ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਹੜ੍ਹ ਪੀੜਤਾਂ ਦੀ ਮਦਦ ਲਈ ਅੱਗੇ ਆਈਆਂ ਸੇਵਾ ਸੰਪਰਦਾਵਾਂ

09:47 AM Jul 17, 2023 IST
ਲੋਡ਼ਵੰਦ ਪਰਿਵਾਰਾਂ ਦੇ ਜੀਅ ਬੇੜੀ ’ਤੇ ਸਵਾਰ ਹੋ ਕੇ ਗੁਰਦੁਆਰਾ ਗੁਪਤਸਰ ਲਈ ਰਵਾਨਾ ਹੁੰਦੇ ਹੋਏ।

ਗੁਰਬਖਸ਼ਪੁਰੀ
ਤਰਨ ਤਾਰਨ, 16 ਜੁਲਾਈ
ਹੜ੍ਹ ਪ੍ਰਭਾਵਿਤ ਕਿਸਾਨਾਂ ਅਤੇ ਹੋਰਨਾਂ ਲੋਕਾਂ ਦੀ ਮਦਦ ਲਈ ਕਾਰ ਸੇਵਾ ਸੰਪਰਦਾ ਸਰਹਾਲੀ ਸਾਹਬਿ ਦੇ ਮੁਖੀ ਬਾਬਾ ਸੁੱਖਾ ਸਿੰਘ ਅਤੇ ਮੁੱਠਿਆਂ ਵਾਲਾ ਦੇ ਗੁਰਦੁਆਰਾ ਗੁਪਤਸਰ ਸਾਹਬਿ ਦੇ ਮੁੱਖ ਸੇਵਾਦਾਰ ਬਾਬਾ ਅੰਗਰੇਜ਼ ਸਿੰਘ ਦੀਆਂ ਸੇਵਾਵਾਂ ਅਜੇ ਵੀ ਜਾਰੀ ਹਨ। ਡੀਸੀ ਬਲਦੀਪ ਕੌਰ ਨੇ ਅੱਜ ਇਥੇ ਦੱਸਿਆ ਕਿ ਬਾਬਾ ਸੁੱਖਾ ਸਿੰਘ ਵਲੋਂ ਮੁੱਠਿਆਂਵਾਲਾ ਦੇ ਧੁੱਸੀ ਦੇ ਬੰਨ੍ਹ ਦੀ ਮਿੱਟੀ ਦੇ ਧੱਸ ਜਾਣ ਨਾਲ ਪਏ 150 ਫੁੱਟ ਲੰਬੇ ਪਾੜ ਨੂੰ ਪੂਰਨ ਅਤੇ ਇਸ ਦੀ ਮੁਰੰਮਤ ਆਦਿ ਦਾ ਕੰਮ ਕਰਨ ਲਈ ਆਪਣੇ ਸੇਵਾਦਾਰਾਂ ਨੂੰ ਨਾਲ ਲੈ ਕੇ ਕੀਤਾ ਕਾਰਜ ਲੋਕਾਂ ਦੇ ਮਨਾਂ ਅੰਦਰ ਸ਼ਰਧਾ ਨਾਲ ਘਰ ਕਰ ਗਿਆ ਹੈ| ਬਾਬਾ ਸੁੱਖਾ ਸਿੰਘ ਨੇ ਅੱਜ ਵੀ ਮੁੱਠਿਆਂਵਾਲਾ ਤੋਂ ਇਲਾਵਾ ਇਲਾਕੇ ਦੇ ਹੜ੍ਹਾਂ ਤੋਂ ਪ੍ਰਭਾਵਿਤ ਪਿੰਡਾਂ ਦੇ ਕਿਸਾਨਾਂ ਆਦਿ ਨੂੰ ਖਾਦ ਪਦਾਰਥਾਂ, ਪਸ਼ੂਆਂ ਲਈ ਮੱਕੀ ਦਾ ਚਾਰਾ-ਆਚਾਰ ਅਤੇ ਤਰਪਾਲਾਂ ਆਦਿ ਦੀ ਵੰਡ ਕੀਤੀ| ਗੁਰਦੁਆਰਾ ਗੁਪਤਸਰ ਦੇ ਮੁੱਖ ਸੇਵਾਦਾਰ ਬਾਬਾ ਅੰਗਰੇਜ਼ ਸਿੰਘ ਵੱਲੋਂ ਭਾਰਤ-ਪਾਕਿਸਤਾਨ ਸਰਹੱਦੀ ਖੇਤਰ ਦੇ ਅਨੇਕਾਂ ਪਿੰਡਾਂ ਦੀਆਂ ਸੰਗਤਾਂ ਲਈ ਰਾਤ ਦਨਿ ਲੰਗਰ ਆਦਿ ਦੇ ਉਚੇਚੇ ਪ੍ਰਵਾਹ ਬੀਤੇ 10 ਦਨਿ ਤੋਂ ਨਿਰੰਤਰ ਚਲਾਏ ਜਾ ਰਹੇ ਹਨ| ਇਸ ਅਸਥਾਨ ’ਤੇ ਖੇਤਰ ਦੇ ਅਤਿ ਪ੍ਰਭਾਵਿਤ ਖੇਤਰ ਦੇ 50 ਦੇ ਕਰੀਬ ਪਰਿਵਾਰ ਬੀਤੇ ਕਈ ਦਨਿਾਂ ਤੋਂ ਰਾਤ-ਦਨਿ ਸ਼ਰਨ ਲਈ ਬੈਠੇ ਹਨ|
