ਆਈਪੀਈਐੱਫ ਮੈਂਬਰਾਂ ਵੱਲੋਂ ਨਿਰਪੱਖ ਆਰਥਿਕ ਸਮਝੌਤੇ ਦਾ ਨਬਿੇੜਾ
07:58 AM Nov 18, 2023 IST
Advertisement
ਨਵੀਂ ਦਿੱਲੀ: ਭਾਰਤ ਅਤੇ ਅਮਰੀਕਾ ਸਮੇਤ ਆਈਪੀਈਐੱਫ ਦੇ ਮੈਂਬਰ ਮੁਲਕਾਂ ਨੇ ਨਿਰਪੱਖ ਆਰਥਿਕ ਸਮਝੌਤੇ ’ਤੇ ਵਾਰਤਾ ਮੁਕੰਮਲ ਕਰ ਲਈ ਹੈ। ਸਮਝੌਤੇ ਦਾ ਮਕਸਦ ਵਣਜ, ਵਪਾਰ ਅਤੇ ਨਿਵੇਸ਼ ਨੂੰ ਹੱਲਾਸ਼ੇਰੀ ਦੇਣ ਲਈ ਭ੍ਰਿਸ਼ਟਾਚਾਰ ਵਿਰੋਧੀ ਅਤੇ ਟੈਕਸ ਉਪਾਅ ਲਾਗੂ ਕਰਨ ਨੂੰ ਮਜ਼ਬੂਤੀ ਪ੍ਰਦਾਨ ਕਰਨਾ ਹੈ। ਸਾਂ ਫਰਾਂਸਿਸਕੋ ’ਚ ਹੋਈ ਤੀਜੀ ਹਿੰਦ-ਪ੍ਰਸ਼ਾਂਤ ਖੁਸ਼ਹਾਲੀ ਦੀ ਆਰਥਿਕ ਰੂਪ-ਰੇਖਾ ਬਾਰੇ ਮੰਤਰੀ ਪੱਧਰ ਦੀ ਮੀਟਿੰਗ ਤੋਂ ਬਾਅਦ ਇਸ ਦਾ ਐਲਾਨ ਕੀਤਾ ਗਿਆ ਹੈ। ਮੀਟਿੰਗ ’ਚ ਵਣਜ ਤੇ ਉਦਯੋਗ ਮੰਤਰੀ ਪਿਯੂਸ਼ ਗੋਇਲ ਨੇ ਭਾਰਤ ਦੀ ਨੁਮਾਇੰਦਗੀ ਕੀਤੀ। -ਪੀਟੀਆਈ
Advertisement
Advertisement
Advertisement