ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਜਿਨਸੀ ਛੇੜਛਾੜ ਕੇਸ: ਹਰਿਆਣਾ ਸਰਕਾਰ ’ਚ ਮੰਤਰੀ ਸੰਦੀਪ ਸਿੰਘ ਚੰਡੀਗੜ੍ਹ ਦੀ ਕੋਰਟ ਵਿੱਚ ਪੇਸ਼

02:06 PM Sep 16, 2023 IST

ਰਾਮਕ੍ਰਿਸ਼ਨ ਉਪਾਧਿਆਏ
ਚੰਡੀਗੜ੍ਹ, 16 ਸਤੰਬਰ
ਹਰਿਆਣਾ ਸਰਕਾਰ ’ਚ ਮੰਤਰੀ ਤੇ ਸਾਬਕਾ ਹਾਕੀ ਖਿਡਾਰੀ ਸੰਦੀਪ ਸਿੰਘ ਮਹਿਲਾ ਕੋਚ ਨਾਲ ਕਥਿਤ ਜਿਨਸੀ ਛੇੜਛਾੜ ਮਾਮਲੇ ਵਿਚ ਚੰਡੀਗੜ੍ਹ ਪੁਲੀਸ ਵੱਲੋਂ ਦਰਜ ਕੇਸ ਵਿੱਚ ਅੱਜ ਵਧੀਕ ਚੀਫ਼ ਜੁਡੀਸ਼ਲ ਮੈਜਿਸਟਰੇਟ ਰਾਹੁਲ ਗਰਗ ਦੀ ਕੋਰਟ ਵਿਚ ਪੇਸ਼ ਹੋਇਆ। ਕੋਰਟ ਨੇ ਚੰਡੀਗੜ੍ਹ ਪੁਲੀਸ ਵੱਲੋੋਂ ਪਿਛਲੇ ਮਹੀਨੇ ਦਾਖਲ ਦੋਸ਼ਪੱਤਰ ਮਗਰੋਂ ਸੰਦੀਪ ਸਿੰਘ ਨੂੰ ਨੋਟਿਸ ਭੇਜਿਆ ਸੀ। ਸੈਸ਼ਨ ਕੋਰਟ ਵੱਲੋਂ ਲੰਘੇ ਦਿਨ ਦਿੱਤੀ ਪੇਸ਼ਗੀ ਜ਼ਮਾਨਤ ਮਗਰੋਂ ਸੰਦੀਪ ਸਿੰਘ ਅੱਜ ਆਪਣੇ ਵਕੀਲਾਂ ਰਬਿੰਦਰ ਪੰਡਿਤ ਤੇ ਸਿਧਾਰਥ ਪੰਡਿਤ ਨਾਲ ਕੋਰਟ ਵਿੱਚ ਪੇਸ਼ ਹੋਇਆ। ਕੋਰਟ ਨੇ ਸਿੰਘ ਨੂੰ ਦਸ ਦਿਨਾਂ ਅੰਦਰ ਟਰਾਇਲ ਕੋਰਟ ਸਾਹਮਣੇ ਆਤਮ-ਸਮਰਪਣ ਕਰਨ ਦੀ ਹਦਾਇਤ ਕੀਤੀ ਹੈ। ਸਿੰਘ ਨੇ ਇਕ ਲੱਖ ਰੁਪਏ ਦਾ ਨਿੱਜੀ ਮੁਚੱਲਕਾ ਭਰਿਆ ਸੀ। ਚੰਡੀਗੜ੍ਹ ਪੁਲੀਸ ਨੇ ਜੂਨੀਅਰ ਮਹਿਲਾ ਕੋਚ ਦੀ ਸ਼ਿਕਾਇਤ ’ਤੇ 31 ਦਸੰਬਰ 2022 ਨੂੰ ਕੇਸ ਦਰਜ ਕੀਤਾ ਸੀ।

Advertisement

Advertisement