ਅੱਗ ਲੱਗਣ ਨਾਲ ਤੂੜੀ ਦੇ ਸੱਤ ਕੁੱਪ ਸੜੇ
09:01 AM May 28, 2024 IST
Advertisement
ਪੱਤਰ ਪ੍ਰੇਰਕ
ਪਾਤੜਾਂ, 27 ਮਈ
ਪਿੰਡ ਸਧਾਰਨਪੁਰ ਵਿੱਚ ਅੱਗ ਲੱਗਣ ਨਾਲ ਤੂੜੀ ਦੇ ਸੱਤ ਕੁੱਪ ਸੜ ਕੇ ਸੁਆਹ ਹੋ ਗਏ। ਪਿੰਡ ਵਾਸੀ ਅੱਗ ’ਤੇ ਕਾਬੂ ਪਾਉਣ ਲਈ ਆਪਣੇ ਪੱਧਰ ’ਤੇ ਭਾਰੀ ਮਸ਼ੱਕਤ ਕਰਦੇ ਰਹੇ। ਫਾਇਰ ਬ੍ਰਿਗੇਡ ਨੂੰ ਵਾਰ ਵਾਰ ਸੂਚਿਤ ਕਰਨ ’ਤੇ ਜਦੋਂ ਦੋ ਘੰਟੇ ਬਾਅਦ ਅੱਗ ਬੁਝਾਊ ਗੱਡੀ ਪਹੁੰਚੀ ਉਦੋਂ ਤੱਕ ਲੱਖਾਂ ਰੁਪਏ ਦਾ ਨੁਕਸਾਨ ਹੋ ਚੁੱਕਿਆ ਸੀ। ਸਧਾਰਨਪੁਰ ਦੇ ਵਾਸੀ ਅਜੈਬ ਸਿੰਘ ਮੱਲ੍ਹੀ ਨੇ ਦੱਸਿਆ ਕਿ ਭੁਪਿੰਦਰ ਸਿੰਘ, ਦਰਸ਼ਨ ਸਿੰਘ, ਗਗਨ ਸਿੰਘ ਤਿੰਨਾਂ ਭਰਾਵਾਂ ਨੇ ਇਕ ਖੇਤ ਵਿੱਚ ਡੇਢ ਸੌ ਟਰਾਲੀ ਤੂੜੀ ਇੱਕਠੀ ਕਰ ਕੇ ਤੂੜੀ ਦੇ ਕੁੱਪ ਬਣਵਾਏ ਹੋਏ ਸਨ ਜਿਨ੍ਹਾਂ ਨੂੰ ਅੱਗ ਲੱਗ ਗਈ।
Advertisement
Advertisement