ਬੀਕੇ ਲਕਸ਼ਮਣ ਭਰਾਤਾ ਦੀ ਸੱਤਵੀਂ ਬਰਸੀ ਮਨਾਈ
ਸਤਨਾਮ ਸਿੰਘ
ਸ਼ਾਹਬਾਦ ਮਾਰਕੰਡਾ, 8 ਜਨਵਰੀ
ਪਰਜਾਪਿਤਾ ਬ੍ਰਹਮਕੁਮਾਰੀ ਇਸ਼ਵਰਿਯਾ ਵਿਸ਼ਵ ਵਿਦਿਆਲਿਆ ਕੁਰੂਕਸ਼ੇਤਰ ਸੇਵਾ ਕੇਂਦਰ ਵਿੱਚ ਬ੍ਰਹਮ ਕੁਮਾਰ ਲਕਸ਼ਮਣ ਭਰਾਤਾ ਦੀ ਸੱਤਵੀਂ ਸ਼ਰਧਾਂਜਲੀ ਸਭਾ ਕਰਵਾਈ ਗਈ। ਇਸ ਮੌਕੇ ਹਾਂਸੀ ਕੇਂਦਰ ਤੋਂ ਬ੍ਰਹਮਾ ਕੁਮਾਰੀ ਲਕਸ਼ਮੀ ਭੈਣ ਤੇ ਸੈਂਟਰ ਇੰਚਾਰਜ ਬ੍ਰਹਮਾ ਕੁਮਾਰੀ ਸਰੋਜ ਭੈਣ ,ਡੇਰਾ ਕਾਰ ਸੇਵਾ ਗੁਰਦੁਆਰਾ ਤੋਂ ਬਾਬਾ ਗੁਰਿੰਦਰ ਸਿੰਘ ਤੇ ਖੁਸ਼ਮਨਪ੍ਰੀਤ ਸਿੰਘ ਨੇ ਲਕਸ਼ਮਣ ਭਰਾਤਾ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ। ਬੀਕੇ ਲਕਸ਼ਮੀ ਭੈਣ ਨੇ ਲਕਸ਼ਮਣ ਭਰਾਤਾ ਨਾਲ ਬਿਤਾਏ ਆਪਣੇ ਤਜਰਬੇ ਸਾਂਝੇ ਕਰਦਿਆਂ ਉਨ੍ਹਾਂ ਦੇ ਜੀਵਨ ਬਾਰੇ ਚਾਨਣਾ ਪਾਇਆ। ਉਨ੍ਹਾਂ ਕਿਹਾ ਕਿ ਦੂਜਿਆਂ ਦੀਆਂ ਛੋਟੀਆਂ ਛੋਟੀਆਂ ਗੱਲਾਂ ਨੂੰ ਧਿਆਨ ਵਿਚ ਰੱਖ ਕੇ ਸਮਾਂ ਬਰਬਾਦ ਨਹੀਂ ਕਰਨਾ ਚਾਹੀਦਾ। ਸੈਂਟਰ ਇੰਚਾਰਜ ਰਾਜ ਯੋਗਿਨੀ ਬ੍ਰਹਮਾ ਕੁਮਾਰੀ ਸਰੋਜ ਭੈਣ ਨੇ ਡੇਰਾ ਕਾਰ ਸੇਵਾ ਤੋਂ ਆਏ ਬਾਬਾ ਗੁਰਿੰਦਰ ਸਿੰਘ ਅਤੇ ਖੁਸ਼ਮਨਪ੍ਰੀਤ ਦਾ ਧੰਨਵਾਦ ਕੀਤਾ। ਇਸ ਮੌਕੇ ਬੀਕੇ ਰਾਧਾ,ਬੀਕੇ ਨੀਰੂ, ਬੀਕੇ ਲਤਾ, ਬੀਕੇ ਪ੍ਰਿਅੰਕਾ,ਬੀਕੇ ਮਧੂ, ਬੀਕੇ ਮੀਨਾਕਸ਼ੀ, ਬੀਕੇ ਸ਼ਕੁੰਤਲਾ, ਬੀਕੇ ਪੁਸ਼ਪਾ, ਹਰਬੰਸ ਸਿੰਘ, ਰਣਧੀਰ ਸਿੰਘ, ਸਤੀਸ਼ ਕਤਿਆਲ, ਸੰਤ ਕੁਮਾਰ, ਕਰਨ ਸਿੰਘ, ਜਗਦੀਸ਼ ਕੁਮਾਰ, ਮੁਕੇਸ਼ ਕੁਮਾਰ ਮੌਜੂਦ ਸਨ।