ਮੁੱਠਿਆਂਵਾਲਾ ਪਿੰਡ ਪਾਕਿਸਤਾਨ ਦੇ ਬਾਰਡਰ ਦੇ ਐਨ ਨਾਲ ਲੱਗਦਾ ਹੈ ਅਤੇ ਭਾਰਤ ਦਾ ਪਾਕਿਸਤਾਨ ਨਾਲ ਲੱਗਦਾ ਅਖੀਰਲਾ ਪਿੰਡ ਹੈ| ਇਸ ਇਲਾਕੇ ਅੰਦਰ ਅਜਿਹੇ ਛੇ ਟਾਪੂਆਂ ਵਿੱਚ 100 ਦੇ ਕਰੀਬ ਪਰਿਵਾਰਾਂ ਦੇ ਘਰਾਂ ਦੀ ਬਿਜਲੀ ਸਪਲਾਈ ਠੱਪ ਹੈ| ਉਨ੍ਹਾਂ ਪਰਿਵਾਰ ਲਈ ਆਪਣੇ ਘਰਾਂ ਅੰਦਰ ਖਾਣਾ ਆਦਿ ਤਿਆਰ ਕਰਨਾ ਤੱਕ ਵੀ ਮੁਸ਼ਕਲ ਬਣਿਆ ਹੋਇਆ ਹੈ| ਇਨ੍ਹਾਂ ਪਰਿਵਾਰਾਂ ਸਮੇਤ ਇਲਾਕੇ ਦੀਆਂ ਸੈਂਕੜੇ ਸੰਗਤਾਂ ਸਵੇਰ ਵੇਲੇ ਹੀ ਆਪਣੇ ਘਰਾਂ ਤੋਂ ਬੇੜੀਆਂ ਤੇ ਸਵਾਰ ਹੋ ਕੇ ਇਥੇ ਆਣ ਪਹੁੰਚਦੇ ਹਨ ਅਤੇ ਸ਼ਾਮ ਹੁੰਦਿਆਂ ਰਾਤ ਦਾ ਖਾਣਾ ਨਾਲ ਲੈ ਕੇ ਘਰਾਂ ਨੂੰ ਪਰਤ ਆਉਂਦੇ ਹਨ|
ਡੀਸੀ ਬਲਦੀਪ ਕੌਰ ਨੇ ਕਿਹਾ ਕਿ ਮੁੱਠਿਆਂਵਾਲਾ ਪਿੰਡ ਦੀ ਧੁੱਸੀ ਦੇ ਬੰਨ੍ਹ ਦੇ ਪਾੜ ਦੀ ਸਾਰੀ ਮੁਰੰਮਤ ਦੇ ਅੱਜ ਮੁਕੰਮਲ ਹੋ ਜਾਣ ਦੀ ਉਮੀਦ ਹੈ| ਉਨ੍ਹਾਂ ਦਾਅਵਾ ਕੀਤਾ ਕਿ ਇਲਾਕੇ ਅੰਦਰ ਬਿਜਲੀ, ਪੀਣ ਦੇ ਪਾਣੀ, ਦਵਾਈਆਂ, ਪਸ਼ੂਆਂ ਆਦਿ ਸਹੂਲਤਾਂ ਦੀ ਕੋਈ ਮੁਸ਼ਕਲ ਨਹੀਂ ਹੈ| ਪੰਜਾਬ ਸਰਕਾਰ ਦੇ ਰਿਕਾਰਡ ਅਨੁਸਾਰ ਜ਼ਿਲ੍ਹੇ ਅੰਦਰ 25000 ਹੈਕਟੇਅਰ ਜ਼ਮੀਨ ਦੀ ਫਸਲ ਪੂਰੀ ਤਰ੍ਹਾਂ ਨਾਲ ਤਬਾਹ ਹੋ ਗਈ ਹੈ| ਵੈਸੇ ਕੁਝ ਹਲਕੇ ਸਰਕਾਰੀ ਰਿਕਾਰਡ ਨੂੰ ਦਰੁਸਤ ਕਰਕੇ ਇਸ ਅੰਕੜਾ 32,000 ਹੈਕਟੇਅਰ ਕੀਤੇ ਜਾਣ ਦੀ ਸਲਾਹ ਦਿੰਦੇ ਹਨ|

Advertisement

Advertisement
Tags :
ਅੱਗੇਆਈਆਂਸੰਪਰਦਾਵਾਂਸੇਵਾਹੜ੍ਹਪੀੜਤਾਂ
Advertisement