ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਸੰਧੂ ਸ਼ਟਰਿੰਗ ਦੇ ਮਾਲਕ ’ਤੇ ਹਮਲਾ ਕਰਨ ਵਾਲੇ ਸੱਤ ਗ੍ਰਿਫ਼ਤਾਰ

08:10 AM Jul 20, 2024 IST

ਪੱਤਰ ਪ੍ਰੇਰਕ
ਪਟਿਆਲਾ, 19 ਜੁਲਾਈ
ਭਾਦਸੋਂ ਰੋਡ ’ਤੇ ਦਿੱਤੂਪੁਰ ’ਚ ਸੰਧੂ ਸ਼ਟਰਿੰਗ ਦੇ ਮਾਲਕ ਗੁਰਵਿੰਦਰ ਸਿੰਘ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਨ ਵਾਲੇ ਸੱਤ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪਟਿਆਲਾ ਦੇ ਐੱਸਐੱਸਪੀ ਵਰੁਣ ਸ਼ਰਮਾ ਨੇ ਦੱਸਿਆ ਕਿ ਇਹ ਪੁਰਾਣੀ ਰੰਜਿਸ਼ ਕਰ ਕੇ ਦੁਬਈ ਰਹਿੰਦੇ ਰਿਤਿਕ ਨੇ ਕੁਝ ਬਦਮਾਸ਼ਾਂ ਨੂੰ ਗੁਰਵਿੰਦਰ ਸਿੰਘ ਨੂੰ ਜਾਨੋਂ ਮਰਵਾਉਣ ਲਈ ਇਕ ਲੱਖ ਰੁਪਏ ਦੀ ਸੁਪਾਰੀ ਦਿੱਤੀ ਸੀ। ਮੁਲਜ਼ਮਾਂ ਕੋਲੋਂ ਇਕ 32 ਬੋਰ ਪਿਸਤੌਲ ਰੌਂਦ ਸਣੇ ਤੇ 5 ਦਾਤਰਾਂ ਬਰਾਮਦ ਕੀਤੇ ਗਏ ਹਨ।
ਐੱਸਐੱਸਪੀ ਸ਼ਰਮਾ ਨੇ ਦੱਸਿਆ ਕਿ ਤਫ਼ਤੀਸ਼ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਮੁੱਦਈ ਗੁਰਵਿੰਦਰ ਸਿੰਘ ਦੀ ਰਿਤਿਕ ਵਾਸੀ 248 ਅਰਦਾਸ ਨਗਰ ਬੀ, ਪਟਿਆਲਾ ਨਾਲ ਪੁਰਾਣੀ ਰੰਜਿਸ਼ ਚਲਦੀ ਆ ਰਹੀ ਸੀ। ਰਿਤਿਕ ਦਾ ਅਪਰਾਧਿਕ ਪਿਛੋਕੜ ਹੈ, ਜਿਸ ਨੂੰ ਸਾਲ 2023 ਵਿੱਚ ਸੀਆਈਏ ਪਟਿਆਲਾ ਵੱਲੋਂ ਐਪਲ ਦੇ ਸ਼ੋਅਰੂਮ ’ਚੋਂ 200 ਫ਼ੋਨ ਚੋਰੀ ਕਰਨ ਦੇ ਕੇਸ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ, ਜੋ 9 ਨਵੰਬਰ 2023 ਨੂੰ ਜ਼ਮਾਨਤ ’ਤੇ ਬਾਹਰ ਆ ਗਿਆ ਸੀ ਅਤੇ ਬਾਅਦ ਵਿੱਚ ਵਿਦੇਸ਼ ਦੁਬਈ ਚਲਾ ਗਿਆ। ਉਸ ਨੇ ਆਪਣੇ ਸਾਥੀ ਸੁਸ਼ੀਲ ਕੁਮਾਰ ਉਰਫ਼ ਗੋਰੂ ਨਾਲ ਮਿਲ ਕੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਸੁਸ਼ੀਲ ਕੁਮਾਰ ਨੇ ਆਪਣੇ ਸਾਥੀਆਂ ਨਾਲ ਰਲ ਕੇ 13 ਜੁਲਾਈ ਨੂੰ ਪੀੜਤ ’ਤੇ ਹਮਲਾ ਕਰ ਕੇ ਉਸ ਨੂੰ ਜ਼ਖ਼ਮੀ ਕਰ ਦਿੱਤਾ ਸੀ। ਗ੍ਰਿਫ਼ਤਾਰ ਕੀਤੇ ਮੁਲਜ਼ਮਾਂ ਦੀ ਪਛਾਣ ਕੇਸ਼ਵ ਕੁਮਾਰ, ਸੁਸ਼ੀਲ ਕੁਮਾਰ, ਬਾਬੂ ਰਾਮ, ਅਸ਼ੋਕ ਕੁਮਾਰ, ਸੁਖਪ੍ਰੀਤ ਸਿੰਘ, ਵਿਕਾਸ ਕੁਮਾਰ ਅਤੇ ਅਕਾਸ਼ ਕੁਮਾਰ ਵਜੋਂ ਹੋਈ ਹੈ।

Advertisement

Advertisement
Advertisement