ਪੂਰੇ ਸਮਰਪਣ ਭਾਵ ਨਾਲ ਦੇਸ਼ ਦੀ ਸੇਵਾ ਕੀਤੀ: ਚੰਦਰਚੂੜ
ਨਵੀਂ ਦਿੱਲੀ, 9 ਅਕਤੂਬਰ
ਭਾਰਤ ਦੇ ਚੀਫ ਜਸਟਿਸ ਡੀਵਾਈ ਚੰਦਰਚੂੜ ਅਗਲੇ ਮਹੀਨੇ ਸੇਵਾਮੁਕਤ ਹੋ ਰਹੇ ਹਨ ਅਤੇ ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਇਸ ‘ਡਰ ਤੇ ਚਿੰਤਾ’ ਵਿਚਾਲੇ ਪੂਰੇ ਸਮਰਪਣ ਨਾਲ ਦੇਸ਼ ਦੀ ਸੇਵਾ ਕੀਤੀ ਹੈ ਕਿ ਇਤਿਹਾਸ ਉਨ੍ਹਾਂ ਦੇ ਕਾਰਜਕਾਲ ਦਾ ਕਿਸ ਤਰ੍ਹਾਂ ਮੁਲਾਂਕਣ ਕਰੇਗਾ। ਭਾਰਤ ਤੇ 50ਵੇਂ ਚੀਫ ਜਸਟਿਸ ਦਾ ਦੋ ਸਾਲ ਦਾ ਕਾਰਜਕਾਲ 10 ਨਵੰਬਰ ਨੂੰ ਮੁਕੰਮਲ ਹੋ ਜਾਵੇਗਾ। ਉਨ੍ਹਾਂ ਕਿਹਾ, ‘ਮੈਂ ਖੁਦ ਨੂੰ ਇਨ੍ਹਾਂ ਸਵਾਲਾਂ ’ਤੇ ਵਿਚਾਰ ਕਰਦਾ ਹੋਇਆ ਪਾਉਂਦਾ ਹਾਂ ਕਿ ਕੀ ਮੈਂ ਉਹ ਸਭ ਹਾਸਲ ਕੀਤਾ ਜੋ ਮੈਂ ਟੀਚਾ ਮਿੱਥਿਆ ਸੀ? ਇਤਿਹਾਸ ਮੇਰੇ ਕਾਰਜਕਾਲ ਦਾ ਮੁਲਾਂਕਣ ਕਿਸ ਤਰ੍ਹਾਂ ਕਰੇਗਾ? ਕੀ ਮੈਂ ਕੁਝ ਵੱਖਰਾ ਕਰ ਸਕਦਾ ਹਾਂ? ਮੈਂ ਜੱਜਾਂ ਤੇ ਕਾਨੂੰਨੀ ਪੇਸ਼ੇਵਰਾਂ ਦੀ ਭਵਿੱਖੀ ਪੀੜ੍ਹੀਆਂ ਲਈ ਕੀ ਵਿਰਾਸਤ ਛੱਡ ਜਾਵਾਂਗਾ?’ ਚੀਫ ਜਸਟਿਸ ਨੇ ਭੂਟਾਨ ’ਚ ‘ਜਿਗਮੇ ਸਿੰਗਯੇ ਵਾਂਗਚੁਕ ਸਕੂਲ ਆਫ ਲਾਅ’ ਦੇ ਡਿਗਰੀ ਵੰਡ ਸਮਾਗਮ ਨੂੰ ਸੰਬੋਧਨ ਕਰਦਿਆਂ ਕਿਹਾ, ‘ਇਨ੍ਹਾਂ ’ਚੋਂ ਜ਼ਿਆਦਾਤਰ ਸਵਾਲਾਂ ਦੇ ਜਵਾਬ ਮੇਰੇ ਵਸੋਂ ਬਾਹਰ ਹਨ ਅਤੇ ਸ਼ਾਇਦ ਮੈਂ ਕੁਝ ਸਵਾਲਾਂ ਦੇ ਜਵਾਬ ਕਦੀ ਨਹੀਂ ਦੇ ਸਕਾਂਗਾ।’ -ਪੀਟੀਆਈ