ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਜਿਨਸੀ ਸ਼ੋਸ਼ਣ ਮਾਮਲਾ: ਸੂਰਜ ਰੇਵੰਨਾ ਨੂੰ 18 ਤੱਕ ਨਿਆਂਇਕ ਹਿਰਾਸਤ ’ਚ ਭੇਜਿਆ

06:52 AM Jul 04, 2024 IST

ਬੰਗਲੂਰੂ, 3 ਜੁਲਾਈ
ਬੰਗਲੂਰੂ ਦੀ ਇੱਕ ਅਦਾਲਤ ਨੇ ਦੋ ਵਿਅਕਤੀਆਂ ਦੇ ਜਿਨਸੀ ਸ਼ੋਸ਼ਣ ਦੇ ਮਾਮਲੇ ’ਚ ਮੁਲਜ਼ਮ ਜਨਤਾ ਦਲ (ਐੱਸ) ਦੇ ਵਿਧਾਨ ਪਰਿਸ਼ਦ ਮੈਂਬਰ (ਐੱਮਐੱਲਸੀ) ਸੂਰਜ ਰੇਵੰਨਾ ਨੂੰ 18 ਜੁਲਾਈ ਤੱਕ ਨਿਆਂਇਕ ਹਿਰਾਸਤ ’ਚ ਭੇਜ ਦਿੱਤਾ ਹੈ। ਇੱਥੋਂ ਦੇ 42ਵੇਂ ਵਧੀਕ ਮੁੱਖ ਮੈਟਰੋਪੌਲੀਟਨ ਮੈਜਿਸਟਰੇਟ ਨੇ ਲੰਘੀ 1 ਜੁਲਾਈ ਨੂੰ ਉਸ ਨੂੰ ਅੱਜ 3 ਜੁੁਲਾਈ ਤੱਕ ਅਪਰਾਧ ਜਾਂਚ ਵਿਭਾਗ (ਸੀਆਈਡੀ), ਜਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ, ਦੀ ਹਿਰਾਸਤ ’ਚ ਭੇਜਿਆ ਸੀ ਅਤੇ ਅੱਜ ਉਸ ਦੀ ਹਿਰਾਸਤ ਨੂੰ ਹੋਰ ਵਧਾ ਦਿੱਤਾ ਗਿਆ। ਸੀਆਈਡੀ ਨੇ ਪਿਛਲੇ ਹਫ਼ਤੇ ਸੂਰਜ ਰੇਵੰਨਾ ਦੀ ਮੈਡੀਕਲ ਜਾਂਚ ਕਰਵਾਈ ਸੀ ਤੇ ਉਸ ਦੇ ਡੀਐੱਨਏ ਸੈਂਪਲ ਵੀ ਲਏ ਗਏ ਸਨ। ਰੇਵੰਨਾ ਨੂੰ 23 ਜੂਨ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਸੀਆਈਡੀ ਨੇ ਸੂਰਜ ਰੇਵੰਨਾ ’ਤੇ ਜਿਨਸੀ ਸ਼ੋਸ਼ਣ ਦੇ ਦੋਸ਼ ਲਾਉਣ ਵਾਲੇ ਦੋਵਾਂ ਪੀੜਤਾਂ ਦੇ ਡੀਐੱਨਏ ਸੈਂਪਲ ਵੀ ਇਕੱਤਰ ਕੀਤੇ ਸਨ। -ਪੀਟੀਆਈ

Advertisement

Advertisement