ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਸੜਕ ਹਾਦਸੇ ’ਚ ਸੱਤਵੀਂ ਜਮਾਤ ਦੀ ਵਿਦਿਆਰਥਣ ਹਲਾਕ

08:50 AM May 08, 2024 IST
ਸਿੰਘਪੁਰਾ ਚੌਕ ਨੇੜੇ ਘਟਨਾ ਸਥਾਨ ’ਤੇ ਵਿਰਲਾਪ ਕਰਦੀਆਂ ਹੋਈਆਂ ਮ੍ਰਿਤਕ (ਇਨਸੱੈਟ) ਅਨੰਨਿਆ ਦੀ ਮਾਂ ਅਤੇ ਭੈਣ। -ਫੋਟੋ: ਰਵੀ ਕੁਮਾਰ 

ਹਰਜੀਤ ਸਿੰਘ
ਜ਼ੀਰਕਪੁਰ, 7 ਮਈ
ਚੰਡੀਗੜ੍ਹ-ਅੰਬਾਲਾ ਮਾਰਗ ’ਤੇ ਸਥਿਤ ਸਿੰਘਪੁਰਾ ਚੌਕ ਨੇੜੇ ਸੜਕ ਹਾਦਸੇ ਵਿੱਚ ਸੱਤਵੀਂ ਜਮਾਤ ਦੀ ਵਿਦਿਆਰਥਣ ਦੀ ਮੌਤ ਹੋ ਗਈ ਜਦੋਂਕਿ ਉਸ ਦੀ ਮਾਂ ਵਾਲ ਵਾਲ ਬਚ ਗਈ। ਮ੍ਰਿਤਕਾ ਦੀ ਪਛਾਣ ਅਨੰਨਿਆ (12) ਤੇ ਉਸ ਦੀ ਮਾਂ ਪੁਸ਼ਪਾ ਵਾਸੀ ਪ੍ਰੀਤ ਕਲੋਨੀ ਦੇ ਰੂਪ ’ਚ ਹੋਈ ਹੈ। ਮ੍ਰਿਤਕਾ ਦੀ ਇਕ ਹੋਰ ਵੱਡੀ ਭੈਣ ਹੈ ਜੋ ਬਾਹ੍ਵਵੀਂ ਜਮਾਤ ’ਚ ਪੜ੍ਹਦੀ ਹੈ। ਉਸ ਦੇ ਪਿਤਾ ਚੰਡੀਗੜ੍ਹ ਵਿੱਚ ਪ੍ਰਾਈਵੇਟ ਕੰਪਨੀ ਵਿੱਚ ਬਤੌਰ ਮੈਨੇਜਰ ਕੰਮ ਕਰਦੇ ਹਨ।
ਜਾਣਕਾਰੀ ਅਨੁਸਾਰ ਅਨੰਨਿਆ ਨਗਲਾ ਰੋਡ ’ਤੇ ਪ੍ਰਾਈਵੇਟ ਸਕੂਲ ’ਚ ਸਤਵੀਂ ਜਮਾਤ ’ਚ ਪੜ੍ਹਦੀ ਸੀ। ਅੱਜ ਸਵੇਰੇ ਉਸ ਦੀ ਮਾਂ ਸਕੂਟਰ ’ਤੇ ਉਸ ਨੂੰ ਸਕੂਲ ਛੱਡਣ ਜਾ ਰਹੀ ਸੀ। ਇਸ ਦੌਰਾਨ ਉਹ ਜਦੋਂ ਹਾਈਵੇਅ ਤੋਂ ਸਰਵਿਸ ਲੇਨ ’ਤੇ ਉੱਤਰਨ ਲੱਗੀ ਤਾਂ ਪਿੱਛੋਂ ਆ ਰਹੇ ਟਰੱਕ ਚਾਲਕ ਨੇ ਸਕੂਟਰ ਨੂੰ ਟੱਕਰ ਮਾਰ ਦਿੱਤੀ। ਹਾਦਸੇ ’ਚ ਉਸ ਦੀ ਮਾਂ ਪੁਸ਼ਪਾ ਇਕ ਪਾਸੇ ਡਿੱਗ ਗਈ ਜਦੋਂਕਿ ਅਨੰਨਿਆ ਟਰੱਕ ਦੇ ਟਾਇਰ ਹੇਠ ਆ ਗਈ। ਇਸ ਕਾਰਨ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਪੁਲੀਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਟਰੱਕ ਚਾਲਕ ਖ਼ਿਲਾਫ਼ ਕੇਸ ਦਰਜ ਕਰ ਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ। ਪੁਲੀਸ ਨੇ ਦੱਸਿਆ ਕਿ ਟਰੱਕ ਬੱਦੀ ਤੋਂ ਸਰੀਆ ਲੈ ਕੇ ਅੰਬਾਲਾ ਜਾ ਰਿਹਾ ਸੀ। ਪੁਲੀਸ ਨੇ ਟਰੱਕ ਚਾਲਕ ਖਿਲਾਫ਼ ਕੇਸ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਜਿਸ ਥਾਂ ’ਤੇ ਇਹ ਹਾਦਸਾ ਵਾਪਰਿਆ ਹੈ, ਉੱਥੇ ਚੰਡੀਗੜ੍ਹ ਅੰਬਾਲਾ ਹਾਈਵੇਅ ’ਤੇ ਸਥਿਤ ਸਿੰਘਪੁਰਾ ਚੌਕ ’ਤੇ ਫਲਾਈਓਵਰ ਦੀ ਉਸਾਰੀ ਚੱਲ ਰਹੀ ਹੈ। ਇਸ ਕਾਰਨ ਰਾਹਗੀਰਾਂ ਨੂੰ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ ਹੈ। ਜ਼ੀਰਕਪੁਰ ਤੋਂ ਡੇਰਾਬੱਸੀ ਜਾਣ ਵਾਲੇ ਪਾਸੇ ਵਾਹਨ ਚਾਲਕ ਪਹਿਲਾਂ ਹਾਈਵੇਅ ’ਤੇ ਚੜ੍ਹਦੇ ਹਨ ਜਿਸ ਮਗਰੋਂ ਉਨ੍ਹਾਂ ਨੂੰ ਸਰਵਿਸ ਲੇਨ ’ਤੇ ਉਤਰਨਾ ਪੈਂਦਾ ਹੈ ਜਿਸ ਦੌਰਾਨ ਪਿੱਛੇ ਤੋਂ ਆ ਰਹੇ ਵਾਹਨਾਂ ਨਾਲ ਹਾਦਸਾ ਵਾਪਰਦਾ ਹੈ। ਇਹ ਹਾਦਸਾ ਵੀ ਇਸੇ ਤਰ੍ਹਾਂ ਵਾਪਰਿਆ ਹੈ।

Advertisement

Advertisement
Advertisement