ਕੰਪਿਊਟਰ ਸਹਾਇਤਾ ਕੇਂਦਰ ’ਚ ਸੱਤ ਰੋਜ਼ਾ ਵਰਕਸ਼ਾਪ
08:45 AM Nov 28, 2024 IST
ਪਟਿਆਲਾ:
Advertisement
ਪੰਜਾਬੀ ਯੂਨੀਵਰਸਿਟੀ ਦੇ ਭਾਸ਼ਾ ਵਿਗਿਆਨ ਅਤੇ ਪੰਜਾਬੀ ਕੋਸ਼ਕਾਰੀ ਵਿਭਾਗ ਨਾਲ ਸਬੰਧਤ ਪੰਜਾਬੀ ਕੰਪਿਊਟਰ ਸਹਾਇਤਾ ਕੇਂਦਰ ’ਚ ਸੱਤ ਰੋਜ਼ਾ ਵਰਕਸ਼ਾਪ ਕਰਵਾਈ ਗਈ। ਇਸ ਦੌਰਾਨ ਸੰਗੀਤ ਵਿਭਾਗ, ਭਾਸ਼ਾ ਵਿਗਿਆਨ ਵਿਭਾਗ, ਧਰਮ ਅਧਿਐਨ ਵਿਭਾਗ, ਪੰਜਾਬੀ ਵਿਭਾਗ ਸਮੇਤ ਟੌਹੜਾ ਇੰਸਟੀਚਿਊਟ ਦੇ ਅਧਿਆਪਕਾਂ, ਵਿਦਿਆਰਥੀਆਂ ਤੇ ਕਰਮਚਾਰੀਆਂ ਨੇ ਹਿੱਸਾ ਲਿਆ। ਵਰਕਸ਼ਾਪ ਦੇ ਸੰਚਾਲਕ ਸੀਪੀ ਕੰਬੋਜ ਦਾ ਕਹਿਣਾ ਸੀ ਕਿ ਪੰਜਾਬੀ ਟਾਈਪਿੰਗ, ਯੂਨੀਕੋਡ ਪ੍ਰਣਾਲੀ, ਪੰਜਾਬੀ ਵਰਡ ਪ੍ਰੋਸੈਸਰ ਅੱਖਰ, ਪੰਜਾਬੀ ਅਧਿਐਨ, ਕੋਸ਼, ਵਿਸ਼ਵ-ਕੋਸ਼, ਫ਼ੋਨ ਕਨਵਰਟਰ, ਸਪੈਲ ਚੈੱਕਰ, ਓਸੀਆਰ, ਮਸ਼ੀਨੀ ਬੁੱਧੀਮਾਨਤਾ ਨਾਲ ਸਬੰਧਤ ਵੈੱਬਸਾਈਟਾਂ ਅਤੇ ਐਪਸ ਦੀ ਜਾਣਕਾਰੀ ਲਈ ਥੋੜ੍ਹੇ ਸਮੇਂ ਦਾ ਇਹ ਹੁਨਰ ਵਿਕਾਸ ਪ੍ਰੋਗਰਾਮ ਲਾਹੇਵੰਦ ਸਿੱਧ ਹੋ ਰਿਹਾ ਹੈ। ਆਖਰੀ ਦਿਨ ਅੰਗਰੇਜ਼ੀ ਵਿਭਾਗ ਦੇ ਮੁਖੀ ਡਾ. ਜੋਤੀ ਪੁਰੀ ਨੇ ਸਰਟੀਫਿਕੇਟ ਵੰਡੇ। -ਖੇਤਰੀ ਪ੍ਰਤੀਨਿਧ
Advertisement
Advertisement