ਜਿਨਸੀ ਸ਼ੋਸ਼ਣ: ਸੀਆਰਪੀਐੱਫ ਦਾ ਡੀਆਈਜੀ ਬਰਖ਼ਾਸਤ
07:56 AM Jun 02, 2024 IST
Advertisement
ਨਵੀਂ ਦਿੱਲੀ: ਨੀਮ ਫ਼ੌਜੀ ਬਲ ਦੀਆਂ ਕੁਝ ਮਹਿਲਾ ਮੁਲਾਜ਼ਮਾਂ ਵੱਲੋਂ ਲਾਏ ਗਏ ਜਿਨਸੀ ਸ਼ੋਸ਼ਣ ਦੇ ਦੋਸ਼ ਹੇਠ ਕੇਂਦਰ ਸਰਕਾਰ ਨੇ ਸੀਆਰਪੀਐੱਫ ਦੇ ਇੱਕ ਡੀਆਈਜੀ ਨੂੰ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਹੈ। ਰਾਸ਼ਟਰਪਤੀ ਦਫ਼ਤਰ ਵੱਲੋਂ 30 ਮਈ ਨੂੰ ਡਿਪਟੀ ਇੰਸਪੈਕਟਰ ਜਨਰਲ (ਡੀਆਈਜੀ) ਅਤੇ ਕੇਂਦਰੀ ਰਿਜ਼ਰਵ ਪੁਲੀਸ ਬਲ (ਸੀਆਰਪੀਐੱਫ) ਦੇ ਸਾਬਕਾ ਖੇਡ ਅਧਿਕਾਰੀ ਖਜਾਨ ਸਿੰਘ ਖ਼ਿਲਾਫ਼ ‘ਬਰਖਾਸਤਗੀ’ ਦਾ ਹੁਕਮ ਜਾਰੀ ਕੀਤਾ ਗਿਆ ਹੈ। ਹੁਕਮਾਂ ਅਨੁਸਾਰ ਸੇਵਾ ਤੋਂ ਬਰਖਾਸਤਗੀ 31 ਮਈ ਤੋਂ ਲਾਗੂ ਹੈ। ਨਵੀਂ ਮੁੰਬਈ ਵਿੱਚ ਤਾਇਨਾਤ ਖਜਾਨ ਸਿੰਘ ਨੇ ਉਨ੍ਹਾਂ ’ਤੇ ਲੱਗੇ ਜਿਨਸੀ ਸ਼ੋਸ਼ਣ ਦੇ ਦੋਸ਼ ਨਕਾਰਦਿਆਂ ਦਾਅਵਾ ਕੀਤਾ ਕਿ ਇਹ ਦੋਸ਼ ਬਿਲਕੁਲ ਗਲਤ ਅਤੇ ਉਨ੍ਹਾਂ ਦਾ ਅਕਸ ਵਿਗਾੜਨ ਲਈ ਲਾਏ ਗਏ ਹਨ। ਜ਼ਿਕਰਯੋਗ ਹੈ ਕਿ ਖਜਾਨ ਸਿੰਘ 1986 ਦੀਆਂ ਸਿਓਲ ਏਸ਼ਿਆਈ ਖੇਡਾਂ ਵਿੱਚ 200 ਮੀਟਰ ਬਟਰਫਲਾਈ ਈਵੈਂਟ ਵਿੱਚ ਚਾਂਦੀ ਦਾ ਤਗ਼ਮਾ ਜਿੱਤ ਚੁੱਕੇ ਹਨ। ਉਹ ਸੀਆਰਪੀਐੱਫ ਦੇ ਮੁੱਖ ਖੇਡ ਅਫ਼ਸਰ ਵਜੋਂ ਵੀ ਸੇਵਾਵਾਂ ਨਿਭਾਅ ਚੁੱਕੇ ਹਨ। -ਪੀਟੀਆਈ
Advertisement
Advertisement