ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਸਿਗਮਾ ਸਿਟੀ-2 ਸਾਹਮਣੇ ਜਮ੍ਹਾਂ ਹੋਇਆ ਸੀਵਰੇਜ ਦਾ ਪਾਣੀ

11:43 AM Aug 31, 2024 IST
ਲੋਹਗੜ੍ਹ ਖੇਤਰ ਵਿੱਚ ਖੜ੍ਹਾ ਦੂਸ਼ਿਤ ਪਾਣੀ ਦਿਖਾਉਂਦੇ ਹੋਏ ਸਿਗਮਾ ਸਿਟੀ ਦੇ ਵਸਨੀਕ। -ਫੋਟੋ: ਰੂਬਲ

ਹਰਜੀਤ ਸਿੰਘ
ਜ਼ੀਰਕਪੁਰ, 30 ਅਗਸਤ
ਇਥੋਂ ਦੇ ਲੋਹਗੜ੍ਹ ਖੇਤਰ ਵਿੱਚ ਥਾਂ ਥਾ ਸੀਵਰੇਜ ਲਾਈਨਾਂ ਜਾਮ ਹੋਣ ਕਾਰਨ ਦੂਸ਼ਿਤ ਪਾਣੀ ਓਵਰਫਲੋਅ ਹੋ ਕੇ ਸੜਕਾਂ ਅਤੇ ਗਲੀਆਂ ਵਿੱਚ ਵਗ ਰਿਹਾ ਹੈ। ਮੀਂਹ ਦੇ ਦਿਨਾਂ ਵਿੱਚ ਦੂਸ਼ਿਤ ਪਾਣੀ ਕਾਰਨ ਥਾਂ ਥਾਂ ਬਦਬੂ ਫੈਲੀ ਹੋਈ ਹੈ ਜਿਸ ਕਾਰਨ ਲੋਕਾਂ ਦਾ ਸਾਹ ਲੈਣਾ ਔਖਾ ਹੋਇਆ ਪਿਆ ਹੈ। ਲੋਹਗੜ੍ਹ ਖੇਤਰ ਵਿੱਚ ਸਿਗਮਾ ਸਿਟੀ 2 ਕਲੋਨੀ ਦੇ ਸਾਹਮਣੇ ਦੂਸ਼ਿਤ ਪਾਣੀ ਜਮ੍ਹਾਂ ਹੋਣ ਕਾਰਨ ਹਾਦਸੇ ਵਾਪਰ ਰਹੇ ਹਨ।
ਵਾਰਡ ਨੰਬਰ 20 ਅਧੀਨ ਪੈਂਦੀ ਸਿਗਮਾ ਸਿਟੀ 2 ਦੇ ਵਸਨੀਕ ਅਵਤਾਰ ਸਿੰਘ, ਜਸਪਾਲ ਸਿੰਘ, ਹਾਕਮ ਸਿੰਘ, ਪ੍ਰੇਮ ਚੰਦ, ਕਰਮ ਸਿੰਘ ਸਣੇ ਹੋਰਨਾਂ ਨੇ ਦੱਸਿਆ ਕਿ ਛੇ ਮਹੀਨਿਆਂ ਤੋਂ ਲੋਹਗੜ੍ਹ ਖੇਤਰ ਵਿੱਚ ਸੀਵਰੇਜ ਲਾਈਨਾਂ ਜਾਮ ਹੋਣ ਦੀ ਸਮੱਸਿਆ ਬਣੀ ਹੋਈ ਹੈ। ਕਈ ਵਾਰ ਵਾਰਡ ਦੇ ਕੌਂਸਲਰ ਅਤੇ ਕੌਂਸਲ ਅਧਿਕਾਰੀਆਂ ਨੂੰ ਇਨ੍ਹਾਂ ਲਾਈਨਾਂ ਨੂੰ ਸਾਫ ਕਰਨ ਦੀ ਗੁਹਾਰ ਲਾਈ ਜਾ ਚੁੱਕੀ ਹੈ ਪਰ ਇਸ ਪਾਸੇ ਕੋਈ ਧਿਆਨ ਨਹੀਂ ਦੇ ਰਿਹਾ ਹੈ। ਸੀਵਰੇਜ ਦੇ ਮੇਨ ਹੋਲ ਖੁੱਲ੍ਹੇ ਪਏ ਹਨ ਜਿਨ੍ਹਾਂ ਵਿੱਚੋਂ ਦੂਸ਼ਿਤ ਪਾਣੀ ਓਵਰਫਲੋਅ ਹੋ ਕੇ ਗਲੀਆਂ ਤੇ ਸੜਕਾਂ ’ਤੇ ਵਗ ਰਿਹਾ ਹੈ।
ਦੂਜੇ ਪਾਸੇ ਨਗਰ ਕੌਂਸਲ ਦੇ ਕਾਰਜਸਾਧਕ ਅਫਸਰ ਅਸ਼ੋਕ ਪਥਰੀਆ ਨੇ ਦੱਸਿਆ ਕਿ ਛੇਤੀ ਹੀ ਸਮੱਸਿਆ ਦਾ ਹੱਲ ਕਰਵਾ ਦਿੱਤਾ ਜਾਏਗਾ।

Advertisement

Advertisement