For the best experience, open
https://m.punjabitribuneonline.com
on your mobile browser.
Advertisement

ਪੰਜਾਬ ਤੇ ਹਰਿਆਣਾ ’ਚ ਕੜਾਕੇ ਦੀ ਠੰਢ: ਸਿਰਸਾ ’ਚ ਤਾਪਮਾਨ 3.6 ਤੇ ਗੁਰਦਾਸਪੁਰ 4 ’ਚ ਡਿਗਰੀ ਸੈਲਸੀਅਸ

12:46 PM Jan 25, 2024 IST
ਪੰਜਾਬ ਤੇ ਹਰਿਆਣਾ ’ਚ ਕੜਾਕੇ ਦੀ ਠੰਢ  ਸਿਰਸਾ ’ਚ ਤਾਪਮਾਨ 3 6 ਤੇ ਗੁਰਦਾਸਪੁਰ 4 ’ਚ ਡਿਗਰੀ ਸੈਲਸੀਅਸ
Advertisement

ਚੰਡੀਗੜ੍ਹ, 25 ਜਨਵਰੀ
ਹਰਿਆਣਾ ਅਤੇ ਪੰਜਾਬ ਵਿੱਚ ਅੱਜ ਠੰਢ ਦਾ ਕਹਿਰ ਬਰਕਰਾਰ ਰਿਹਾ ਅਤੇ ਕਈ ਥਾਈਂ ਘੱਟੋ-ਘੱਟ ਤਾਪਮਾਨ ਆਮ ਨਾਲੋਂ ਹੇਠਾਂ ਚਲਾ ਗਿਆ। ਮੌਸਮ ਵਿਭਾਗ ਨੇ ਦੱਸਿਆ ਕਿ ਸਿਰਸਾ ਹਰਿਆਣਾ ਦਾ ਸਭ ਤੋਂ ਠੰਢਾ ਸਥਾਨ ਹੈ। ਇਥੇ ਘੱਟੋ ਘੱਟ ਤਾਪਮਾਨ 3.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ। ਦੋਵਾਂ ਰਾਜਾਂ ਦੀ ਸਾਂਝੀ ਰਾਜਧਾਨੀ ਚੰਡੀਗੜ੍ਹ ਦਾ ਘੱਟੋ-ਘੱਟ ਤਾਪਮਾਨ 4.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਪੰਜਾਬ ਦੇ ਗੁਰਦਾਸਪੁਰ 'ਚ ਠੰਢ ਦਾ ਜ਼ੋਰ ਹੈ। ਇਥੇ ਘੱਟੋ ਘੱਟ ਤਾਪਮਾਨ 4 ਡਿਗਰੀ ਸੈਲਸੀਅਸ ਰਿਹਾ। ਇਸ ਤੋਂ ਇਲਾਵਾ ਪਟਿਆਲਾ, ਬਠਿੰਡਾ ਅਤੇ ਫਰੀਦਕੋਟ 'ਚ ਤਾਪਮਾਨ 5 ਡਿਗਰੀ ਰਿਹਾ, ਅੰਮ੍ਰਿਤਸਰ ਅਤੇ ਲੁਧਿਆਣਾ 'ਚ 5.5 ਡਿਗਰੀ ਅਤੇ ਪਠਾਨਕੋਟ 'ਚ 6 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ।

Advertisement

Advertisement
Advertisement
Author Image

Advertisement