For the best experience, open
https://m.punjabitribuneonline.com
on your mobile browser.
Advertisement

ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਸਾਢੇ ਸੱਤ ਲੱਖ ਠੱਗੇ

10:22 AM Oct 12, 2024 IST
ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਸਾਢੇ ਸੱਤ ਲੱਖ ਠੱਗੇ
Advertisement

ਗੁਰਬਖਸ਼ਪੁਰੀ
ਤਰਨ ਤਾਰਨ, 11 ਅਕਤੂਬਰ
ਭਿੱਖੀਵਿੰਡ ਇਲਾਕੇ ਦੇ ਪਿੰਡ ਭੰਗਾਲਾ ਦੇ ਵਾਸੀ ਕੁਲਵੰਤ ਸਿੰਘ ਤੋਂ ਉਸ ਦੇ ਲੜਕੇ ਨੂੰ ਵਿਦੇਸ਼ (ਹੰਗਰੀ) ਭੇਜਣ ਦੇ ਨਾਂ ’ਤੇ ਦੋ ਜਣਿਆਂ ਨੇ 7.5 ਲੱਖ ਰੁਪਏ ਦੀ ਠੱਗੀ ਮਾਰ ਲਈ ਹੈ| ਕੁਲਵੰਤ ਸਿੰਘ ਨੇ ਪੁਲੀਸ ਨੂੰ ਦੱਸਿਆ ਕਿ ਮੁਲਜ਼ਮ ਲਖਵਿੰਦਰ ਸਿੰਘ ਵਾਸੀ ਭਿੱਖੀਵਿੰਡ ਅਤੇ ਉਸ ਦੇ ਸਹਾਇਕ ਰਾਹੁਲ ਸ਼ਰਮਾ ਨੇ ਉਸ ਨਾਲ ਕਰੀਬ ਚਾਰ ਸਾਲ ਪਹਿਲਾਂ ਸੰਪਰਕ ਕਰ ਕੇ ਉਸ ਦੇ ਪੁੱਤਰ ਲਖਬੀਰ ਸਿੰਘ ਨੂੰ ਵਿਦੇਸ਼ ਭੇਜਣ ਦਾ ਝਾਂਸਾ ਦਿੱਤਾ ਸੀ| ਉਨ੍ਹਾਂ ਨੇ 7.5 ਲੱਖ ਰੁਪਏ ਲਏ ਸਨ| ਉਨ੍ਹਾਂ ਨੇ ਲਖਬੀਰ ਨੂੰ ਨਾ ਵਿਦੇਸ਼ ਭੇਜਿਆ ਤੇ ਨਾ ਹੀ ਪੈਸੇ ਵਾਪਸ ਕੀਤੇ। ਇਸ ਦੀ ਪੜਤਾਲ ਜੋਗਿੰਦਰ ਸਿੰਘ ਡੀਐੱਸਪੀ (ਪੀਬੀਆਈ) ਆਰਥਿਕ ਅਪਰਾਧ ਸ਼ਾਖਾ, ਸਾਈਬਰ ਕਰਾਈਮ ਨੇ ਕੀਤੀ| ਭਿੱਖੀਵਿੰਡ ਪੁਲੀਸ ਨੇ ਕੇਸ ਦਰਜ ਕੀਤਾ ਹੈ|

Advertisement

Advertisement
Advertisement
Author Image

sukhwinder singh

View all posts

Advertisement