ਕੁਰੂਕਸ਼ੇਤਰ ਦੇ ਵਿਕਾਸ ਲਈ ਕੇਂਦਰ ਨੇ ਲਿਆਂਦੀਆਂ ਕਈ ਯੋਜਨਾਵਾਂ: ਬੜੋਲੀ
07:37 AM Dec 01, 2024 IST
ਪੱਤਰ ਪ੍ਰੇਰਕ
ਸ਼ਾਹਬਾਦ ਮਾਰਕੰਡਾ, 30 ਨਵੰਬਰ
ਭਾਜਪਾ ਦੇ ਸੂਬਾ ਪ੍ਰਧਾਨ ਮੋਹਨ ਲਾਲ ਬੜੋਲੀ ਨੇ ਕਿਹਾ ਕਿ ਗੀਤਾ ਦੇ ਸਥਾਨ ਕੁਰੂਕਸ਼ੇਤਰ ਦੀ ਪਵਿੱਤਰ ਧਰਤੀ ’ਤੇ ਦੇਸ਼ ਦੀ ਸੁੰਦਰਤਾ ਨੂੰ ਆਸਾਨੀ ਨਾਲ ਦੇਖਿਆ ਜਾ ਸਕਦਾ ਹੈ। ਇਸ ਧਰਤੀ ਨੂੰ ਹੋਰ ਸੁੰਦਰ ਬਣਾਉਣ ਲਈ ਕੇਂਦਰ ਤੇ ਸੂਬਾ ਸਰਕਾਰ ਵੱਡੀਆਂ ਯੋਜਨਾਵਾਂ ਲਾਗੂ ਕਰਨ ਲਈ ਕੰਮ ਕਰ ਰਹੀਆਂ ਹਨ। ਜੋਤੀਸਰ ਵਿਚ ਵਿਸ਼ਵ ਪੱਧਰ ਦਾ ਅਜਾਇਬ ਘਰ ਬਣਾਉਣ ਲਈ 260 ਕਰੋੜ ਰੁਪਏ ਤੋਂ ਵੱਧ ਦਾ ਬਜਟ ਮੁਹੱਈਆ ਕੀਤਾ ਗਿਆ ਹੈ। ਸਰਕਾਰ ਦੇ ਇਨ੍ਹਾਂ ਯਤਨਾਂ ਸਦਕਾ ਕੁਰੂਕਸ਼ੇਤਰ ਦੀ ਪਵਿੱਤਰ ਧਰਤੀ ’ਤੇ ਸ਼ਰਧਾਲੂਆਂ ਦੀ ਗਿਣਤੀ ਵਧੀ ਹੈ। ਇਹ ਮੇਲਾ 25 ਦਸੰਬਰ ਤਕ ਚੱਲੇਗਾ ਤੇ ਇਸ ਸਬੰਧੀ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ। ਇਸ ਮੌਕੇ ਸੁਭਾਸ਼ ਸੁਧਾ, ਸੈਲੇਸ਼ ਵਤਸ, ਧੂਮਨ ਸਿੰਘ ਕਿਰਮਚ, ਰਾਵਿੰਦਰ ਸਾਂਗਵਾਨ ਤੇ ਸੋਹਨ ਲਾਲ ਮੌਜੂਦ ਸਨ।
Advertisement
Advertisement