For the best experience, open
https://m.punjabitribuneonline.com
on your mobile browser.
Advertisement

ਜਿਨਸੀ ਸ਼ੋਸ਼ਣ ਕੇਸ: ਐੱਚਡੀ ਰੇਵੰਨਾ ਨੂੰ ਅੰਤਰਿਮ ਜ਼ਮਾਨਤ ਮਿਲੀ

07:32 AM May 17, 2024 IST
ਜਿਨਸੀ ਸ਼ੋਸ਼ਣ ਕੇਸ  ਐੱਚਡੀ ਰੇਵੰਨਾ ਨੂੰ ਅੰਤਰਿਮ ਜ਼ਮਾਨਤ ਮਿਲੀ
Advertisement

ਬੰਗਲੂਰੂ, 16 ਮਈ
ਇੱਥੋਂ ਦੀ ਇੱਕ ਅਦਾਲਤ ਨੇ ਅੱਜ ਜਿਨਸੀ ਸ਼ੋਸ਼ਣ ਦੇ ਇੱਕ ਕੇਸ ’ਚ ਜੇਡੀ (ਐੱਸ) ਵਿਧਾਇਕ ਤੇ ਕਰਨਾਟਕ ਦੇ ਸਾਬਕਾ ਮੰਤਰੀ ਐੱਚਡੀ ਰੇਵੰਨਾ ਨੂੰ ਅੰਤਰਿਮ ਜ਼ਮਾਨਤ ਦੇ ਦਿੱਤੀ ਹੈ। ਰੇਵੰਨਾ ਤੇ ਉਸ ਦੇ ਬੇਟੇ ਅਤੇ ਸੰਸਦ ਮੈਂਬਰ ਪ੍ਰਜਵਲ ਰੇਵੰਨਾ ਖ਼ਿਲਾਫ਼ 47 ਵਰ੍ਹਿਆਂ ਦੀ ਘਰੇਲੂ ਨੌਕਰਾਣੀ ਦੀ ਸ਼ਿਕਾਇਤ ’ਤੇ ਹਾਸਨ ਜ਼ਿਲ੍ਹੇ ਦੇ ਹੋਲੇਨਰਸੀਪੁਰ ਕਸਬੇ ਦੇ ਥਾਣੇ ’ਚ ਜਿਨਸੀ ਸ਼ੋਸ਼ਣ ਦਾ ਕੇਸ 28 ਅਪਰੈਲ ਨੂੰ ਦਰਜ ਕੀਤਾ ਸੀ। ਖ਼ਬਰਾਂ ਮੁਤਾਬਕ ਪ੍ਰਜਵਲ 27 ਅਪਰੈਲ ਨੂੰ ਜਰਮਨੀ ਗਿਆ ਸੀ ਤੇ ਹਾਲੇ ਵੀ ਫਰਾਰ ਹੈ। ਸ਼ਿਕਾਇਤਕਰਤਾ ਨੇ ਦਾਅਵਾ ਕੀਤਾ ਸੀ ਕਿ ਪਿਤਾ ਤੇ ਪੁੱਤਰ ਦੋਵਾਂ ਨੇ ਵਿਧਾਇਕ ਦੇ ਘਰ ਵਿੱਚ ਉਸ ਦਾ ਜਿਨਸੀ ਸ਼ੋਸ਼ਣ ਕੀਤਾ। ਪ੍ਰਜਵਲ ਖ਼ਿਲਾਫ਼ ਦੋਸ਼ਾਂ ਦੀ ਜਾਂਚ ਕਰ ਰਹੀ ਸਿਟ ਨੇ ਸਾਬਕਾ ਮੰਤਰੀ ਦੀ ਹਿਰਾਸਤ ਦੀ ਮੰਗ ਕੀਤੀ ਸੀ। ਹਾਲਾਂਕਿ ਵਧੀਕ ਮੁੱਖ ਮੈਟਰੋਪੌਲੀਟਨ ਮੈਜਿਸਟਰੇਟ ਅਦਾਲਤ ਨੇ ਐੱਚਡੀ ਰੇਵੰਨਾ ਨੂੰ ਸ਼ੁੱਕਰਵਾਰ ਤੱਕ ਅੰਤਰਿਮ ਰਾਹਤ ਦੇ ਦਿੱਤੀ। -ਪੀਟੀਆਈ

Advertisement

Advertisement
Author Image

sukhwinder singh

View all posts

Advertisement
Advertisement
×