ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਸਕੂਲ ਵਿੱਚੋਂ ਸੱਤ ਐੱਲਈਡੀ; ਕੈਮਰੇ ਤੇ ਡੀਵੀਆਰ ਚੋਰੀ

07:27 AM Feb 05, 2024 IST
ਜਲਾਲਾਬਾਦ ਦੀ ਇੰਦਰ ਨਗਰੀ ਦੀ ਟੁੱਟੀ ਸੜਕ ਦੀ ਝਲਕ।

ਸੰਤੋਖ ਗਿੱਲ
ਰਾਏਕੋਟ, 4 ਫਰਵਰੀ
ਥਾਣਾ ਸਦਰ ਰਾਏਕੋਟ ਅਧੀਨ ਪਿੰਡ ਆਂਡਲੂ ਦੇ ਸਰਕਾਰੀ ਹਾਈ ਸਕੂਲ ਵਿੱਚ ਲੰਘੀ ਰਾਤ ਵੱਖ-ਵੱਖ ਕਮਰਿਆਂ ਦੇ ਤਾਲੇ ਤੋੜ ਕੇ ਚੋਰ 7 ਐਲਈਡੀ ਸਕਰੀਨਾਂ, ਖੇਡਾਂ ਦਾ ਸਾਮਾਨ, 15 ਹਜ਼ਾਰ ਰੁਪਏ ਦੀ ਨਕਦੀ, ਗੈਸ ਸਿਲੰਡਰ, ਕੜਾਹੀਆਂ, ਕੂਕਰ, ਦੇਗੇ, ਪਰਾਤਾਂ, ਮਿਡ-ਡੇਅ-ਮੀਲ ਦਾ ਰਾਸ਼ਨ, ਸਾਊਂਡ ਸਿਸਟਮ, ਸਰਕਾਰੀ ਰਿਕਾਰਡ ਚੋਰੀ ਕਰ ਕੇ ਲੈ ਗਏ ਅਤੇ ਜਾਣ ਲੱਗੇ ਸਕੂਲ ਵਿੱਚ ਲੱਗੇ 16 ਸੀਸੀਟੀਵੀ ਕੈਮਰਿਆਂ ਵਿੱਚੋਂ 5 ਤੋੜ ਦਿੱਤੇ ਗਏ ਅਤੇ ਬਾਕੀ 11 ਕੈਮਰੇ ਅਤੇ ਡੀਵੀਆਰ ਵੀ ਨਾਲ ਹੀ ਲੈ ਗਏ। ਸਰਕਾਰੀ ਸਕੂਲ ਦੇ ਇੰਚਾਰਜ ਰਮਨਦੀਪ ਸਿੰਘ ਦੇ ਬਿਆਨਾਂ ‘ਤੇ ਥਾਣਾ ਸਦਰ ਰਾਏਕੋਟ ਦੀ ਪੁਲੀਸ ਨੇ ਕੇਸ ਦਰਜ ਕਰ ਕੇ ਜਾਂਚ ਆਰੰਭ ਦਿੱਤੀ ਹੈ। ਸਕੂਲ ਇੰਚਾਰਜ ਰਮਨਦੀਪ ਸਿੰਘ ਅਨੁਸਾਰ ਲਾਇਬਰੇਰੀ, ਕੰਪਿਊਟਰ ਲੈਬ, ਮਿਡ-ਡੇਅ-ਮੀਲ ਰਸੋਈ ਸਮੇਤ ਹੋਰ ਕਮਰਿਆਂ ਦੇ ਵੀ ਤਾਲੇ ਤੋੜੇ ਗਏ ਸਨ। ਜਾਂਚ ਅਫ਼ਸਰ ਥਾਣੇਦਾਰ ਸੁਰਿੰਦਰਪਾਲ ਸਿੰਘ ਨੇ ਦੱਸਿਆ ਕਿ ਫੋਰੈਂਸਿਕ ਮਾਹਰਾਂ ਦੀ ਟੀਮ ਨੇ ਮੌਕੇ ‘ਤੇ ਫਿੰਗਰ ਪ੍ਰਿੰਟ ਅਤੇ ਹੋਰ ਨਮੂਨੇ ਵੀ ਲਏ ਹਨ। ਜਦਕਿ ਸਕੂਲ ਨੇੜਲੇ ਘਰਾਂ ਅਤੇ ਮੁੱਖ ਮਾਰਗ ਉਪਰ ਘਰਾਂ ਵਿੱਚ ਲੱਗੇ ਕੈਮਰਿਆਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਮੁਲਜ਼ਮ ਜਲਦ ਗ੍ਰਿਫ਼ਤਾਰ ਕਰ ਲਏ ਜਾਣਗੇ।

Advertisement

Advertisement