For the best experience, open
https://m.punjabitribuneonline.com
on your mobile browser.
Advertisement

ਔਰਤ ਸਣੇ ਸੱਤ ਜਣੇ ਹਥਿਆਰਾਂ ਸਮੇਤ ਕਾਬੂ

08:05 AM Mar 29, 2024 IST
ਔਰਤ ਸਣੇ ਸੱਤ ਜਣੇ ਹਥਿਆਰਾਂ ਸਮੇਤ ਕਾਬੂ
Advertisement

ਲੁਧਿਆਣਾ: ਥਾਣਾ ਸਦਰ ਦੀ ਪੁਲੀਸ ਨੇ ਲੁੱਟ ਦੀ ਯੋਜਨਾ ਬਣਾਉਂਦੇ ਇੱਕ ਔਰਤ ਸਣੇ ਸੱਤ ਜਣਿਆਂ ਨੂੰ ਹਥਿਆਰਾਂ ਸਮੇਤ ਗ੍ਰਿਫ਼ਤਾਰ ਕੀਤਾ ਹੈ। ਥਾਣੇਦਾਰ ਪ੍ਰਿਤਪਾਲ ਸਿੰਘ ਨੇ ਦੱਸਿਆ ਹੈ ਕਿ ਪੁਲੀਸ ਪਾਰਟੀ ਗਸ਼ਤ ਦੌਰਾਨ ਨੇੜੇ ਬੇਦੀ ਫਾਰਮ ਹਾਊਸ ਚੌਕ ਬਸੰਤ ਐਵੇਨਿਊ ਮੌਜੂਦ ਸੀ ਤਾਂ ਪਤਾ ਲੱਗਾ ਕਿ ਕੁਝ ਲੋਕ ਬਸੰਤ ਐਵੇਨਿਊ ਕਲੋਨੀ ਦੇ ਇੱਕ ਖਾਲੀ ਪਲਾਟ ’ਚ ਬੈਠੇ ਲੁੱਟ ਦੀ ਯੋਜਨਾ ਬਣਾ ਰਹੇ ਹਨ। ਪੁਲੀਸ ਪਾਰਟੀ ਨੇ ਕਾਰਵਾਈ ਕਰਦਿਆਂ ਅਸ਼ਵਨੀ ਵਾਸੀ ਦਸਮੇਸ਼ ਨਗਰ, ਮੋਹਿਤ ਵਾਸੀ ਦਸਮੇਸ਼ ਨਗਰ, ਅਮਨਦੀਪ ਕੁਮਾਰ ਵਾਸੀ ਚੇਤ ਸਿੰਘ ਨਗਰ, ਰਾਹੁਲ ਵਾਸੀ ਦਸਮੇਸ਼ ਨਗਰ, ਅਮਨਦੀਪ ਸਿੰਘ ਵਾਸੀ ਕਰਤਾਰ ਨਗਰ, ਪਰਮਜੀਤ ਸਿੰਘ ਅਤੇ ਉਸ ਦੀ ਪਤਨੀ ਹਰਵਿੰਦਰ ਕੌਰ ਵਾਸੀ ਐੱਲਆਈਜੀ ਫਲੈਟ ਫੇਸ-1 ਦੁੱਗਰੀ ਨੂੰ ਕਾਬੂ ਕਰ ਕੇ ਉਨ੍ਹਾਂ ਪਾਸੋਂ ਇੱਕ ਮੋਟਰਸਾਈਕਲ, ਇੱਕ ਐਕਟਿਵਾ ਸਕੂਟਰ, 5 ਦਾਹ ਲੋਹਾ, 20 ਮੋਬਾਈਲ ਫੋਨ ਵੱਖ-ਵੱਖ ਮਾਰਕਾ ਬਰਾਮਦ ਕੀਤੇ ਹਨ। -ਨਿੱਜੀ ਪੱਤਰ ਪ੍ਰੇਰਕ

Advertisement

Advertisement
Author Image

joginder kumar

View all posts

Advertisement
Advertisement
×