ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਸੰਘਰਸ਼ੀ ਕਿਸਾਨਾਂ ਲਈ ਦੁੱਧ ਦੀ ਸੇਵਾ ਕੀਤੀ

10:43 AM Jun 02, 2024 IST
ਏਲਨਾਬਾਦ ਨੇੜਲੇ ਪਿੰਡ ਵਿਚ ਦੁੱਧ ਇਕੱਠਾ ਕਰਦੇ ਹੋਏ ਕਿਸਾਨ।

ਏਲਨਾਬਾਦ: ਖਨੌਰੀ, ਸ਼ੰਭੂ, ਡੱਬਵਾਲੀ, ਰਤਨਪੁਰਾ (ਸੰਗਰੀਆ) ਸੀਮਾ ’ਤੇ ਕਿਸਾਨਾਂ ਦਾ ਧਰਨਾ ਜਾਰੀ ਹੈ। ਸੰਘਰਸ਼ੀ ਕਿਸਾਨਾਂ ਲਈ ਵੱਖ-ਵੱਖ ਪਿੰਡਾਂ ਵਿੱਚੋਂ ਲੰਗਰ ਅਤੇ ਦੁੱਧ ਦੀ ਸੇਵਾ ਨਿਰੰਤਰ ਚੱਲ ਰਹੀ ਹੈ। ਇਸੇ ਲੜੀ ਤਹਿਤ ਭਾਰਤੀ ਕਿਸਾਨ ਏਕਤਾ (ਬੀਕੇਈ) ਵੱਲੋਂ ਪਿੰਡਾਂ ਦੇ ਸਹਿਯੋਗ ਨਾਲ ਸਿਰਸਾ ਤੋਂ ਖਨੌਰੀ ਬਾਰਡਰ ਤੱਕ ਦੁੱਧ ਭੇਜਿਆ ਜਾ ਰਿਹਾ ਹੈ। ਕਿਸਾਨ ਆਗੂ ਸੁਭਾਸ਼ ਝੋਰੜ ਅਤੇ ਹੰਸ ਰਾਜ ਪਚਾਰ ਨੇ ਦੱਸਿਆ ਕਿ ਅੱਜ ਪਿੰਡ ਨਥੋਰ, ਬਚੇਰ, ਵਣੀ, ਮੱਤੂਵਾਲਾ, ਸੈਨਪਾਲ, ਢੁੱਡੀਆਂਵਾਲੀ ਤੇ ਸਾਦੇਵਾਲਾ ਤੋਂ ਦੁੱਧ ਇਕੱਠਾ ਕੀਤਾ ਗਿਆ। ਬੀਕੇਈ ਦੇ ਸੂਬਾਈ ਪ੍ਰਧਾਨ ਲਖਵਿੰਦਰ ਸਿੰਘ ਔਲਖ ਨੇ ਦੱਸਿਆ ਕਿ ਜਥੇਦਾਰ ਬਾਬਾ ਜਗਤਾਰ ਸਿੰਘ ਨੇ ਖਨੌਰੀ ਬਾਰਡਰ ਤੱਕ ਦੁੱਧ ਭੇਜਣ ਲਈ ਗੱਡੀ ਦੀ ਸੇਵਾ ਕਰਵਾਈ ਹੈ। ਔਲਖ ਨੇ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ 2 ਜੂਨ ਨੂੰ ਕਿਸਾਨ ਆਪਣੇ ਟਰੈਕਟਰ-ਟਰਾਲੀਆਂ ਰਾਹੀ ਵੱਡੀ ਗਿਣਤੀ ਵਿੱਚ ਖਨੌਰੀ ਬਾਰਡਰ ’ਤੇ ਪੁੱਜਣ। 4 ਜੂਨ ਨੂੰ ਚੋਣ ਨਤੀਜੇ ਐਲਾਨੇ ਜਾਣੇ ਹਨ। -ਪੱਤਰ ਪ੍ਰੇਰਕ

Advertisement

Advertisement