For the best experience, open
https://m.punjabitribuneonline.com
on your mobile browser.
Advertisement

ਰੋਟਰੀ ਕਲੱਬ ਵੱਲੋਂ ਵੋਟਰਾਂ ਦੀ ਸੇਵਾ

07:01 AM Jun 02, 2024 IST
ਰੋਟਰੀ ਕਲੱਬ ਵੱਲੋਂ ਵੋਟਰਾਂ ਦੀ ਸੇਵਾ
ਡਾ. ਨਮਰਤਾ ਪਰਮਾਰ ਨੌਜਵਾਨ ਵੋਟਰ ਦਾ ਸਨਮਾਨ ਕਰਦੇ ਹੋਏ। -ਫੋਟੋ: ਜਗਮੋਹਨ ਸਿੰਘ
Advertisement

ਰੂਪਨਗਰ: ਇੱਥੇ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਰੂਪਨਗਰ ਦੇ ਬੂਥ ਨੰਬਰ-165 ਨੂੰ ਐਨਜੀਓ ਰੋਟਰੀ ਕਲੱਬ ਰੂਪਨਗਰ ਵੱਲੋਂ ਅਡਾਪਟ ਕਰ ਕੇ ਵੋਟਰਾਂ ਨੂੰ ਸਹੂਲਤਾਂ ਮੁਹੱਈਆ ਕਰਵਾਈਆਂ ਗਈਆਂ। ਰੋਟਰੀ ਕਲੱਬ ਦੀ ਪ੍ਰਧਾਨ ਡਾ. ਨਮਰਤਾ ਪਰਮਾਰ ਦੀ ਅਗਵਾਈ ਵਿੱਚ ਕਲੱਬ ਦੇ ਮੈਂਬਰਾਂ ਨੇ ਵੋਟਰਾਂ ਲਈ ਕੁਰਸੀਆਂ, ਟੈਂਟ ਅਤੇ ਪੀਣ ਵਾਲੇ ਪਾਣੀ ਦੀਆਂ ਬੋਤਲਾਂ ਦਾ ਪ੍ਰਬੰਧ ਕੀਤਾ। ਪਹਿਲੀ ਵਾਰ ਵੋਟ ਪਾਉਣ ਵਾਲੇ ਨੌਜਵਾਨ ਵੋਟਰਾਂ ਤੇ ਪਹਿਲੇ ਸੀਨੀਅਰ ਸਿਟੀਜ਼ਨ ਵੋਟਰ ਨੂੰ ਤੋਹਫ਼ੇ ਦੇ ਕੇ ਸਨਮਾਨਿਆ ਗਿਆ। ਕਲੱਬ ਦੇ ਇਸ ਉਪਰਾਲੇ ਦੀ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਅਤੇ ਏਡੀਸੀ ਪੂਜਾ ‌ਸਿਆਲ ਗਰੇਵਾਲ ਵੱਲੋਂ ਸ਼ਲਾਘਾ ਕੀਤੀ ਗਈ। -ਪੱਤਰ ਪ੍ਰੇਰਕ

Advertisement

Advertisement
Advertisement
Author Image

Advertisement