ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਜਿਨਸੀ ਸ਼ੋਸ਼ਣ: ਮਲਿਆਲਮ ਸਿਨੇਮਾ ਦੇ ਡਾਇਰੈਕਟਰ ਰਣਜੀਤ ਤੇ ਅਦਾਕਾਰ ਸਿੱਦੀਕੀ ਨੇ ਅਹੁਦੇ ਛੱਡੇ

07:04 AM Aug 26, 2024 IST
ਰਣਜੀਤ , ਸਿੱਦੀਕੀ

ਤਿਰੂਵਨੰਤਪੁਰਮ/ਕੋਚੀ: ਜਸਟਿਸ ਕੇ ਹੇਮਾ ਕਮੇਟੀ ਵੱਲੋਂ ਆਪਣੀ ਰਿਪੋਰਟ ਵਿੱਚ ਮਲਿਆਲਮ ਫ਼ਿਲਮ ਇੰਡਸਟਰੀ ’ਚ ਮਹਿਲਾ ਪੇਸ਼ੇਵਰਾਂ ਨੂੰ ਤੰਗ-ਪ੍ਰੇਸ਼ਾਨ ਕਰਨ ਅਤੇ ਉਨ੍ਹਾਂ ਨਾਲ ਜਿਨਸੀ ਦੁਰਾਚਾਰ ਕੀਤੇ ਜਾਣ ਦੇ ਕੀਤੇ ਗਏ ਖ਼ੁਲਾਸਿਆਂ ਮਗਰੋਂ ਡਾਇਰੈਕਟਰ ਰਣਜੀਤ ਨੇ ਕੇਰਲ ਚਲਚਿੱਤਰ ਅਕੈਡਮੀ ਦੇ ਚੇਅਰਮੈਨ ਵਜੋਂ ਜਦੋਂਕਿ ਅਦਾਕਾਰ ਸਿੱਦੀਕੀ ਨੇ ਮਲਿਆਲਮ ਮੂਵੀ ਆਰਟਿਸਟਸ ਐਸੋਸੀਏਸ਼ਨ (ਏਐੱਮਐੱਮਏ) ਦੇ ਜਨਰਲ ਸਕੱਤਰ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਰਿਪੋਰਟ ਜਨਤਕ ਹੋਣ ਜਾਣ ਮਗਰੋਂ ਰਣਜੀਤ ਤੇ ਸਿੱਦੀਕੀ ਉੱਤੇ ਅਸਤੀਫ਼ਾ ਦੇਣ ਲਈ ਲਗਾਤਾਰ ਦਬਾਅ ਵਧ ਰਿਹਾ ਸੀ।
ਉੱਘੇ ਫ਼ਿਲਮਸਾਜ਼ ਰਣਜੀਤ ’ਤੇ ਸਾਲ ਪਹਿਲਾਂ ਇਕ ਬੰਗਾਲੀ ਮਹਿਲਾ ਅਦਾਕਾਰ ਨੇ ਬਦਤਮੀਜ਼ੀ ਦਾ ਦੋਸ਼ ਲਾਇਆ ਸੀ, ਪਰ ਹੇਮਾ ਕਮੇਟੀ ਦੀ ਰਿਪੋਰਟ ਨਸ਼ਰ ਹੋਣ ਤੋਂ ਬਾਅਦ ਇਹ ਮਾਮਲਾ ਸਾਹਮਣੇ ਆਇਆ ਹੈ। ਉੱਧਰ, ਇਕ ਹੋਰ ਮਹਿਲਾ ਅਦਾਕਾਰ ਨੇ 24 ਅਗਸਤ ਨੂੰ ਸਿੱਦੀਕੀ ’ਤੇ ਜਿਨਸੀ ਦੁਰਾਚਾਰ ਦੇ ਦੋਸ਼ ਲਾਏ ਸਨ। ਰਣਜੀਤ ਨੇ ਐਤਵਾਰ ਨੂੰ ਕੇਰਲ ਚਲਚਿੱਤਰ ਅਕੈਡਮੀ ਤੋਂ ਅਸਤੀਫ਼ਾ ਦੇ ਦਿੱਤਾ ਅਤੇ ਟੈਲੀਵਿਜ਼ਨ ਚੈਨਲ ਨੂੰ ਇਕ ਆਡੀਓ ਕਲਿੱਪ ਭੇਜ ਕੇ ਆਪਣੇ ਇਸ ਫੈਸਲੇ ਬਾਰੇ ਸੂਚਿਤ ਕੀਤਾ।
ਉੱਧਰ, ਸੂਬੇ ਦੇ ਸਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਸਾਜੀ ਚੇਰੀਅਨ ਨੇ ਕਿਹਾ ਕਿ ਸੂਬਾ ਸਰਕਾਰ ਜਲਦੀ ਹੀ ਫ਼ਿਲਮਸਾਜ਼ ਦਾ ਅਸਤੀਫ਼ਾ ਸਵੀਕਾਰ ਕਰ ਲਏਗੀ। ਇਸੇ ਦੌਰਾਨ ਭਾਜਪਾ ਕਾਰਕੁਨਾਂ ਨੇ ਵੀ ਅਸਤੀਫ਼ੇ ਦੀ ਮੰਗ ਨੂੰ ਲੈ ਕੇ ਅੱਜ ਸਵੇਰੇ ਕੋਜ਼ੀਕੋਡ ਵਿੱਚ ਰਣਜੀਤ ਦੀ ਰਿਹਾਇਸ਼ ਦੇ ਬਾਹਰ ਰੋਸ ਮੁਜ਼ਾਹਰਾ ਕੀਤਾ। ਕਾਬਿਲੇਗੌਰ ਹੈ ਕਿ 2017 ਵਿੱਚ ਇਕ ਅਦਾਕਾਰਾ ’ਤੇ ਹਮਲੇ ਨਾਲ ਸਬੰਧਤ ਕੇਸ ਮਗਰੋਂ ਕੇਰਲ ਸਰਕਾਰ ਨੇ ਜਸਟਿਸ ਹੇਮਾ ਕਮੇਟੀ ਕਾਇਮ ਕੀਤੀ ਸੀ। -ਪੀਟੀਆਈ

Advertisement

Advertisement
Advertisement