ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਜਿਨਸੀ ਸ਼ੋਸ਼ਣ ਮਾਮਲਾ: ਸੂਰਜ ਰੇਵੰਨਾ ਦਾ ਸੀਆਈਡੀ ਰਿਮਾਂਡ

07:02 AM Jun 25, 2024 IST

ਬੰਗਲੂਰੂ, 24 ਜੂਨ
ਇੱਥੋਂ ਦੀ ਅਦਾਲਤ ਨੇ ਇੱਕ ਪੁਰਸ਼ ਦਾ ਕਥਿਤ ਗ਼ੈਰ-ਕੁਦਰਤੀ ਜਿਨਸੀ ਸ਼ੋਸ਼ਣ ਕਰਨ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਜਨਤਾ ਦਲ-ਸੈਕੂਲਰ (ਜੇਡੀ-ਐੱਸ) ਦੇ ਵਿਧਾਨ ਪਰਿਸ਼ਦ ਮੈਂਬਰ ਸੂਰਜ ਰੇਵੰਨਾ ਨੂੰ ਅੱਜ ਪਹਿਲੀ ਜੁਲਾਈ ਤੱਕ ਅਪਰਾਧਕ ਜਾਂਚ ਵਿਭਾਗ (ਸੀਆਈਡੀ) ਦੀ ਹਿਰਾਸਤ ਵਿੱਚ ਭੇਜ ਦਿੱਤਾ ਹੈ। ਸੂਰਜ ਰੇਵੰਨਾ ਜੇਡੀਐੱਸ ਦੇ ਹਾਸਨ ਤੋਂ ਸਾਬਕਾ ਸੰਸਦ ਮੈਂਬਰ ਪ੍ਰਜਵਲ ਰੇਵੰਨਾ ਦਾ ਭਰਾ ਹੈ, ਜਿਸ ਖ਼ਿਲਾਫ਼ ਪਹਿਲਾਂ ਹੀ ਕਈ ਔਰਤਾਂ ਨਾਲ ਜਿਨਸੀ ਸ਼ੋਸ਼ਣ ਦੇ ਦੋਸ਼ ਹੇਠ ਕਾਨੂੰਨੀ ਕਾਰਵਾਈ ਚੱਲ ਰਹੀ ਹੈ। ਇੱਥੋਂ ਦੀ ਅਦਾਲਤ ਨੇ ਪ੍ਰਜਵਲ ਨੂੰ ਵੀ 14 ਦਿਨ ਦੀ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਹੈ। ਉਸ ਦੀ ਵਿਸ਼ੇਸ਼ ਜਾਂਚ ਟੀਮ (ਸਿਟ) ਅਧੀਨ ਹਿਰਾਸਤ ਅੱਜ ਖ਼ਤਮ ਹੋ ਰਹੀ ਸੀ। ਮੈਜਿਸਟਰੇਟ ਦੀ ਅਦਾਲਤ ਨੇ ਉਸ ਨੂੰ 8 ਜੁਲਾਈ ਤੱਕ ਹਿਰਾਸਤ ਵਿੱਚ ਭੇਜ ਦਿੱਤਾ ਹੈ। ਇਸ ਦੌਰਾਨ ਪ੍ਰਜਵਲ ਦੀ ਜ਼ਮਾਨਤ ਅਰਜ਼ੀ ਵਧੀਕ ਸਿਟੀ ਸਿਵਲ ਤੇ ਸੈਸ਼ਨ ਜੱਜ ਕੋਲ ਪੇਸ਼ ਕੀਤੀ ਗਈ। ਅਦਾਲਤ ਇਸ ’ਤੇ 26 ਜੂਨ ਤੱਕ ਆਦੇਸ਼ ਸੁਰੱਖਿਅਤ ਰੱਖ ਲਿਆ ਹੈ। ਸੂਰਜ ਤੇ ਪ੍ਰਜਵਲ ਜੇਡੀ(ਐੱਸ) ਦੇ ਸਰਪ੍ਰਸਤ ਅਤੇ ਸਾਬਕਾ ਪ੍ਰਧਾਨ ਮੰਤਰੀ ਐੱਚਡੀ ਦੇਵਗੌੜਾ ਦੇ ਪੋਤੇ ਹਨ। ਸੂਰਜ ਨੂੰ ਪਾਰਟੀ ਕਾਰਕੁਨ ਨਾਲ ‘ਗ਼ੈਰ-ਕੁਦਰਤੀ ਜਿਨਸੀ ਸ਼ੋਸ਼ਣ’ ਦੇ ਮਾਮਲੇ ਵਿੱਚ ਐਤਵਾਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਸੂਬਾ ਸਰਕਾਰ ਨੇ ਬਾਅਦ ਵਿੱਚ ਇਹ ਕੇਸ ਸੀਆਈਡੀ ਹਵਾਲੇ ਕਰ ਦਿੱਤਾ ਸੀ। ਸੀਆਈਡੀ ਨੇ ਐਤਵਾਰ ਰਾਤ ਨੂੰ ਉਸ ਨੂੰ ਬੰਗਲੂਰੂ ਦੀ 42ਵੀਂ ਐਡੀਸ਼ਨਲ ਚੀਫ ਮੈਟਰੋਪੌਲਿਟਨ ਮੈਜਿਸਟਰੇਟ ਕੋਰਟ ਵਿੱਚ ਪੇਸ਼ ਕੀਤਾ ਸੀ। -ਪੀਟੀਆਈ

Advertisement

Advertisement
Advertisement