For the best experience, open
https://m.punjabitribuneonline.com
on your mobile browser.
Advertisement

ਭਦੌੜ ਵਿੱਚ ਸੱਤ ਸੌ ਏਕੜ ਰਕਬੇ ਨੂੰ ਮਿਲਿਆ ਨਹਿਰੀ ਪਾਣੀ

07:00 AM Jul 04, 2024 IST
ਭਦੌੜ ਵਿੱਚ ਸੱਤ ਸੌ ਏਕੜ ਰਕਬੇ ਨੂੰ ਮਿਲਿਆ ਨਹਿਰੀ ਪਾਣੀ
ਭਦੌੜ ਵਿਚ ਨਹਿਰੀ ਪਾਣੀ ਚਾਲੂ ਕਰਨ ਸਮੇਂ ਇਕੱਠੇ ਹੋਏ ਕਿਸਾਨ।
Advertisement

ਪੱਤਰ ਪ੍ਰੇਰਕ
ਭਦੌੜ, 3 ਜੁਲਾਈ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪੰਜਾਬ ਦੇ ਹਰ ਖੇਤ ਨੂੰ ਨਹਿਰੀ ਪਾਣੀ ਪੁੱਜਦਾ ਕਰਨ ਦੇ ਕੀਤੇ ਵਾਅਦੇ ਮੁਤਾਬਕ ਅੱਜ ਇੱਥੇ ਪੱਤੀ ਮੋਹਰ ਸਿੰਘ ਭਦੌੜ ਦੇ ਕਿਸਾਨਾਂ ਦੇ ਖੇਤਾਂ ਨੂੰ ਨਹਿਰੀ ਪਾਣੀ ਮਿਲ ਗਿਆ ਹੈ। ਕਿਸਾਨ ਭੋਲਾ ਰਾਮ, ਮਨਜੀਤ ਸਿੰਘ ਕੌੜਾ, ਆਪ ਦੇ ਯੂਥ ਪ੍ਰਧਾਨ ਗੁਰਪ੍ਰੀਤ ਸਿੰਘ ਗਿੱਲ, ਰਾਜਿੰਦਰ ਸਿੰਘ ਕਾਲਾ, ਕੁਲਦੀਪ ਸਿੰਘ, ਚਮਕੌਰ ਸਿੰਘ ਨੇ ਦੱਸਿਆ ਕਿ ਭੂਮੀ ਰੱਖਿਆ ਮਹਿਕਮੇ ਵੱਲੋਂ ਮੋਘਾ ਨੰਬਰ 5865 ਆਰ ’ਚ ਪੈਂਦੇ ਸੱਤ ਸੌ ਏਕੜ ਰਕਬੇ ਵਿੱਚ ਲਗਪਗ ਸਾਢੇ 4 ਕਿਲੋਮੀਟਰ ਜ਼ਮੀਨਦੋਜ਼ ਪਾਈਪ ਲਾਈਨ ਪਾ ਕੇ ਖੇਤਾਂ ਵਿੱਚ ਨਹਿਰੀ ਪਾਣੀ ਪੁੱਜਦਾ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਇੱਥੇ ਪਹਿਲਾਂ ਬਣਿਆ ਪੱਕਾ ਖਾਲ ਬੁਰੀ ਤਰ੍ਹਾਂ ਟੁੱਟਿਆ ਹੋਇਆ ਹੈ ਅਤੇ ਵੱਡੀ ਪੱਧਰ ’ਤੇ ਰਕਬਾ ਨਹਿਰੀ ਪਾਣੀ ਤੋਂ ਵਾਂਝਾ ਸੀ ਪਰ ਹੁਣ ਜ਼ਮੀਨਦੋਜ਼ ਪਾਈਪ ਲਾਈਨ ਰਾਹੀਂ ਸਾਰੇ ਰਕਬੇ ਨੂੰ ਪਾਣੀ ਮਿਲ ਗਿਆ ਹੈ। ਕਿਸਾਨਾਂ ਨੇ ਮੁੱਖ ਮੰਤਰੀ ਭਗਵੰਤ ਮਾਨ, ਗੁਰਮੀਤ ਸਿੰਘ ਮੀਤ ਹੇਅਰ, ਵਿਧਾਇਕ ਲਾਭ ਸਿੰਘ ਉਗੋਕੇ, ਭੂਮੀ ਰੱਖਿਆ ਮਹਿਕਮੇ ਦੇ ਜੇਈ ਪਰਮਿੰਦਰ ਸਿੰਘ, ਟਰੱਕ ਯੂਨੀਅਨ ਦੇ ਪ੍ਰਧਾਨ ਜਗਦੀਪ ਸਿੰਘ ਦਾ ਵੀ ਵਿਸ਼ੇਸ ਧੰਨਵਾਦ ਕੀਤਾ ਹੈ।

Advertisement

Advertisement
Advertisement
Author Image

Advertisement