ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਫਿਲਮ ‘ਬਦਰੀਨਾਥ ਕੀ ਦੁਲਹਨੀਆ’ ਦੇ ਸੱਤ ਸਾਲ ਮੁਕੰਮਲ

08:45 AM Mar 11, 2024 IST

ਮੁੰਬਈ: ਫਿਲਮ ‘ਬਦਰੀਨਾਥ ਕੀ ਦੁਲਹਨੀਆ’ ਰਿਲੀਜ਼ ਹੋਏ ਨੂੰ ਅੱਜ ਸੱਤ ਸਾਲ ਮੁਕੰਮਲ ਹੋ ਗਏ ਹਨ। ਇਸ ਫਿਲਮ ਵਿਚ ਮੁੱਖ ਕਿਰਦਾਰ ਵਰੁਣ ਧਵਨ ਤੇ ਆਲੀਆ ਭੱਟ ਨੇ ਨਿਭਾਏ ਸਨ। ਵਰੁਣ ਨੇ ਇਸ ਫਿਲਮ ਬਾਰੇ ਨੋਟ ਸਾਂਝਾ ਕਰਦਿਆਂ ਕਿਹਾ ਕਿ ਇਸ ਫਿਲਮ ਦੀ ਅਦਾਕਾਰਾ ਆਲੀਆ ਭੱਟ ਅਤੇ ਨਿਰਦੇਸ਼ਕ ਸ਼ਸ਼ਾਂਕ ਖੇਤਾਨ ਨਾਲ ਕੰਮ ਕਰਕੇ ਬਹੁਤ ਵਧੀਆ ਸਮਾਂ ਬਿਤਾਇਆ। ਵਰੁਣ ਨੇ ਇੰਸਟਾਗ੍ਰਾਮ ’ਤੇ ਇਸ ਫਿਲਮ ਦੇ ਕੁਝ ਕਲਿੱਪ ਵੀ ਸਾਂਝੇ ਕੀਤੇ ਹਨ। ਇਹ ਫਿਲਮ ਸਾਲ 2017 ਵਿਚ ਰਿਲੀਜ਼ ਹੋਈ ਸੀ। ਵਰੁਣ ਨੇ ਇਸ ਦੀ ਕੈਪਸ਼ਨ ਵਿਚ ਲਿਖਿਆ, ‘ਸੱਤ ਸਾਲ ਪਹਿਲਾਂ ਸ਼ਸ਼ਾਂਕ ਖੇਤਾਨ ਅਤੇ ਆਲੀਆ ਭੱਟ ਨਾਲ ਕੰਮ ਕਰ ਕੇ ਬਹੁਤ ਮਜ਼ਾ ਆਇਆ ਤੇ ਅਸੀਂ ‘ਬਦਰੀਨਾਥ ਕੀ ਦੁਲਹਨੀਆ’ ਦਾ ਖਾਸਾ ਆਨੰਦ ਮਾਣਿਆ।’ ਉਸ ਨੇ ਇਸ ਤੋਂ ਬਾਅਦ ਆਲੀਆ ਨਾਲ ਇੱਕ ਕੋਲਾਜ਼ ਸਾਂਝਾ ਕਰਦਿਆਂ ਲਿਖਿਆ, ‘ਬਦਰੀ ਅਤੇ ਵੈਦੇਹੀ ਦੇ ਸੱਤ ਸਾਲ।’ ‘ਬਦਰੀਨਾਥ ਕੀ ਦੁਲਹਨੀਆ’ 2014 ਦੀ ਬਲਾਕਬਸਟਰ ਫਿਲਮ ‘ਹੰਪਟੀ ਸ਼ਰਮਾ ਕੀ ਦੁਲਹਨੀਆ’ ਦਾ ਅਗਲਾ ਭਾਗ ਸੀ। -ਆਈਏਐੱਨਐੱਸ

Advertisement

Advertisement
Advertisement