੇ ਖੇਤਾਂ ਵਿੱਚ ਬਣੀਆਂ ਕਰੀਬ 27 ਝੁੱਗੀਆਂ ਨੂੰ ਅੱਗ ਲੱਗਣ ਕਾਰਨ ਸਾਰਾ ਸਮਾਨ ਸੜ ਕੇ ਸੁਆਹ ਹੋ ਗਿਆ। ਇਸ ਦੌਰਾਨ ਭਾਵੇਂ ਕਿਸੇ ਜਾਨੀ ਨੁਕਸਾਨ ਤੋਂ ਬਚਾਅ ਰਿਹਾ ਪਰ ਭੇਡ-ਬੱਕਰੀਆਂ, ਵਾਹਨਾਂ ਸਣੇ ਸਾਰਾ ਘਰੇਲੂ ਸਾਮਾਨ ਸੜ ਗਿਆ। ਹਾਦਸਾ ਵਾਪਰਨ ਵੇਲੇ ਪੁਰਸ਼ ਆਪੋ-ਆਪਣੇ ਕੰਮਾਂ-ਕਾਰਾਂ ’ਤੇ ਗਏ ਹੋਏ ਸੀ ਅਤੇ ਔਰਤਾਂ ਝੁੱਗੀਆਂ ਤੋਂ ਬਾਹਰ ਦਰੱਖਤਾਂ ਥੱਲੇ ਬੈਠੀਆਂ ਸਨ।
ਕਿਸਾਨ ਤੇ ਜਵਾਨ ਭਲਾਈ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਕੁਲਦੀਪ ਸਿੰਘ ਪੂਨੀਆ ਨੇ ਮੌਕੇ ’ਤੇ ਪਹੁੰਚ ਕੇ ਘਟਨਾ ਦਾ ਜਾਇਜ਼ਾ ਲੈਣ ਮਗਰੋਂ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਪੀੜਤਾਂ ਦੇ ਰਹਿਣ ਅਤੇ ਭੋਜਨ ਦਾ ਪ੍ਰਬੰਧ ਕੀਤਾ ਜਾਵੇ ਅਤੇ ਪੀੜਤ ਪਰਿਵਾਰਾਂ ਨੂੰ ਯੋਗ ਮੁਆਵਜ਼ਾ ਦਿੱਤਾ ਜਾਵੇ। ਪਿੰਡ ਦੇ ਨੌਜਵਾਨਾਂ ਨੇ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਤੋਂ ਲੰਗਰ ਲਿਆ ਕੇ ਘਟਨਾ ਸਥਾਨ ’ਤੇ ਵਰਤਾਇਆ। ਪੀੜਤ ਨਰਿੰਦਰ ਕੁਮਾਰ, ਹਰਪਾਲ, ਨੇਤਰਪਾਲ, ਨੇਕ ਰਾਮ, ਜਬਰ ਸਿੰਘ, ਮੋਹਨ ਲਾਲ, ਛੋਟੇ ਲਾਲ, ਓਂਕਾਰ, ਹਰਮੇਸ਼, ਟਿੰਕੂ ਨੇ ਦੱਸਿਆ ਕਿ ਅੱਜ ਸਵੇਰੇ ਨੌਂ ਵਜੇ ਪਰਿਵਾਰਾਂ ਦੇ ਮੁਖੀ ਆਪੋ-ਆਪਣੇ ਕੰਮਾਂ-ਕਾਰਾਂ ’ਤੇ ਚਲੇ ਗਏ ਸੀ, ਪਿੱਛੋਂ ਅਚਾਨਕ ਅੱਗ ਲੱਗ ਗਈ, ਜਿਸ ਕਾਰਨ ਕਈ ਪਰਿਵਾਰਾਂ ਦੀਆਂ ਭੇਡ-ਬੱਕਰੀਆਂ ਅਤੇ ਇੱਕ ਬੁਲੇਟ ਸਣੇ ਤਿੰਨ ਮੋਟਰਸਾਈਕਲ ਅਤੇ ਕਈ ਸਾਈਕਲ ਸੜ ਗਏ। ਪੀੜਤਾਂ ਨੇ ਦੱਸਿਆ ਕਿ ਉਨ੍ਹਾਂ ਦੀ ਕਮਾਈ ਦਾ ਸਾਰਾ ਪੈਸਾ ਵੀ ਝੁੱਗੀਆਂ ਵਿੱਚ ਹੀ ਪਿਆ ਸੀ, ਰਾਸ਼ਨ ਅਤੇ ਕੱਪੜੇ ਆਦਿ ਸਾਰਾ ਕੁੱਝ ਸੜ ਕੇ ਸੁਆਹ ਹੋ ਗਿਆ। ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੀ ਟੀਮ ਨੇ ਮੌਕੇ ’ਤੇ ਪਹੁੰਚ ਕੇ ਅੱਗ ’ਤੇ ਕਾਬੂ ਪਾਇਆ। ਫਿਲਹਾਲ ਅੱਗ ਲੱਗਣ ਦੇ ਅਸਲ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ।

Advertisement

ਐੱਸਡੀਐੱਮ ਨੇ ਮੌਕੇ ਦਾ ਲਿਆ ਜਾਇਜ਼ਾ

ਮੁਹਾਲੀ ਦੇ ਡਿਪਟੀ ਕਮਿਸ਼ਨਰ ਸ੍ਰੀਮਤੀ ਆਸ਼ਿਕਾ ਜੈਨ ਦੇ ਹੁਕਮਾਂ ’ਤੇ ਐੱਸਡੀਐੱਮ ਦੀਪਾਂਕਰ ਗਰਗ ਨੇ ਭਾਗੋਮਾਜਰਾ ਵਿੱਚ ਅੱਗ ਲੱਗਣ ਕਾਰਨ ਸੜ ਕੇ ਸੁਆਹ ਹੋਈਆਂ ਝੁੱਗੀਆਂ ਦਾ ਦੌਰਾ ਕੀਤਾ ਅਤੇ ਪੀੜਤ ਵਿਅਕਤੀਆਂ ਦੇ ਸਿਰ ਤੋਂ ਛੱਤ ਖੁੱਸਣ ਦਾ ਦੁੱਖ ਸਾਂਝਾ ਕੀਤਾ। ਉਨ੍ਹਾਂ ਕਿਹਾ ਕਿ ਪੀੜਤ ਪਰਿਵਾਰਾਂ ਲਈ ਨੇੜਲੇ ਧਾਰਮਿਕ ਸਥਾਨ ’ਤੇ ਰਿਹਾਇਸ਼ ਦਾ ਆਰਜ਼ੀ ਪ੍ਰਬੰਧ ਕੀਤਾ ਗਿਆ ਹੈ ਅਤੇ ਜਿੱਥੇ ਭੋਜਨ ਵੀ ਮੁਹੱਈਆ ਕਰਵਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਘਟਨਾ ਵਿੱਚ ਕਿਸੇ ਦੇ ਜਾਨੀ ਨੁਕਸਾਨ ਤੋਂ ਪੂਰੀ ਤਰ੍ਹਾਂ ਬਚਾਅ ਰਿਹਾ ਹੈ ਪਰ ਘਰੇਲੂ ਸਮਾਨ ਸੜ ਗਿਆ ਹੈ। ਇਸ ਸਬੰਧੀ ਰਿਪੋਰਟ ਡੀਸੀ ਦਫ਼ਤਰ ਨੂੰ ਦਿੱਤੀ ਜਾਵੇਗੀ।

Advertisement
Author Image

sukhwinder singh

View all posts

Advertisement
Advertisement
×