ਸੀਵਰੇਜ ਸਮੱਸਿਆ: ਵਾਰਡ 13 ਦੇ ਵਸਨੀਕਾਂ ਵੱਲੋਂ ਨਾਅਰੇਬਾਜ਼ੀ
08:57 AM Dec 19, 2024 IST
ਪਠਾਨਕੋਟ:
Advertisement
ਭਦਰੋਆ ਦੇ ਵਾਰਡ ਨੰਬਰ 13 ਦੀ ਗਲੀ ਵਿੱਚ ਪਿਛਲੇ ਕਈ ਮਹੀਨਿਆਂ ਤੋਂ ਸੀਵਰੇਜ ਦੀ ਸਮੱਸਿਆ ਬਣੀ ਹੋਈ ਹੈ ਜਿਸ ਤੋਂ ਦੁਖੀ ਹੋ ਕੇ ਗਲੀ ਵਾਸੀਆਂ ਨੇ ਨਗਰ ਨਿਗਮ ਖਿਲਾਫ਼ ਨਾਅਰੇਬਾਜ਼ੀ ਕਰ ਕੇ ਮੁਜ਼ਾਹਰਾ ਕੀਤਾ। ਇਸ ਮੌਕੇ ਪ੍ਰਧਾਨ ਗੁਲਸ਼ਨ ਮਹਾਜਨ, ਅਜੇ ਕੁਮਾਰ, ਵਿਪਨ ਮਹਾਜਨ, ਕਪਿਲ ਸ਼ਰਮਾ, ਮਾਨਿਕ ਮਹਾਜਨ, ਮੰਜੂ ਮਹਾਜਨ, ਪ੍ਰਦੀਪ ਸ਼ਰਮਾ, ਪਿੰਟੂ ਸ਼ਰਮਾ, ਰਿੰਕੂ ਸਿੰਘ, ਬਿੱਟੂ ਸਿੰਘ ਤੇ ਰਾਣੀ ਕੌਰ ਆਦਿ ਹਾਜ਼ਰ ਸਨ। ਮੁਜ਼ਾਹਰਾਕਾਰੀਆਂ ਨੇ ਦੱਸਿਆ ਕਿ ਇਸ ਸਮੱਸਿਆ ਬਾਰੇ ਉਨ੍ਹਾਂ ਵੱਲੋਂ ਕਈ ਵਾਰ ਨਗਰ ਨਿਗਮ ਦੇ ਉੱਚ ਅਧਿਕਾਰੀਆਂ ਨੂੰ ਜਾਣੂ ਕਰਵਾਇਆ ਗਿਆ ਹੈ ਪਰ ਸਮੱਸਿਆ ਜਿਉਂ ਦੀ ਤਿਉਂ ਬਰਕਰਾਰ ਹੈ। ਉਨ੍ਹਾਂ ਕਿਹਾ ਕਿ ਜੇਕਰ ਜਲਦੀ ਹੀ ਇਸ ਸਮੱਸਿਆ ਦਾ ਹੱਲ ਨਾ ਹੋਇਆ ਤਾਂ ਮੁਹੱਲਾ ਵਾਸੀ ਮਿਲ ਕੇ ਨਗਰ ਨਿਗਮ ਦਫ਼ਤਰ ਦੇ ਗੇਟ ਅੱਗੇ ਸੰਘਰਸ਼ ਨੂੰ ਤੇਜ਼ ਕਰਨਗੇ। - ਪੱਤਰ ਪ੍ਰੇਰਕ
Advertisement
Advertisement