ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਪ੍ਰਗਤੀ ਮੈਦਾਨ ਲੁੱਟ ਮਾਮਲੇ ਵਿੱਚ ਸੱਤ ਗ੍ਰਿਫ਼ਤਾਰ

07:35 PM Jun 29, 2023 IST
featuredImage featuredImage

ਪੱਤਰ ਪ੍ਰੇਰਕ

Advertisement

ਨਵੀਂ ਦਿੱਲੀ, 27 ਜੂਨ

ਦਿੱਲੀ ਪੁਲੀਸ ਨੇ ਪ੍ਰਗਤੀ ਮੈਦਾਨ ਸੁਰੰਗ ਵਿੱਚ ਡਿਲਵਰੀ ਬੁਆਏ ਤੋਂ ਦੋ ਲੱਖ ਰੁਪਏ ਦੀ ਲੁੱਟ ਦੇ ਮਾਮਲੇ ਨੂੰ ਹੱਲ ਕਰਦਿਆਂ ਸੱਤ ਮੁਲਜ਼ਮਾਂ ਨੂੰ ਦਿੱਲੀ, ਹਰਿਆਣਾ ਤੇ ਉੱਤਰ ਪ੍ਰਦੇਸ਼ ਤੋਂ ਗ੍ਰਿਫ਼ਤਾਰ ਕੀਤਾ ਹੈ ਤੇ ਉਨ੍ਹਾਂ ਕੋਲੋਂ 5 ਲੱਖ ਰੁਪਏ ਬਰਾਮਦ ਕੀਤੇ ਗਏ। ਅਪਰਾਧ ਸ਼ਾਖਾ ਦੇ ਵਿਸ਼ੇਸ਼ ਸੀਪੀ ਰਵਿੰਦਰ ਯਾਦਵ ਨੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਬੁਰਾੜੀ ਦੇ ਰਹਿਣ ਵਾਲੇ ਉਸਮਾਨ (25) ਨੇ ਇਸ ਵਾਰਦਾਤ ਦੀ ਯੋਜਨਾ ਬਣਾਈ ਸੀ। ਉਹ ਆਈਪੀਐੱਲ ਵਿੱਚ ਪੈਸਾ ਲਾਉਣ ਕਰ ਕੇ ਕਰਜ਼ੇ ਹੇਠ ਸੀ, ਜਿਸ ਨੇ ਆਪਣੇ ਚਚੇਰੇ ਭਰਾ ਇਰਫਾਨ ਤੇ 5 ਹੋਰ ਲੋਕਾਂ ਨਾਲ ਮਿਲ ਕੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਵਾਰਦਾਤ ‘ਚ ਵਰਤੇ ਦੋਵੇਂ ਮੋਟਰਸਾਈਕਲ ਤੇ ਹਥਿਆਰ ਵੀ ਬਰਾਮਦ ਕੀਤੇ ਗਏ ਹਨ। ਸ੍ਰੀ ਯਾਦਵ ਨੇ ਦੱਸਿਆ ਕਿ ਵਾਰਦਾਤ ਤੋਂ ਪਹਿਲਾਂ ਮੁਲਜ਼ਮਾਂ ਨੇ ਪੁਰਾਣੀ ਦਿੱਲੀ ਦੇ ਇਲਾਕੇ ਦੀ 3 ਦਿਨ ਰੈਕੀ ਵੀ ਕੀਤੀ। ਮੁਲਜ਼ਮ ਉਸਮਾਨ ਕਈ ਸਾਲ ਐਮਾਜ਼ੋਨ ਦਾ ਡਿਲਵਰੀ ਬੁਆਏ ਵੀ ਰਿਹਾ, ਜਿਸ ਕਰ ਕੇ ਉਸ ਨੂੰ ਪਤਾ ਸੀ ਕਿ ਨਕਦ ਪੈਸੇ ਕਿਸ ਸਮੇਂ ਭੇਜੇ ਜਾਂਦੇ ਹਨ। ਅਧਿਕਾਰੀ ਨੇ ਦੱਸਿਆ ਕਿ ਲਾਲ ਕਿਲ੍ਹਾ ਇਲਾਕੇ ਦੀ ਸੀਸੀਟੀਵੀ ਫੁਟੇਜ ਮੁਲਜ਼ਮਾਂ ਨੂੰ ਫੜਨ ਵਿੱਚ ਅਹਿਮ ਸਾਬਤ ਹੋਈ ਹੈ।

Advertisement

ਸ੍ਰੀ ਯਾਦਵ ਨੇ ਦੱਸਿਆ ਕਿ ਵਾਰਦਾਤ ਮੌਕੇ ਮੋਟਰਸਾਈਕਲ ਚਲਾ ਰਿਹਾ 26 ਸਾਲ ਦਾ ਅਨੁਜ ਮਿਸ਼ਰਾ ਦਿੱਲੀ ਜਲ ਬੋਰਡ, ਆਦਰਸ਼ ਨਗਰ ਦੀ ਵਰਕਸ਼ਾਪ ਵਿੱਚ ਮਕੈਨਿਕ ਹੈ। ਉਥੇ ਹੀ ਜਹਾਂਗੀਰਪੁਰੀ ਦੇ ਸੁੰਗੜ ਨੇ ਬੁਰਾੜੀ ਵਿੱਚ ਕਿਰਾਏ ਦੇ ਕਮਰੇ ਵਿੱਚ ਰੁਕਣ ਦਾ ਪ੍ਰਬੰਧ ਕੀਤਾ ਸੀ। ਉਸਮਾਨ ਸਬਜ਼ੀ ਵੇਚਣ ਵਾਲੇ ਸੁਮਿਤ ਨੂੰ ਰੈਕੀ ਸਮੇਂ ਨਾਲ ਰੱਖਦਾ ਸੀ ਤਾਂ ਜੋ ਸ਼ੱਕ ਨਾ ਹੋਵੇ। ਮੁਲਜ਼ਮਾਂ ‘ਚ ਅਕਾਸ਼ ਨਾਂ ਦਾ ਵਿਅਕਤੀ ਵੀ ਸ਼ਾਮਲ ਹੈ। ਉਨ੍ਹਾਂ ਕਿਹਾ ਕਿ ਪੂਰਬੀ ਉੱਤਰ ਪ੍ਰਦੇਸ਼ ਤੋਂ ਪ੍ਰਦੀਪ ਤੇ ਬਾਲਾ ਨੂੰ ਗ੍ਰਿਫ਼ਤਾਰ ਕਰ ਕੇ ਦੇਰ ਰਾਤ ਤੱਕ ਦਿੱਲੀ ਲਿਆਂਦਾ ਜਾਵੇਗਾ। ਇੱਕ ਦੋ ਜਣਿਆਂ ਦੀ ਪਛਾਣ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਰਕਮ ਬਾਰੇ ਮਾਲਕਾਂ ਤੋਂ ਪੁੱਛਗਿੱਛ ਕੀਤੀ ਜਾਵੇਗੀ।

Advertisement
Tags :
ਗ੍ਰਿਫ਼ਤਾਰਪ੍ਰਗਤੀਮਾਮਲੇਮੈਦਾਨਲੁੱਟਵਿੱਚ