For the best experience, open
https://m.punjabitribuneonline.com
on your mobile browser.
Advertisement

ਪ੍ਰੀਤੀ ਸਣੇ ਸੱਤ ਭਾਰਤੀ ਮੁੱਕੇਬਾਜ਼ਾਂ ਨੇ ਸੋਨ ਤਗਮੇ ਜਿੱਤੇ

07:29 AM May 08, 2024 IST
ਪ੍ਰੀਤੀ ਸਣੇ ਸੱਤ ਭਾਰਤੀ ਮੁੱਕੇਬਾਜ਼ਾਂ ਨੇ ਸੋਨ ਤਗਮੇ ਜਿੱਤੇ
ਮੁਕਾਬਲਾ ਜਿੱਤਣ ਮਗਰੋਂ ਪ੍ਰੀਤੀ ਆਪਣੇ ਕੋਚਿੰਗ ਸਟਾਫ ਨਾਲ। -ਫੋਟੋ: ਏਐੱਨਆਈ
Advertisement

ਅਸਤਾਨਾ, 7 ਮਈ
ਪੈਰਿਸ ਓਲੰਪਿਕ ਲਈ ਕੁਆਲੀਫਾਈ ਕਰ ਚੁੱਕੀ ਪ੍ਰੀਤੀ ਸਮੇਤ ਸੱਤ ਅੰਡਰ-22 ਭਾਰਤੀ ਮੁੱਕੇਬਾਜ਼ਾਂ ਨੇ ਅੱਜ ਇੱਥੇ ਏਸ਼ਿਆਈ ਅੰਡਰ-22 ਅਤੇ ਯੂਥ ਮੁੱਕੇਬਾਜ਼ੀ ਚੈਂਪੀਅਨਸ਼ਿਪ ਦੇ ਆਖਰੀ ਦਿਨ ਸੋਨ ਤਗਮੇ ਜਿੱਤੇ। ਇਸ ਤਰ੍ਹਾਂ ਭਾਰਤ ਦੇ ਕੁੱਲ ਤਗਮਿਆਂ ਦੀ ਗਿਣਤੀ 43 ਹੋ ਗਈ ਹੈ। ਪ੍ਰੀਤੀ (54 ਕਿਲੋ) ਨੇ ਪਹਿਲੇ ਗੇੜ ਵਿੱਚ 0-5 ਨਾਲ ਪਛੜਨ ਤੋਂ ਬਾਅਦ ਸ਼ਾਨਦਾਰ ਵਾਪਸੀ ਕੀਤੀ ਅਤੇ ਫਾਈਨਲ ’ਚ ਕਜ਼ਾਖਸਤਾਨ ਦੀ ਬਾਜ਼ਾਰੋਵਾ ਏਲੀਨਾ ਨੂੰ 3-0 ਨਾਲ ਹਰਾ ਕੇ ਸੋਨ ਤਮਗਾ ਜਿੱਤਿਆ। ਭਾਰਤੀ ਮੁੱਕੇਬਾਜ਼ਾਂ ਨੇ ਇਸ ਟੂਰਨਾਮੈਂਟ ’ਚ 12 ਸੋਨ, 14 ਚਾਂਦੀ ਅਤੇ 17 ਕਾਂਸੇ ਦੇ ਤਗਮੇ ਜਿੱਤੇ ਅਤੇ ਮੇਜ਼ਬਾਨ ਕਜ਼ਖਸਤਾਨ (48 ਤਗਮੇ) ਤੋਂ ਬਾਅਦ ਦੂਜੇ ਸਥਾਨ ’ਤੇ ਰਿਹਾ। ਪੁਰਸ਼ ਵਰਗ ਵਿੱਚ ਵਿਸ਼ਵਨਾਥ ਸੁਰੇਸ਼ (48 ਕਿਲੋ), ਨਿਖਿਲ (57 ਕਿਲੋ), ਆਕਾਸ਼ ਗੋਰਖਾ (60 ਕਿਲੋ) ਜਦਕਿ ਮਹਿਲਾ ਵਰਗ ਵਿੱਚ ਪ੍ਰੀਤੀ ਤੋਂ ਇਲਾਵਾ ਪੂਨਮ ਪੂਨੀਆ (57 ਕਿਲੋ), ਪ੍ਰਾਚੀ (63 ਕਿਲੋ), ਮੁਸਕਾਨ (75 ਕਿਲੋ) ਨੇ ਸੋਨ ਤਗ਼ਮਾ ਜਿੱਤੇ। ਪ੍ਰੀਤ ਮਲਿਕ (67 ਕਿਲੋ), ਗੁੱਡੀ (48 ਕਿਲੋ), ਤਮੰਨਾ (50 ਕਿਲੋ), ਸਨੇਹ (70 ਕਿਲੋ) ਅਤੇ ਅਲਫੀਆ ਪਠਾਨ (81 ਕਿਲੋ) ਨੂੰ ਚਾਂਦੀ ਦੇ ਤਗਮੇ ਨਾਲ ਸਬਰ ਕਰਨਾ ਪਿਆ। -ਪੀਟੀਆਈ

Advertisement

Advertisement
Author Image

joginder kumar

View all posts

Advertisement
Advertisement
×