ਧੁੰਦ ਕਾਰਨ ਪੰਜਾਬ ’ਚ ਕਈ ਰੇਲ ਗੱਡੀਆਂ ਰੱਦ
ਪੱਤਰ ਪ੍ਰੇਰਕ
ਜਲੰਧਰ, 15 ਨਵੰਬਰ
ਰੇਲਵੇ ਵਿਭਾਗ ਨੇ ਧੁੰਦ ਦੇ ਕਾਰਨ 26 ਰੇਲ ਗੱਡੀਆਂ ਰੱਦ ਕਰ ਦਿੱਤੀਆਂ ਗਈਆਂ ਹਨ। ਇਹ ਦਸੰਬਰ ਮਹੀਨੇ ਦੇ ਪਹਿਲੇ ਹਫ਼ਤੇ ਤੋਂ ਰੱਦ ਹੋਣਗੀਆਂ, ਜਿਨ੍ਹਾਂ ’ਚ ਬਨਮਖੀ ਤੋਂ ਅੰਮ੍ਰਿਤਸਰ 14617 ਨੂੰ 3 ਦਸੰਬਰ ਤੋਂ 2 ਮਾਰਚ, ਅੰਮ੍ਰਿਤਸਰ ਤੋਂ ਬਨਮਖੀ 1 ਦਸੰਬਰ ਤੋਂ 29 ਫਰਵਰੀ ਤੱਕ ਰੱਦ ਕੀਤਾ ਹੈ। ਇਸੇ ਤਰ੍ਹਾਂ ਚੰਡੀਗੜ੍ਹ-ਅੰਮ੍ਰਿਤਸਰ 12241 ਨੂੰ ਇਕ ਦਸੰਬਰ ਤੋਂ 29 ਫਰਵਰੀ, ਅੰਮ੍ਰਿਤਸਰ-ਚੰਡੀਗੜ੍ਹ 12242 ਨੂੰ 2 ਦਸੰਬਰ ਤੋਂ 3 ਮਾਰਚ, ਜੰਮੂ ਤਵੀ ਯੋਗ ਨਗਰੀ ਰਿਸ਼ੀਕੇਸ਼ 14606 ਨੂੰ 4 ਦਸੰਬਰ ਤੋਂ 26 ਫਰਵਰੀ, ਅੰਮ੍ਰਿਤਸਰ-ਲਖਨਊ 14616-15 ਨੂੰ 2 ਦਸੰਬਰ ਤੋਂ 24 ਫਰਵਰੀ, ਅੰਮ੍ਰਿਤਸਰ-ਜੈਨਗਰ 14674 ਨੂੰ 5 ਦਸੰਬਰ ਤੋਂ 27 ਫਰਵਰੀ, ਜੈਨਗਰ-ਅੰਮ੍ਰਿਤਸਰ 14673 ਨੂੰ ਸੱਤ ਦਸੰਬਰ ਤੋਂ 29 ਫਰਵਰੀ, ਅਜਮੇਰ-ਅੰਮ੍ਰਿਤਸਰ 19611 ਨੂੰ ਦੋ ਦਸੰਬਰ ਤੋਂ 29 ਫਰਵਰੀ, ਅਜਮੇਰ-ਅੰਮ੍ਰਿਤਸਰ 19614 ਨੂੰ ਤਿੰਨ ਦਸੰਬਰ ਤੋਂ ਇਕ ਮਾਰਚ, ਟਾਟਾ ਤੋਂ ਅੰਮ੍ਰਿਤਸਰ 18103 ਨੂੰ ਚਾਰ ਦਸੰਬਰ ਤੋਂ 28 ਫਰਵਰੀ, ਅੰਮ੍ਰਿਤਸਰ ਤੋਂ ਟਾਟਾ 18104 ਨੂੰ ਛੇ ਦਸੰਬਰ ਤੋਂ ਇਕ ਮਾਰਚ, ਅੰਮ੍ਰਿਤਸਰ-ਜੈਨਗਰ 04652 ਨੂੰ ਇਕ ਦਸੰਬਰ ਤੋਂ 28 ਫਰਵਰੀ, ਜੈਨਗਰ-ਅੰਮ੍ਰਿਤਸਰ 04651 ਨੂੰ ਤਿੰਨ ਦਸੰਬਰ ਤੋਂ ਇਕ ਮਾਰਚ, ਚੰਡੀਗੜ੍ਹ-ਫਿਰੋਜ਼ਪੁਰ 14629-30 ਨੂੰ ਇਕ ਦਸੰਬਰ ਤੋਂ 29 ਫਰਵਰੀ, ਕਾਲਕਾ-ਸ੍ਰੀ ਵੈਸ਼ਣੋ ਦੇਵੀ ਕਟੜਾ 14530 ਨੂੰ ਇਕ ਦਸੰਬਰ ਤੋਂ 27 ਫਰਵਰੀ, ਸ੍ਰੀ ਵੈਸ਼ਣੋ ਦੇਵੀ ਕਟੜਾ-ਕਾਲਕਾ 14504 ਨੂੰ ਇਕ ਦਸੰਬਰ 24 ਫਰਵਰੀ, ਅੰਮ੍ਰਿਤਸਰ-ਨੰਗਲ ਡੈਮ 14505 ਨੂੰ ਇਕ ਦਸੰਬਰ ਤੋਂ 29 ਫਰਵਰੀ, ਨੰਗਲ ਡੈਮ-ਅੰਮ੍ਰਿਤਸਰ 14506 ਨੂੰ ਦੋ ਦਸੰਬਰ ਤੋਂ ਇਕ ਮਾਰਚ, ਆਗਰਾ ਕੈਂਟ ਤੋਂ ਹੁਸ਼ਿਆਰਪੁਰ 14011 ਤੋਂ 2, 5, 7, 9, 12, 14, 16, 19, 21, 23, 26 ਦਸੰਬਰ, ਹੁਸ਼ਿਆਰਪੁਰ-ਆਗਰਾ ਕੈਂਟ 14012 ਨੂੰ 1, 4, 6, 8, 11, 13, 15, 18, 20, 22, 25 ਦਸੰਬਰ, ਆਗਰਾ ਕੈਂਟ ਤੋਂ ਹੁਸ਼ਿਆਰਪੁਰ 11905 ਨੂੰ 23, 27, 29 ਦਸੰਬਰ, ਇਕ ਜਨਵਰੀ ਤੇ ਤਿੰਨ ਜਨਵਰੀ ਤੋਂ ਪੰਜ ਫਰਵਰੀ ਤੱਕ ਰੱਦ ਕਰ ਦਿੱਤਾ ਗਿਆ ਹੈ।