ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਸੀਵਰੇਜ ਡਿਸਪੋਜ਼ਲ ਪਲਾਂਟ ਲੋਕਾਂ ਲਈ ਸਿਰਦਰਦੀ ਬਣਿਆ

10:23 AM Sep 10, 2024 IST
ਭਵਾਨੀਗੜ੍ਹ ਵਿੱਚ ਪੰਜਾਬ ਮੰਡੀ ਬੋਰਡ ਖ਼ਿਲਾਫ਼ ਨਾਅਰੇਬਾਜ਼ੀ ਕਰਦੇ ਹੋਏ ਲੋਕ।

ਮੇਜਰ ਸਿੰਘ ਮੱਟਰਾਂ
ਭਵਾਨੀਗੜ੍ਹ, 9 ਸਤੰਬਰ
ਇੱਥੇ ਬਲਿਆਲ ਰੋਡ ’ਤੇ ਭਾਰਤੀ ਖੁਰਾਕ ਨਿਗਮ (ਐਫ਼ਸੀਆਈ) ਦੇ ਗੁਦਾਮਾਂ ਸਾਹਮਣੇ ਸ਼ਹਿਰ ਦੀ ਸੰਘਣੀ ਆਬਾਦੀ ਵਾਲੇ ਖੇਤਰ ਵਿੱਚ ਪੰਜਾਬ ਮੰਡੀ ਬੋਰਡ ਦੇ ਸੀਵਰੇਜ ਡਿਸਪੋਜ਼ਲ ਪਲਾਂਟ ਕਾਰਨ ਫੈਲ ਰਹੀ ਬਦਬੂ ਤੋਂ ਦੁਖੀ ਦੁਕਾਨਦਾਰਾਂ, ਮੁਹੱਲਾ ਨਿਵਾਸੀਆਂ ਤੇ ਰਾਹਗੀਰਾਂ ਨੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਇਸ ਮੌਕੇ ਤਰਮੇਸ ਕਾਂਸਲ, ਮਲਕੀਤ ਸਿੰਘ, ਕੇਵਲ ਸਿੰਘ, ਰਾਜਾ ਰਾਮ, ਰੂਪ ਸਿੰਘ, ਸਰੀਫ਼ ਖਾਨ, ਤੇਜੀ ਸਿੰਘ, ਬੰਟੀ ਸਿੰਘ, ਤੇਜਾ ਸਿੰਘ, ਮੋਹਨ ਸਿੰਘ, ਸਤਨਾਮ ਉਰਫ ਸੱਤੀ ਤੇ ਬਿੱਲੂ ਨਦਾਮਪੁਰ ਨੇ ਦੱਸਿਆ ਕਿ ਬਲਿਆਲ ਰੋਡ ’ਤੇ ਐਫ਼ਸੀਆਈ ਗੁਦਾਮਾਂ ਦੇ ਬਿੱਲਕੁਲ ਸਹਾਮਣੇ ਸਥਿਤ ਪੰਜਾਬ ਮੰਡੀ ਬੋਰਡ ਦਾ ਸੀਵਰੇਜ ਡਿਸਪੋਜ਼ਲ ਪਲਾਂਟ ਇਥੋਂ ਦੇ ਵਸਨੀਕਾਂ, ਦੁਕਾਨਦਾਰਾਂ ਤੇ ਰਾਹਗੀਰਾਂ ਲਈ ਵੱਡੀ ਸਿਰਦਰਦੀ ਬਣ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਡਿਸਪੋਜ਼ਲ ਪਲਾਂਟ ਵਿਚਲੇ ਪੰਪ ਅਪਰੇਟਰਾਂ ਵੱਲੋਂ ਦਿਨ ਵਿਚ ਖੂਹਾਂ ਵਿਚਲੇ ਪਾਣੀ ਨੂੰ ਕੱਢਣ ਲਈ ਮੋਟਰਾਂ ਚਲਾਈਆਂ ਜਾਂਦੀਆਂ ਹਨ। ਇਨ੍ਹਾਂ ’ਚੋਂ ਉਠਣ ਵਾਲੀ ਬਦਬੂ ਵਾਲੀ ਗੈਸ ਪੂਰੇ ਇਲਾਕੇ ’ਚ ਫੈਲ ਜਾਂਦੀ ਹੈ ਜਿਸ ਨਾਲ ਬਿਮਾਰੀਆਂ ਦੇ ਫੈਲਣ ਦਾ ਡਰ ਬਣਿਆ ਹੋਇਆ ਹੈ। ਮੁਹੱਲਾ ਵਾਸੀਆਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਵਿਭਾਗ ਨੇ ਇਸ ਸਮੱਸਿਆ ਦਾ ਤੁਰੰਤ ਹੱਲ ਨਾ ਕੀਤਾ ਤਾਂ ਉਹ ਬਲਿਆਲ ਰੋਡ ਸੜਕ ’ਤੇ ਆਵਾਜਾਈ ਠੱਪ ਕਰ ਕੇ ਪੱਕਾ ਰੋਸ ਧਰਨਾ ਦੇਣਗੇ।

Advertisement

Advertisement