For the best experience, open
https://m.punjabitribuneonline.com
on your mobile browser.
Advertisement

ਲੋਕ ਸੇਵਾ ਕਰਨਾ ਹੀ ਜੀਵਨ ਦਾ ਮਨੋਰਥ: ਸ਼ੈਰੀ ਕਲਸੀ

10:26 AM Apr 10, 2024 IST
ਲੋਕ ਸੇਵਾ ਕਰਨਾ ਹੀ ਜੀਵਨ ਦਾ ਮਨੋਰਥ  ਸ਼ੈਰੀ ਕਲਸੀ
ਵਿਧਾਇਕ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਇੱਕ ਬਜ਼ੁਰਗ ਨੂੰ ਮਿਲਦੇ ਹੋਏ।-ਫੋਟੋ: ਸੱਖੋਵਾਲੀਆ
Advertisement

ਨਿੱਜੀ ਪੱਤਰ ਪ੍ਰੇਰਕ
ਬਟਾਲਾ, 9 ਅਪਰੈਲ
ਵਿਧਾਇਕ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਨੇ ਵੱਖ-ਵੱਖ ਪਿੰਡਾਂ ’ਚ ਨੁੱਕੜ ਮੀਟਿੰਗਾਂ ਕਰਦਿਆਂ ਹਾਜ਼ਰ ਲੋਕਾਂ ਨੂੰ ਆਪਣੇ ਜੀਵਨ ਦਾ ਮਨੋਰਥ ਤੋਂ ਜਾਣੂ ਕਰਵਾਉਂਦਿਆਂ ਆਖਿਆ ਕਿ ਲੋਕ ਸੇਵਾ ਹੀ ਉਨ੍ਹਾਂ ਦਾ ਮਨੋਰਥ ਹੈ। ਉਸ ਨੇ ਦੱਸਿਆ ਕਿ ਲੰਘੇ ਦੋ ਸਾਲਾਂ ਤੋਂਂ ਉਹ ਸਨਅਤੀ ਨਗਰ ਬਟਾਲਾ ਦੇ ਨਾਲ ਪਿੰਡਾਂ ਤੇ ਕਸਬਿਆਂ ’ਚ ਬਰਾਬਰ ਦਾ ਵਿਕਾਸ ਕਰਵਾ ਰਿਹਾ ਹੈ। ਉਸ ਨੇ ਜਨਤਕ ਮੀਟਿੰਗਾਂ ਦੌਰਾਨ ਇਹ ਵੀ ਦੱਸਿਆ ਕਿ ਧਾਰਮਿਕ ਤੇ ਇਤਿਹਸਕ ਨਗਰੀ ਬਟਾਲਾ ਦੇ ਵਿਕਾਸ ਲਈ ਵਾਰਡ ਪੱਧਰ ’ਤੇ ਕੰਮ ਸ਼ੁਰੂ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਨਗਰ ਦੀਆਂ ਸੜਕਾਂ ਨੂੰ ਖੁੱਲ੍ਹਾ ਕੀਤਾ ਜਾ ਰਿਹਾ ਹੈ ਤਾਂ ਜੋ ਆਵਾਜਾਈ ’ਚ ਰੁਕਾਵਟ ਨਾ ਆਵੇ। ਇਸੇ ਤਰ੍ਹਾਂ ਪਿੰਡਾਂ ਵਿੱਚ ਬਿਨਾਂ ਭੇਦ-ਭਾਵ ਜਿੱਥੇ ਕੰਮ ਕਰਵਾਏ ਜਾ ਰਹੇ ਹਨ ਜਦਕਿ ਲੋਕਾਂ ਦੀਆਂ ਸਮੱਸਿਆਵਾਂ ਦਾ ਨਿਪਟਾਰਾ ਵੀ ਕੀਤਾ ਗਿਆ ਹੈ। ਵਿਧਾਇਕ ਸ਼ੈਰੀ ਕਲਸੀ ਨੇ ਬਟਾਲਾ ਨੇੜੇ ਇੱਕ ਪਿੰਡ ’ਚ ਹੋਈ ਮੀਟਿੰਗ ਦੌਰਾਨ ਆਖਿਆ ਕਿ ਉਸਦੇ ਮਨ ’ਚ ਹਲਕਾ ਬਟਾਲਾ ਦੇ ਲੋਕਾਂ ਦੀਆਂ ਸੇਵਾ ਤੇ ਵਿਕਾਸ ਲਈ ਬਹੁਤ ਸੁਫ਼ਨੇ ਹਨ।

Advertisement

Advertisement
Author Image

joginder kumar

View all posts

Advertisement
Advertisement
×