ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਜੇਲ੍ਹ ’ਚ ਨਸ਼ਾ ਵੇਚਣ ਦੇ ਦੋਸ਼ ਹੇਠ ਵਾਰਡਨ ਸਣੇ ਸੱਤ ਗ੍ਰਿਫ਼ਤਾਰ

07:00 AM Jun 28, 2024 IST

ਨਿੱਜੀ ਪੱਤਰ ਪ੍ਰੇਰਕ
ਫ਼ਰੀਦਕੋਟ, 27 ਜੂਨ
ਜ਼ਿਲ੍ਹਾ ਪੁਲੀਸ ਨੇ ਇੱਥੋਂ ਦੀ ਕੇਂਦਰੀ ਮਾਡਰਨ ਜੇਲ੍ਹ ਵਿੱਚ ਨਜ਼ਰਬੰਦ ਹਵਾਲਾਤੀਆਂ ਅਤੇ ਕੈਦੀਆਂ ਨੂੰ ਕਥਿਤ ਤੌਰ ’ਤੇ ਨਸ਼ਾ ਸਪਲਾਈ ਕਰਨ ਦੇ ਦੋਸ਼ਾਂ ਤਹਿਤ ਜੇਲ੍ਹ ਵਾਰਡਨ ਸਣੇ ਸੱਤ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ਨੂੰ ਅੱਜ ਇੱਥੇ ਇਲਾਕਾ ਮੈਜਿਸਟ੍ਰੇਟ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਅਦਾਲਤ ਨੇ ਸਾਰੇ ਮੁਲਜ਼ਮਾਂ ਨੂੰ ਪੁੱਛ-ਗਿੱਛ ਲਈ ਪੁਲੀਸ ਹਿਰਾਸਤ ਵਿੱਚ ਭੇਜਣ ਦਾ ਹੁਕਮ ਦਿੱਤਾ ਹੈ।
ਜਾਣਕਾਰੀ ਅਨੁਸਾਰ ਫ਼ਰੀਦਕੋਟ ਦੇ ਨਾਰਕੋਟਿਕਸ ਸੈੱਲ ਅਤੇ ਸੀਆਈਏ ਸਟਾਫ ਨੇ ਕੁਝ ਦਿਨ ਪਹਿਲਾਂ ਗੁਰਮੀਤ ਸਿੰਘ ਅਤੇ ਲਖਬੀਰ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਸੀ। ਉਨ੍ਹਾਂ ਕੋਲੋਂ ਨਸ਼ੇ ਦੀਆਂ ਗੋਲੀਆਂ, ਕੈਪਸੂਲ ਅਤੇ ਹੈਰੋਇਨ ਬਰਾਮਦ ਹੋਈ ਸੀ। ਪੁੱਛਗਿਛ ਦੌਰਾਨ ਉਨ੍ਹਾਂ ਦੱਸਿਆ ਸੀ ਕਿ ਇਹ ਨਸ਼ਾ ਰਾਤ ਸਮੇਂ ਕੰਧ ਉਪਰੋਂ ਜੇਲ੍ਹ ਵਿੱਚ ਸੁੱਟਿਆ ਜਾਂਦਾ ਸੀ। ਅੱਗੇ ਜੇਲ੍ਹ ਵਾਰਡਨ ਜਸਵੀਰ ਸਿੰਘ ਇਹ ਨਸ਼ਾ ਹਵਾਲਾਤੀਆਂ ਤੇ ਕੈਦੀਆਂ ਨੂੰ ਸਪਲਾਈ ਕਰਦਾ ਸੀ। ਜੇਲ੍ਹ ਵਿੱਚ ਬੈਠੇ ਕੈਦੀ ਅਤੇ ਹਵਾਲਾਤੀ ਆਨਲਾਈਨ ਸੰਤੋਸ਼ ਕੁਮਾਰ ਨਾਂ ਦੇ ਵਿਅਕਤੀ ਦੇ ਖਾਤੇ ਵਿੱਚ ਪੈਸੇ ਪਾਉਂਦੇ ਸਨ। ਨਾਰਕੋਟਿਕਸ ਸੈੱਲ ਦੇ ਡੀਐੱਸਪੀ ਅਤੇ ਸੀਆਈਏ ਸਟਾਫ ਦੇ ਇੰਚਾਰਜ ਹਰਬੰਸ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਜੇਲ੍ਹ ਦੇ ਵਾਰਡਨ ਜਸਵੀਰ ਸਿੰਘ, ਸੁਦਾਗਰ ਸਿੰਘ, ਗੌਰਵ ਕੁਮਾਰ, ਸੰਤੋਸ਼ ਸਿੰਘ, ਗੁਰਪ੍ਰੀਤ ਸਿੰਘ ਅਤੇ ਲਖਬੀਰ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜੇਲ੍ਹ ਦੇ ਕੁਝ ਹੋਰ ਮੁਲਾਜ਼ਮਾਂ ਦੇ ਵੀ ਇਸ ਨਸ਼ਾ ਤਸਕਰੀ ਵਿੱਚ ਸ਼ਾਮਲ ਹੋਣ ਦੀ ਸੰਭਾਵਨਾ ਹੈ।
ਸੂਚਨਾ ਅਨੁਸਾਰ ਰਾਤ ਸਮੇਂ ਨਸ਼ਾ ਤਸਕਰ ਨਸ਼ੇ ਦੀਆਂ ਗੇਂਦਾਂ ਬਣਾ ਕੇ ਕੰਧ ਉੱਪਰੋਂ ਜੇਲ੍ਹ ਵਿੱਚ ਸੁੱਟਦੇ ਸਨ ਜੋ ਅੱਗੇ ਕੈਦੀਆਂ ਦੇ ਹਵਾਲਾਤੀਆਂ ਨੂੰ ਸਪਲਾਈ ਕੀਤੀਆਂ ਜਾਂਦੀਆਂ ਸਨ। ਜ਼ਿਲ੍ਹਾ ਪੁਲੀਸ ਇਸ ਤੋਂ ਪਹਿਲਾਂ ਵੀ ਜੇਲ੍ਹ ਦੇ ਇੱਕ ਡੀਐੱਸਪੀ ਸਣੇ ਤਿੰਨ ਜਣਿਆਂ ਨੂੰ ਜੇਲ੍ਹ ਵਿੱਚ ਨਸ਼ੇ ਸਪਲਾਈ ਦੇ ਦੋਸ਼ਾਂ ਤਹਿਤ ਗ੍ਰਿਫ਼ਤਾਰ ਕਰ ਚੁੱਕੀ ਹੈ।

