For the best experience, open
https://m.punjabitribuneonline.com
on your mobile browser.
Advertisement

ਸੇਵਾਮੁਕਤ ਬੀਐੱਸਐੱਫ ਜਵਾਨਾਂ ਵੱਲੋਂ ਇਜਲਾਸ

06:54 AM Mar 07, 2024 IST
ਸੇਵਾਮੁਕਤ ਬੀਐੱਸਐੱਫ ਜਵਾਨਾਂ ਵੱਲੋਂ ਇਜਲਾਸ
ਜਲਾਲਾਬਾਦ ਦੀ ਇੰਦਰ ਨਗਰੀ ਦੀ ਟੁੱਟੀ ਸੜਕ ਦੀ ਝਲਕ।
Advertisement

ਪੱਤਰ ਪ੍ਰੇਰਕ
ਅਜਨਾਲਾ, 6 ਮਾਰਚ
ਬੀਐੱਸਐੱਫ ਐਕਸ ਸਰਵਿਸਮੈਨ ਐਸੋਸੀਏਸ਼ਨ ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਕਸ਼ਮੀਰ ਸਿੰਘ ਖਤਰਾਏ ਕਲਾਂ ਦੀ ਪ੍ਰਧਾਨਗੀ ਹੇਠ ਜ਼ਿਲ੍ਹੇ ਦੇ ਸੇਵਾਮੁਕਤ ਬੀਐੱਸਐੱਫ ਜਵਾਨਾਂ, ਅਧਿਕਾਰੀਆਂ ਤੇ ਵੀਰ ਨਾਰੀਆਂ ਦੇ ਜ਼ਿਲ੍ਹਾ ਪੱਧਰੀ ਇਜਲਾਸ ’ਚ ਲਟਕਦੀਆਂ ਮੰਗਾਂ ਨੂੰ ਪ੍ਰਵਾਨ ਕਰਨ ’ਚ ਕੇਂਦਰ ਸਰਕਾਰ ਵੱਲੋਂ ਅਪਣਾਈ ਗਈ ਬੇਰੁਖੀ ਵਾਲੀ ਨੀਤੀ ’ਤੇ ਰੋਸ ਪ੍ਰਗਟ ਕੀਤਾ ਗਿਆ। ਇਸ ਮੌਕੇ ਚੋਣਾਂ ਤੋਂ ਪਹਿਲਾਂ ਸੇਵਾਮੁਕਤ ਜਵਾਨਾਂ ਲਈ ਵੱਡਾ ਐਲਾਨ ਨਾ ਕਰਨ ਦੀ ਸੂਰਤ ਵਿੱਚ ਲੋਕ ਸਭਾ ਚੋਣਾਂ ਵਿੱਚ ਕੇਂਦਰ ਸਰਕਾਰ ਦਾ ਵਿਰੋਧ ਕਰਨ ਦਾ ਐਲਾਨ ਕੀਤਾ ਗਿਆ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਕਸ਼ਮੀਰ ਸਿੰਘ ਖਤਰਾਏ ਕਲਾਂ ਨੇ ਕਿਹਾ ਕਿ ਇਜਲਾਸ ’ਚ ਇੱਕ ਰੈਂਕ ਇੱਕ ਪੈਨਸ਼ਨ ਨਾ ਦਿੱਤੇ ਜਾਣ, ਸੀਐੱਸਡੀ ਕੰਟੀਨ ’ਤੇ ਵੈਟ ਟੈਕਸ ਖਤਮ ਨਾ ਕੀਤੇ ਜਾਣ ਤੇ ਹਰ ਮਹੀਨੇ ਪੈਨਸ਼ਨ ਦੇ ਨਾਲ ਹੀ ਇਸ ਰਕਮ ਦੀ ਅਦਾਇਗੀ ਨਾ ਕਰਨ, 18 ਮਹੀਨੇ ਦਾ ਬਕਾਇਆ ਡੀਏ ਨਾ ਦਿੱਤੇ ਜਾਣ, ਕੌਮਾਂਤਰੀ ਸਰਹੱਦ ਜਾਂ ਅੰਦਰੂਨੀ ਗੜਬੜ ਵਾਲੇ ਖੇਤਰਾਂ ’ਚ ਡਿਊਟੀ ਦੇਣ ਮੌਕੇ ਸ਼ਹੀਦ ਹੋਣ ਵਾਲੇ ਬੀਐੱਸਐੱਫ ਜਵਾਨਾਂ ਨੂੰ ਫ਼ੌਜ ਦੇ ਜਵਾਨਾਂ ਦੀ ਤਰਜ਼ ’ਤੇ ਸ਼ਹੀਦ ਦਾ ਦਰਜਾ ਨਾ ਦਿੱਤੇ ਜਾਣ ਆਦਿ ਭਖਦੀਆਂ ਮੰਗਾਂ ’ਤੇ ਵਿਚਾਰ ਕੀਤੀ ਗਈ। ਇਸ ਮੌਕੇ ਕੁਲਦੀਪ ਸਿੰਘ ਭੁੱਲਰ, ਕੁਲਦੀਪ ਸਿੰਘ ਅਜਨਾਲਾ, ਟੀਪੀ ਸਿੰਘ ਵਿਛੋਆ, ਪ੍ਰਕਾਸ਼ ਸਿੰਘ ਅਜਨਾਲਾ, ਕਸ਼ਮੀਰ ਸਿੰਘ ਭੱਟੀ, ਗੁਰਬਖਸ਼ ਸਿੰਘ ਸਰਕਾਰੀਆ ਤੋਂ ਇਲਾਵਾ ਦਵਿੰਦਰ ਕੌਰ ਅਜਨਾਲਾ, ਅਮਰੀਕ ਕੌਰ, ਸ਼ਿਵੰਦਰ ਕੌਰ ਤੇ ਸ਼ੀਲਾ ਦੇਵੀ ਨੇ ਵੀ ਸੰਬੋਧਨ ਕੀਤਾ।

Advertisement

Advertisement
Author Image

sukhwinder singh

View all posts

Advertisement
Advertisement
×