ਜਿਨਸੀ ਸ਼ੋਸ਼ਣ ਮਾਮਲਾ: ਬ੍ਰਿਜ ਭੂਸ਼ਣ ਦੀ ਅਰਜ਼ੀ ’ਤੇ ਦਿੱਲੀ ਪੁਲੀਸ ਤੋਂ ਜਵਾਬ ਤਲਬ
08:31 AM Oct 19, 2024 IST
ਨਵੀਂ ਦਿੱਲੀ: ਦਿੱਲੀ ਹਾਈ ਕੋਰਟ ਨੇ ਭਾਰਤੀ ਕੁਸ਼ਤੀ ਫੈਡਰੇਸ਼ਨ ਦੇ ਸਾਬਕਾ ਮੁਖੀ ਬ੍ਰਿਜ ਭੂਸ਼ਣ ਸਿੰਘ ਦੀ ਅਰਜ਼ੀ ’ਤੇ ਅੱਜ ਸ਼ਹਿਰ ਦੀ ਪੁਲੀਸ ਅਤੇ ਪਹਿਲਵਾਨਾਂ ਤੋਂ ਜਵਾਬ ਮੰਗਿਆ ਹੈ। ਅਰਜ਼ੀ ’ਚ ਬ੍ਰਿਜ ਭੂਸ਼ਣ ਨੇ ਆਪਣੇ ਖ਼ਿਲਾਫ਼ ਕਈ ਮਹਿਲਾ ਪਹਿਲਵਾਨਾਂ ਵੱਲੋਂ ਦਰਜ ਕਰਾਈ ਗਈ ਐੱਫਆਈਆਰ ਰੱਦ ਕਰਨ ਦੀ ਅਪੀਲ ਕਰਦਿਆਂ ਉਸ ’ਤੇ ਫੌਰੀ ਸੁਣਵਾਈ ਦੀ ਬੇਨਤੀ ਕੀਤੀ ਹੈ। ਬ੍ਰਿਜ ਭੂਸ਼ਣ ਨੇ 13 ਜਨਵਰੀ, 2025 ਨੂੰ ਸੂਚੀਬੱਧ ਮੁੱਖ ਪਟੀਸ਼ਨ ਉਪਰ ਇਸ ਆਧਾਰ ’ਤੇ ਪਹਿਲਾਂ ਸੁਣਵਾਈ ਕਰਨ ਦੀ ਅਪੀਲ ਕੀਤੀ ਹੈ ਕਿ ਹੇਠਲੀ ਅਦਾਲਤ ’ਚ ਸਬੂਤ ਰਿਕਾਰਡ ਕਰਨ ਦੀ ਕਾਰਵਾਈ ਚੱਲ ਰਹੀ ਹੈ ਅਤੇ ਅਰਜ਼ੀ ਜਦੋਂ ਤੱਕ ਹਾਈ ਕੋਰਟ ਅੱਗੇ ਆਏਗੀ, ਉਦੋਂ ਤੱਕ ਜ਼ਿਆਦਾਤਰ ਗਵਾਹਾਂ ਦੇ ਬਿਆਨ ਦਰਜ ਕੀਤੇ ਜਾ ਚੁੱਕੇ ਹੋਣਗੇ। ਜਸਟਿਸ ਮਨੋਜ ਕੁਮਾਰ ਓਹਰੀ ਨੇ ਅਰਜ਼ੀ ’ਤੇ ਦਿੱਲੀ ਪੁਲੀਸ ਅਤੇ ਪਹਿਲਵਾਨਾਂ ਨੂੰ ਨੋਟਿਸ ਜਾਰੀ ਕੀਤਾ। ਮਾਮਲੇ ਦੀ ਅਗਲੀ ਸੁਣਵਾਈ 16 ਦਸੰਬਰ ਨੂੰ ਹੋਵੇਗੀ। -ਪੀਟੀਆਈ
Advertisement
Advertisement