Advertisement

ਜੇਲ੍ਹ ’ਚ ਨਸ਼ਾ ਦੇਣ ਦੇ ਦੋਸ਼ ਹੇਠ ਪੰਜ ਖ਼ਿਲਾਫ਼ ਕੇਸ

ਸ੍ਰੀ ਮੁਕਤਸਰ ਸਾਹਿਬ (ਨਿੱਜੀ ਪੱਤਰ ਪ੍ਰੇਰਕ ): ਜ਼ਿਲ੍ਹਾ ਜੇਲ੍ਹ ’ਚ ਬੰਦ ਹਵਾਲਾਤੀ ਨੂੰ ਮੁਲਾਕਾਤ ਬਹਾਨੇ ਨਸ਼ਾ ਦੇਣ ਦੇ ਦੋਸ਼ ਹੇਠ ਥਾਣਾ ਸਦਰ ਦੀ ਪੁਲੀਸ ਨੇ ਹਵਾਲਾਤੀ ਅਤੇ ਚਾਰ ਮੁਲਾਕਾਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਜਾਣਕਾਰੀ ਅਨੁਸਾਰ ਪਿੰਡ ਸੇਰੋਂ (ਤਰਨ ਤਾਰਨ) ਦੇ ਹਵਾਲਾਤੀ ਮੱਖਣ ਸਿੰਘ ਦੀ ਮੁਲਾਕਾਤ ਕਰਨ ਲਈ ਉਸ ਦੇ ਪਿੰਡੋਂ ਗੁਰਭੇਜ ਸਿੰਘ, ਟੀਟੂ ਤੇ ਦੋ ਅਣਪਛਾਤੇ ਆਏ ਸਨ। ਗੁਰਭੇਜ ਸਿੰਘ ਜੇਲ੍ਹ ਅੰਦਰ ਚਲਾ ਗਿਆ ਜਦੋਂਕਿ ਟੀਟੂ ਤੇ ਦੂਜੇ ਵਿਅਕਤੀ ਜੇਲ੍ਹ ਦੀ ਪਾਰਕਿੰਗ ’ਚ ਕਾਰ ਵਿੱਚ ਬੈਠੇ ਰਹੇ। ਗੁਰਭੇਜ ਸਿੰਘ ਨੇ ਮੁਲਾਕਾਤ ਸਮੇਂ ਜੋ ਕੱਪੜੇ ਹਵਾਲਾਤੀ ਮੱਖਣ ਸਿੰਘ ਨੂੰ ਦਿੱਤੇ ਸਨ, ਉਨ੍ਹਾਂ ਵਿੱਚੋਂ ਜੀਨ ਦੀ ਪੈਂਟ ਨਸ਼ੀਲਾ ਪਦਾਰਥ ਬਰਾਮਦ ਹੋਇਆ। ਇਸ ’ਤੇ ਜੇਲ੍ਹ ਸੁਪਰਡੰਟ ਵੱਲੋਂ ਥਾਣਾ ਸਦਰ ਪੁਲੀਸ ਨੂੰ ਹਵਾਲਾਤੀ ਮੱਖਣ ਸਿੰਘ, ਮੁਲਾਕਾਤੀ ਗੁਰਭੇਜ ਸਿੰਘ, ਟੀਟੂ ਅਤੇ ਦੋ ਅਣਪਛਾਤਿਆਂ ਖ਼ਿਲਾਫ਼ ਕੇਸ ਦਰਜ ਕਰਨ ਲਈ ਪੱਤਰ ਲਿਖ ਦਿੱਤਾ ਗਿਆ। ਪੁਲੀਸ ਨੇ ਗੁਰਭੇਜ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਜਦੋਂਕਿ ਬਾਕੀ ਫ਼ਰਾਰ ਹੋ ਗਏ।

Advertisement
Advertisement
Advertisement