For the best experience, open
https://m.punjabitribuneonline.com
on your mobile browser.
Advertisement

ਦਿੱਲੀ ਮੈਟਰੋ ਦੀ ਲਾਲ ਲਾਈਨ ’ਤੇ ਸੇਵਾਵਾਂ ਪ੍ਰਭਾਵਿਤ

08:47 AM Aug 25, 2024 IST
ਦਿੱਲੀ ਮੈਟਰੋ ਦੀ ਲਾਲ ਲਾਈਨ ’ਤੇ ਸੇਵਾਵਾਂ ਪ੍ਰਭਾਵਿਤ
Advertisement

ਪੱਤਰ ਪ੍ਰੇਰਕ
ਨਵੀਂ ਦਿੱਲੀ, 24 ਅਗਸਤ
ਦਿੱਲੀ ਮੈਟਰੋ ਦੀ ਲਾਲ ਲਾਈਨ ’ਚ ਤਕਨੀਕੀ ਖਰਾਬੀ ਆਉਣ ਕਾਰਨ ਦਿਲਸ਼ਾਦ ਗਾਰਡਨ ਤੇ ਸ਼ਹਾਦਰਾ ਵਿਚਾਲੇ ਸੇਵਾਵਾਂ ਪ੍ਰਭਾਵਿਤ ਹੋਈਆਂ ਹਨ। ਦਿੱਲੀ ਮੈਟਰੋ ਰੇਲ ਕਾਰਪੋਰੇਸ਼ਨ (ਡੀਐੱਮਆਰਸੀ) ਅਨੁਸਾਰ ਚੋਰਾਂ ਵੱਲੋਂ ਮੈਟਰੋ ਦੀ ਤਾਰ ਚੋਰੀ ਕਰਨ ਦੀ ਕੋਸ਼ਿਸ਼ ਕਾਰਨ ਇਹ ਸਮੱਸਿਆ ਆਈ ਹੈ। ਸ਼ਾਹਦਰਾ ਤੇ ਦਿਲਸ਼ਾਦ ਗਾਰਡਨ ਸਟੇਸ਼ਨਾਂ ਦੇ ਵਿਚਕਾਰ ਦਿੱਲੀ ਮੈਟਰੋ ਦੀ ਲਾਲ ਲਾਈਨ ’ਤੇ ਸ਼ਨਿਚਰਵਾਰ ਤੜਕੇ ਯਾਤਰੀਆਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਲਾਲ ਲਾਈਨ ਦਿੱਲੀ ਦੇ ਰਿਠਾਲਾ ਤੋਂ ਉੱਤਰ ਪ੍ਰਦੇਸ਼ ਦੇ ਗਾਜ਼ੀਆਬਾਦ ਦੇ ਨਵੇਂ ਬੱਸ ਅੱਡਾ ਤੱਕ ਫੈਲੀ ਹੋਈ ਹੈ। ਡੀਐੱਮਆਰਸੀ ਨੇ ਐਕਸ ’ਤੇ ਇੱਕ ਪੋਸਟ ਪਾ ਕੇ ਇਹ ਜਾਣਕਾਰੀ ਸਾਂਝ ਕੀਤੀ ਤੇ ਕਿਹਾ ਕਿ ਸ਼ਾਹਦਰਾ ਅਤੇ ਦਿਲਸ਼ਾਦ ਗਾਰਡਨ ਵਿਚਕਾਰ ਸੇਵਾਵਾਂ ਵਿੱਚ ਦੇਰੀ ਹੋਈ ਹੈ। ਮੈਟਰੋ ਮੁਤਾਬਕ ਬਾਕੀ ਲਾਈਨਾਂ ਉਪਰ ਸੇਵਾਵਾਂ ਆਮ ਵਾਂਗ ਸਨ। ਡੀਐੱਮਆਰਸੀ ਦੇ ਪ੍ਰਮੁੱਖ ਕਾਰਜਕਾਰੀ ਨਿਰਦੇਸ਼ਕ (ਕਾਰਪੋਰੇਟ ਸੰਚਾਰ) ਅਨੁਜ ਦਿਆਲ ਨੇ ਦੱਸਿਆ ਕਿ ਕੇਬਲ ਚੋਰੀ ਦੀ ਕੋਸ਼ਿਸ਼ ਕਾਰਨ ਪ੍ਰਭਾਵਿਤ ਸਟੇਸ਼ਨਾਂ ਵਿਚਕਾਰ ਸੇਵਾਵਾਂ 25 ਕਿਲੋਮੀਟਰ ਪ੍ਰਤੀ ਘੰਟਾ ਦੀ ਸੀਮਤ ਰਫਤਾਰ ਨਾਲ ਚੱਲ ਰਹੀਆਂ ਹਨ, ਜਿਸ ਨਾਲ ਸਿਗਨਲ ਕੇਬਲਾਂ ਨੂੰ ਨੁਕਸਾਨ ਪਹੁੰਚਿਆ ਹੈ। ਪ੍ਰਭਾਵਿਤ ਹਿੱਸੇ ਵਿੱਚ ਕੰਮਕਾਜ ਵਿੱਚ ਵਿਘਨ ਪਾਉਣ ਤੋਂ ਰੋਕਣ ਦੀ ਬਜਾਏ ਦਿਨ ਭਰ ਦਿਲਸ਼ਾਦ ਗਾਰਡਨ ਅਤੇ ਸ਼ਾਹਦਰਾ ਸਟੇਸ਼ਨਾਂ ਵਿਚਕਾਰ ਸੀਮਤ ਰਫਤਾਰ ਨਾਲ ਰੇਲ ਗੱਡੀਆਂ ਚਲਾਉਣ ਦਾ ਫ਼ੈਸਲਾ ਕੀਤਾ ਗਿਆ। ਬਹਾਲੀ ਦਾ ਕੰਮ ਆਖਰੀ ਰੇਲ ਸੇਵਾ ਤੋਂ ਬਾਅਦ ਸ਼ੁਰੂ ਹੋਣ ਵਾਲਾ ਸੀ। ਦਿਆਲ ਦੇ ਅਨੁਸਾਰ ਚੋਰੀ ਦੀ ਕੋਸ਼ਿਸ਼ ਵਿੱਚ ਨੁਕਸਾਨੀਆਂ ਗਈਆਂ ਕੇਬਲਾਂ ਨੂੰ ਬਦਲਣ ਲਈ ਟਰੈਕ ਤੱਕ ਪਹੁੰਚ ਦਿੱਤੀ ਜਾਵੇਗੀ।

Advertisement

Advertisement
Advertisement
Author Image

sukhwinder singh

View all posts

Advertisement