For the best experience, open
https://m.punjabitribuneonline.com
on your mobile browser.
Advertisement

ਸੀਵਰੇਜ ਸਮੱਸਿਆ: ਸੁਤੰਤਰਤਾ ਸੈਨਾਨੀ ਦੀ ਪੋਤੀ ਸੰਘਰਸ਼ ਵਿਚ ਸ਼ਾਮਲ

07:06 AM May 17, 2024 IST
ਸੀਵਰੇਜ ਸਮੱਸਿਆ  ਸੁਤੰਤਰਤਾ ਸੈਨਾਨੀ ਦੀ ਪੋਤੀ ਸੰਘਰਸ਼ ਵਿਚ ਸ਼ਾਮਲ
Advertisement

ਪੱਤਰ ਪ੍ਰੇਰਕ
ਮਾਨਸਾ, 16 ਮਈ
ਸ਼ਹਿਰ ਵਾਸੀਆਂ ਅਤੇ ਵੱਖ-ਵੱਖ ਜਥੇਬੰਦੀਆਂ ਦੇ ਸਹਿਯੋਗ ਨਾਲ ਚਲਾਏ ਜਾ ਰਹੇ ਸੀਵਰੇਜ ਦੇ ਮਾੜੇ ਪ੍ਰਬੰਧਾਂ ਸਬੰਧੀ ਵੁਆਇਸ ਆਫ ਮਾਨਸਾ ਵੱਲੋਂ ਲਾਏ ਧਰਨੇ ਦੌਰਾਨ ਅੱਜ 16ਵੇਂ ਦਿਨ ਸੁਤੰਤਰਤਾ ਸੈਨਾਨੀ ਸ਼ਹੀਦ ਸਰਵਨ ਸਿੰਘ ਦੀ ਪੋਤਰੀ ਜੀਤ ਦਹੀਆ ਸਮੇਤ ਲਛਮੀ ਕੌਰ, ਗੱਜਣ ਸਿੰਘ, ਅਮ੍ਰਿਤ, ਹਰਬੰਸ ਸਿੰਘ ਅਤੇ ਮਹਿੰਦਰ ਸਿੰਘ ਭੁੱਖ ਹੜਤਾਲ ’ਤੇ ਬੈਠੇ। ਧਰਨੇ ’ਚ ਪਹੁੰਚੇ ਆਪ ਆਗੂ ਚੁਸਪਿੰਦਰਬੀਰ ਸਿੰਘ ਭੁਪਾਲ, ਜੋ ਪਿਛਲੀ ਦਿਨੀ ਹੀ ਮੁੱਖ ਮੰਤਰੀ ਪੰਜਾਬ ਦੀ ਹਾਜ਼ਰੀ ਵਿੱਚ ਪਾਰਟੀ ਵਿੱਚ ਸ਼ਾਮਲ ਹੋਏ ਹਨ, ਨੇ ਭੁੱਖ ਹੜਤਾਲੀਆਂ ਨੂੰ ਖੁਦ ਹਾਰ ਪਾ ਕੇ ਬੈਠਾਇਆ। ਉਨ੍ਹਾਂ ਕਿਹਾ ਕਿ ਉਨ੍ਹਾਂ ਲਈ ਨਿੱਜੀ ਤੌਰ ’ਤੇ ਇਹ ਨਾਮੋਸ਼ੀ ਦੇ ਪਲ ਹਨ, ਜਦੋਂ ਤਪਦੀ ਗਰਮੀ ਵਿੱਚ ਸ਼ਹਿਰ ਦੀਆਂ ਔਰਤਾਂ ਅਤੇ ਮਰਦ ਭੁੱਖ ਹੜਤਾਲ ’ਤੇ ਬੈਠ ਰਹੇ ਹਨ। ਉਨ੍ਹਾਂ ਭਰੋਸਾ ਦਿਵਾਇਆ ਕਿ ਇਸ ਸਮੱਸਿਆ ਬਾਰੇ ਉਹ ਜਲਦੀ ਮੁੱਖ ਮੰਤਰੀ ਪੰਜਾਬ ਨਾਲ ਗੱਲ ਕਰਨਗੇ ਅਤੇ ਆਗੂਆਂ ਦੀ ਮੀਟਿੰਗ ਮੁੱਖ ਮੰਤਰੀ ਅਤੇ ਸਬੰਧਤ ਮੰਤਰੀ ਨਾਲ ਕਰਵਾਉਣ ਲਈ ਚਾਰਾਜੋਈ ਕਰਨਗੇ। ਡਾ. ਜਨਕ ਰਾਜ ਸਿੰਗਲਾ ਅਤੇ ਹਰਿੰਦਰ ਮਾਨਸ਼ਾਹੀਆ ਨੇ ਕਿਹਾ ਕਿ ਸੀਵਰੇਜ ਦਾ ਠੇਕਾ ਲੈਣ ਵਾਲੀ ਕੰਪਨੀ ਵੱਲੋਂ ਆਪਣੀ ਜ਼ਿੰਮੇਵਾਰੀ ਸਹੀ ਢੰਗ ਨਾਲ ਨਹੀ ਨਿਭਾਈ ਗਈ ਅਤੇ ਇਹ ਸਭ ਕੁਝ ਅਧਿਕਾਰੀਆਂ ਅਤੇ ਕੰਪਨੀ ਦੀ ਮਿਲੀਭੁਗਤ ਕਾਰਨ ਹੀ ਸੰਭਵ ਹੋਇਆ ਹੈ। ਇਸ ਮੌਕੇ ਬਿੱਕਰ ਸਿੰਘ ਮਘਾਣੀਆਂ, ਡਾ.ਸੰਦੀਪ ਘੰਡ, ਜਤਿੰਦਰ ਆਗਰਾ, ਰਾਜ ਜੋਸ਼ੀ, ਦੇਵਿੰਦਰ ਸਿੰਘ ਟੈਕਸਲਾ, ਕ੍ਰਿਸ਼ਨ ਚੰਦ ਸਿੰਗਲਾ, ਸ਼ਿਵ ਚਰਨ ਦਾਸ ਸੂਚਨ, ਰਾਮ ਕ੍ਰਿਸ਼ਨ ਚੁੱਘ ਨੇ ਵੀ ਸੰਬੋਧਨ ਕੀਤਾ।

Advertisement

Advertisement
Author Image

joginder kumar

View all posts

Advertisement
Advertisement
×